/ Jan 13, 2025
Trending
ਟਰੰਟੋ (ਕਾਵਿ-ਸੰਸਾਰ ਬਿਊਰੋ) : ਕਵਿਤਰੀ/ਗਾਇਕਾ ਰਣਜੀਤ ਕੌਰ ਟਰੰਟੋ ਦਾ ਲਿਖਿਆ ਤੇ ਗਾਇਆ (ਕਲਗੀਧਰ ਪਾਤਸ਼ਾਹ) ਜੀ ਨੂੰ ਲਗਾਈ ਗਈ ਪੁਕਾਰ ਨੁਮਾ ਇਹ ਗੀਤ ਹਰੇਕ ਧਿਰ ਦੀ ਧਰੋਹਰ ਨੂੰ ਝੰਜੋੜ ਕੇ ਰੱਖ ਦੇਵੇਗਾ । ਇਸ ਦੀਆਂ ਮਿਉਜਿਕ ਧੁੰਨ ਸੁੱਖ ਮੰਕੂ ਤੇ ਵੀਡੀਉ ਪੀ ਐਸ ਪਰੋਡੱਕਸ਼ਨ ਕੰਪਣੀ ਨੇ ਬਣਾਈ ਹੈ । ਰਣਜੀਤ ਕੌਰ ਵਲੋਂ ਹੋਸਲੇ ਢਾਅ ਕੇ ਹਾਰ ਮੰਨ ਚੁਕੀਆਂ ਔਰਤਾਂ ਨੂੰ ਸੁਨੇਹਾ ਹੈ ਕਿ ਔਰਤ ਕੇਵਲ ਮੀਡੀਏ ਤੇ ਜਲਵੇ ਖਿਲਾਰਨ ਜਾਂ ਫੇਰ ਚੁੰਨੀ ਵਿੱਚ ਲਿਪਟ ਕੇ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਹੋਣ ਲਈ ਪੈਦਾ ਨਹੀਂ ਹੋਈ,ਬਲਕਿ ਔਰਤ ਚਾਹਵੇ ਤਾਂ ਵੱਡੇ-ਵੱਡੇ ਤੱਖਤੋ-ਤਾਜਾਂ ਨੂੰ ਹਿਲਾ ਸਕਦੀ ਹੈ । ਅਜਿਹੇ ਜਜਬੇ ਸੱਦਕਾ ਹੀ ਰਣਜੀਤ ਕੌਰ ਨੇ ਲੱਖਾਂ ਰੁਕਾਵਟਾਂ ਤੇ ਮੁਸ਼ਕਿਲਾ ਦੇ ਬਾਵਜੂਦ ਆਪਣੀ ਗਾਇਕੀ ਦੇ ਸਫਰ ਨੂੰ ਲਗਾਤਾਰ ਜਾਰੀ ਰੱਖ ਕੇ ਆਪਣੇ ਬਲ-ਬੂਤੇ ਤੇ ਸਮਾਜ ਦੀ ਝੋਲੀ ਵਿੱਚ ਦਰਜਣ ਤੋਂ ਵੱਧ ਗੀਤ ਪਾ ਕੇ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ ।
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਦੁਆਬੇ ਦੀ ਸ਼ਾਨ ਕਨੇਡਾ ਦੇ ਸ਼ਹਿਰ ਟਰੰਟੋ ਵਿੱਚ ਵੱਸਦੀ ਸਾਡੀ ਇਹ ਕਵਿਤਰੀ/ਗਾਇਕਾ ਦਿਨ ਦੁੱਗਣੀ ਰਾਤ ਚਉਗਣੀ ਤਰੱਕੀ ਕਰੇ ।
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025