/ Feb 05, 2025
Trending

ਸਰੀ ਦੀਆਂ ਮੰਡੇਰ ਭੈਣਾਂ ਨੇ ਮਾਰਸ਼ਲ ਖੇਡ ‘ਕਰਾਟੇ’ ਵਿਚ ਮੱਲਾਂ ਮਾਰੀਆਂ

ਸਰੀ, 8 ਜਨਵਰੀ (ਹਰਦਮ ਮਾਨ)- ਸਰੀ ਦੇ ਰੋਇਲ ਹਾਈਟ ਐਲੀਮੈਂਟਰੀ ਸਕੂਲ (116 ਸਟਰੀਟ ਤੇ 94 ਐਵੀਨਿਊ) ਵਿਚ ਗਰੇਡ 5, ਗਰੇਡ 3 ਅਤੇ ਪ੍ਰੀ-ਸਕੂਲ ਵਿਚ ਪੜ੍ਹਦੀਆਂ ਪੰਜਾਬੀ ਮੂਲ ਦੀਆਂ ਮੰਡੇਰ ਭੈਣਾਂ, ਸੀਰਤ ਕੌਰ ਮੰਡੇਰ (ਉਮਰ 10 ਸਾਲ), ਆਰੀਆ ਕੌਰ ਮੰਡੇਰ (ਉਮਰ 8 ਸਾਲ) ਅਤੇ ਆਮਈਆ ਕੌਰ ਮੰਡੇਰ (ਉਮਰ 4 ਸਾਲ) ਨੇ ਸੰਸਾਰ ਭਰ ਵਿਚ ਸਵੈ-ਰੱਖਿਆ ਲਈ ਜਾਣੀ ਜਾਂਦੀ ਮਾਰਸ਼ਲ ਖੇਡ ‘ਕਰਾਟੇ’ ਵਿਚ ਧਮਾਕੇਦਾਰ ਮੱਲਾਂ ਮਾਰ ਕੇ ਮੰਡੇਰ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਸਰੀ ਵਿਖੇ ਸਥਿਤ ‘ਅਕੈਡਮੀ ਆਫ ਮਾਰਸ਼ਲ ਆਰਟ’ ਤੋਂ ਮਾਰਸ਼ਲ ਆਰਟ ਦੀ ਸਿੱਖਿਆ ਪ੍ਰਾਪਤ ਇਨ੍ਹਾਂ ਮੰਡੇਰ ਭੈਣਾਂ ਨੇ ‘ਕਰਾਟੇ’ ਦੀ ਖੇਡ ਵਿਚ ‘ਔਰੇਂਜ ਬੈਲਟ’, ‘ਯੈਲੋ ਬੈਲਟ ਬਲੈਕ ਸਟਰੈਪ’ ਅਤੇ ‘ਵਾਈਟ ਬੈਲਟ’ ਪ੍ਰਾਪਤ ਕਰਨ ਦਾ ਮਾਣ ਹਾਸਿਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਹ ਮੰਡੇਰ ਭੈਣਾਂ ਪੰਜਾਬ ਦੇ ਮਾਲਵਾ ਇਲਾਕੇ ਵਿਚ ਪੈਂਦੇ ਮਸ਼ਹੂਰ ਪਿੰਡ ਜਰਗ (ਜਰਗ ਦਾ ਮੇਲਾ) ਦੇ ਚੌਧਰੀ ਲੀਕਲ ਸਿੰਘ ਦੇ ਪੜਪੋਤੇ ਚੌਧਰੀ ਗਗਨਦੀਪ ਸਿੰਘ-ਦੀਪ ਮੰਡੇਰ ਤੇ ਸਰਦਾਰਨੀ ਗੁਰਪ੍ਰੀਤ ਕੌਰ ਮੰਡੇਰ (ਤੂਰ ਪਰਿਵਾਰ) ਦੀਆਂ ਹੋਣਹਾਰ ਬੇਟੀਆਂ ਹਨ|ਇਨ੍ਹਾਂ ਦੇ ਦਾਦਾ ਸੰਤੋਖ ਸਿੰਘ ਮੰਡੇਰ (ਸਰੀ-ਕਨੇਡਾ ਨਿਵਾਸੀ) ਸਪੋਰਟਸ ਸਕੂਲ ਜਲੰਧਰ ਵਿੱਚੋਂ ਵਿਦਿਆ ਹਾਸਲ ਕਰਕੇ ਪੰਜਾਬ ਖੇਡ ਵਿਭਾਗ ਵਿਚ ਅਫਸਰ ਰਹੇ ਹਨ, ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਕੱਬਡੀ ਚੈਂਪੀਅਨ ਬਣਨ ਦਾ ਵੀ ਮਾਣ ਹਾਸਲ ਹੈ। ਇਸ ਤੋਂ ਇਲਾਵਾ ਉਹ ਇਰਾਕ ਵਿਚ ਐਡਮਨਿਸਟਰੇਟਿਵ ਸੇਵਾਵਾਂ ਨਿਭਾਅ ਚੁੱਕੇ ਹਨ, ਉਹ ਸੰਸਾਰ ਪੱਧਰ ਦੇ ਉਲੰਪਿਅਨ ਖੇਡ ਫੋਟੋਗ੍ਰਾਫਰ ਹਨ, ਈਰਾਨ ਤੇ ਪਾਕਿਸਤਾਨ ਕੱਬਡੀ ਟੀਮਾਂ ਦੇ ਪ੍ਰਬੰਧਕ ਰਹੇ ਹਨ, ਬਾਬਾ ਗੁਰੂ ਨਾਨਕ ਦੇਵ ਜੀ ਖੇਡ ਤੇ ਸਿਖਿਆ ਸੰਸਥਾ-ਨਨਕਾਣਾ ਸਾਹਿਬ (ਉਤਰੀ ਅਮਰੀਕਾ) ਦੇ ਉਹ ਸੰਚਾਲਕ ਹਨ ਅਤੇ ਸਰੀ (ਕਨੇਡਾ) ਦੇ ਨਾਮੀ ਪੰਜਾਬੀ ਹਫਤਾਵਾਰੀ ਅਖਬਾਰ ‘ਇੰਡੋ ਕੇਨੈਡੀਅਨ ਟਾਈਮਜ਼’ ਦੇ ਰਿਪੋਰਟਰ ਤੇ ਕਾਲਮ ਨਵੀਸ ਹਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.