/ Feb 05, 2025
Trending
ਮੁਕਤਸਰ, 15 ਦਸੰਬਰ 2022-ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਅਤੇ ਪ੍ਰਸਿੱਧ ਲੋਕ ਗਾਇਕ ਇੰਦਰਜੀਤ ਮੁਕਤਸਰੀ ਦੇ ਸਪੁੱਤਰ ਜਸਬੀਰ ਕੈਂਥ ਨੇ ਹਿੰਦੀ ਫਿਲਮ ‘ਵਧ’ ਦਾ ਟਾਈਟਲ ਗੀਤ ਗਾ ਕੇ ਬਾਲੀਵੁੱਡ ਇੰਡਸਟਰੀ ਵਿਚ ਮੁਕਤਸਰ ਸ਼ਹਿਰ ਦਾ ਨਾਮ ਚਮਕਾਇਆ ਹੈ। ਫਿਲਮ ‘ਵਧ’ ਦੇ ਟਾਈਟਲ ਗੀਤ ਨੂੰ ਬੇਹੱਦ ਵੱਖਰੇ ਹੀ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਹ ਗੀਤ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਟੀ.ਸੀਰੀਜ਼ ਕੰਪਨੀ ਵੱਲੋਂ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਮਾਣਮੱਤੇ ਗਾਇਕ ਦਾ ਪੂਰਾ ਪਰਿਵਾਰ ਹੀ ਸੰਗੀਤ ਨੂੰ ਸਮਰਪਿਤ ਹੈ। ਜਸਬੀਰ ਦੀ ਭੈਣ ਅਤੇ ਪ੍ਰਸਿੱਧ ਗਾਇਕਾ ਆਰ.ਕੌਰ ਦਾ ਗੀਤ ਵੀ ਪਿਛਲੇ ਸਮੇਂ ਦੌਰਾਨ ਟੀ.ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਸੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025