/ Feb 05, 2025
Trending
ਜਨਵਾਦੀ ਲੇਖਕ ਮੰਚ ਪੰਜਾਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸਹਿਯੋਗ ਨਾਲ 20 ਨਵੰਬਰ 2022 ਨੂੰ ਸਲਾਨਾ ਸਮਾਗਮ ਡਾ. ਅੰਬੇਡਕਰ ਭਵਨ ਫ਼ਗਵਾਡ਼ਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਪਹਿਲੇ ਸ਼ੈਸ਼ਨ ਵਿੱਚ ਡਾ. ਮੇਹਰ ਮਾਣਕ ਦੇ ਕਾਵਿ ਸੰਗ੍ਰਹਿ “ਡੂੰਘੇ ਦਰਦ ਦਰਿਆਵਾਂ ਦੇ ” ਉੱਤੇ ਡਾ. ਬਲਦੇਵ ਸਿੰਘ ਬੱਦਨ ਨੇ ਆਪਣਾ ਖੋਜ ਪੇਪਰ ਪਡ਼੍ਹਦਿਆਂ ਲਿਖਤ ਨੂੰ ਲੋਕਾਈ ਨਾਲ ਨੇੜਿਓਂ ਜੁੜੀ ਦੱਸਿਆ । ਇਸ ਸ਼ੈਸ਼ਨ ਵਿੱਚ ਪ੍ਰਧਾਨਗੀ ਮੰਡਲ ਵਿੱਚ ਜਨਵਾਦੀ ਲੇਖਕ ਮੰਚ ਦੇ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ, ਡਾ. ਬਲਦੇਵ ਸਿੰਘ ਬੱਦਨ, ਪ੍ਰੋ. ਬਲਦੇਵ ਸਿੰਘ ਬੱਲੀ, ਐਡਵੋਕੇਟ ਐਸ. ਐਲ. ਵਿਰਦੀ ਅਤੇ ਡਾ. ਮੇਹਰ ਮਾਣਕ ਸ਼ਾਮਲ ਹੋਏ। ਪਰਚੇ ’ਤੇ ਵਿਚਾਰ ਚਰਚਾ ਵਿੱਚ ਡਾ. ਬਲਦੇਵ ਸਿੰਘ ਬੱਲੀ, ਨਵਤੇਜ ਗਡ਼੍ਹਦੀਵਾਲਾ, ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ, ਪ੍ਰੋ. ਸੰਧੂ ਵਰਿਆਣਵੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਫੈਸਰ ਬਲਦੇਵ ਸਿੰਘ ਬੱਲੀ ਅਤੇ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਨੇ ਦਰਿਆਵਾਂ ਨਾਲ ਸਬੰਧਤ ਕਵਿਤਾਵਾਂ ਜਿਨ੍ਹਾਂ ਵਿੱਚ ਰਾਵੀ, ਜਿਹਲਮ, ਡੂੰਘੇ ਦਰਦ ਦਰਿਆਵਾਂ ਦੇ ਅਤੇ ਮਾਸਟਰ ਜੀ ਹੁਣ ਨਹੀਂ ਬੋਲਦੇ ਆਦਿ ਨੂੰ ਸ਼ਾਨਦਾਰ ਅਤੇ ਨਿਵੇਕਲੀਆਂ ਕਵਿਤਾਵਾਂ ਦੱਸਦੇ ਹੋਏ ਇਸ ਕਾਵਿ ਸੰਗ੍ਰਹਿ ਦੀ ਆਮਦ ਤੇ ਖੁਸ਼ੀ ਅਤੇ ਤਸੱਲੀ ਦਾ ਇਜ਼ਹਾਰ ਕੀਤਾ।ਬੀਬਾ ਕੁਲਵੰਤ ਨੇ ਕਿਹਾ ਕਿ ਡਾ ਮੇਹਰ ਮਾਣਕ ਨੇ ਅਣਛੂਹੇ ਪੱਖਾਂ ਨੂੰ ਜੋ ਛੂਹਿਆ ਹੈ ਉਹ ਵਾਕਿਆ ਹੀ ਇੱਕ ਵਿਲੱਖਣ ਅਤੇ ਸਲਾਹੁਣਯੋਗ ਕਾਰਜ ਹੈ ਅਤੇ ਉਸ ਇਸ ਨੂੰ ਸਲਾਮ ਪੇਸ਼ ਕਰਦੇ ਹਨ ।ਅੰਤ ਵਿੱਚ ਮੇਹਰ ਮਾਣਕ ਨੇ ਵਿਚਾਰ ਚਰਚੇ ਵਿੱਚ ਉੱਠੇ ਨੁਕਤਿਆਂ ਦੇ ਜੁਵਾਬ ਦਿੰਦਿਆਂ ਕੁੱਝ ਨਵੇਂ ਨੁਕਤੇ ਵੀ ਉਭਾਰੇ। ਇਸ ਸ਼ੈਸ਼ਨ ਵਿੱਚ ਸਟੇਜ ਕਾਰਵਾਈ ਰਵਿੰਦਰ ਚੋਟ ਨੇ ਨਿਭਾਈ।
ਸਮਾਗਮ ਦੇ ਦੂਸਰੇ ਸ਼ੈਸ਼ਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪ੍ਰਧਾਨਗੀ ਮੰਡਲ ਵਿੱਚ ਅਮਰੀਕ ਡੋਗਰਾ, ਗੁਰਦੀਪ ਸਿੰਘ ਔਲਖ,ਕੇ ਸਾਧੂ ਸਿੰਘ ਅਤੇ ਭਿੰਡਰ ਪਟਵਾਰੀ ਸ਼ਾਮਲ ਹੋਏ। ਜਗਦੀਸ਼ ਰਾਣਾ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਬਲਦੇਵ ਰਾਜ ਕੋਮਲ, ਗੁਰਨਾਮ ਬਾਵਾ, ਸੋਢੀ ਮੱਤੋਵਾਲੀ, ਜਸਵੰਤ ਸਿੰਘ ਮਜਬੂਰ, ਰਵਿੰਦਰ ਚੋਟ, ਅਮਰੀਕ ਡੋਗਰਾ, ਸ਼ਾਮ ਸਰਗੂੰਦੀ, ਬਚਨ ਗਡ਼੍ਹਾ, ਪ੍ਰੋ. ਬਲਦੇਵ ਸਿਘੰ ਬੱਲੀ, ਨਵਤੇਜ ਗਡ਼੍ਹਦੀਵਾਲਾ, ਡਾ. ਮੇਹਰ ਮਾਣਕ, ਮਨਜੀਤ ਕੌਰ ਮੀਸਾ, ਬੀਬਾ ਕੁਲਵੰਤ, ਸੁਖਦੇਵ ਸਿੰਘ ਗੰਢਵਾਂ, ਦਿਲਬਹਾਰ ਸ਼ੌਕਤ, ਰਾਮ ਪ੍ਰਕਾਸ਼ ਟੋਨੀ, ਜਸਵਿੰਦਰ ਸਿੰਘ ਜੱਸੀ, ਕੰਮਲਜੀਤ ਕੰਵਰ, ਬਲਦੇਵ ਸਿੰਘ ਬੱਦਨ, ਪ੍ਰੋ. ਸੰਧੂ ਵਰਿਆਣਵੀ ਆਦਿ ਕਵੀਆਂ ਨੇ ਆਪਣਾ ਕਲਾਮ ਸਾਂਝਾਂ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਸਾਰੇ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿੱਚ ਸੋਹਣ ਸਿੰਘ ਭਿੰਡਰ ਨੇ ਸਾਰੇ ਹਾਜ਼ਰ ਲੇਖਕਾਂ/ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਦੀ ਕਾਮਯਾਬੀ ਉੱਤੇ ਤਸੱਲੀ ਦਾ ਇਜ਼ਹਾਰ ਕੀਤਾ। ਪ੍ਰੋਫੈਸਰ ਸੰਧੂ ਨੇ ਕਿਹਾ ਕਿ ਉਹ ਮਾਂ ਬੋਲੀ ਪੰਜਾਬੀ ਅਤੇ ਸਾਹਿਤ ਦੀ ਸੇਵਾ ਹਿੱਤ ਅਜਿਹੇ ਪ੍ਰੋਗਰਾਮਾਂ ਲਈ ਹਮੇਸ਼ਾ ਹੀ ਕਾਰਜਸ਼ੀਲ ਰਹਿਣਗੇ ।
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025