/ Feb 05, 2025
Trending
ਸਰੀ, 14 ਜੂਨ (ਹਰਦਮ ਮਾਨ)-ਏਥੋਂ ਦੇ ਢਡਵਾਲ ਪਰਿਵਾਰ ਦੇ ਨਰਿੰਦਰ ਕੌਰ ਢਡਵਾਲ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਪਿਛਲਾ ਪਿੰਡ ਸ਼ਹਿਬਾਜ਼ਪੁਰ (ਜ਼ਿਲਾ ਨਵਾਂ ਸ਼ਹਿਰ)ਸੀ ਅਤੇ ਪੇਕਾ ਪਿੰਡ ਕਿਸ਼ਨਪੁਰ, ਕਾਠਗੜ, ਤਹਿਸੀਲ ਬਲਾਚੌਰ ਸੀ। ਉਹ ਆਪਣੇ ਪਿੱਛੇ ਪਤੀ ਅਵਤਾਰ ਸਿੰਘ ਢਡਵਾਲ, ਦੋ ਬੇਟੀਆਂ ਹਰਜੋਤ ਕਿਰਨ ਤੇ ਮਨਜੋਤ ਅਤੇ ਬੇਟਾ ਪ੍ਰਤਾਪ ਸਿੰਘ ਢਡਵਾਲ ਛੱਡ ਗਏ ਹਨ। ਸਵ. ਨਰਿੰਦਰ ਕੌਰ ਢਡਵਾਲ ਦਾ ਅੰਤਿਮ ਸੰਸਕਾਰ 17 ਜੂਨ ਨੂੰ ਬਾਅਦ ਦੁਪਹਿਰ 2 ਵਜੇ ਰਿਵਰਸਾਈਡ ਫਿਊਨਰਲ ਹੋਮ, (7411 ਹੌਪਕੌਟ ਰੋਡ) ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ ਸਰੀ ਵਿਖੇ ਹਾਲ ਨੰਬਰ 3 ਵਿਚ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਦਿਆਲ ਨਾਲ ਫੋਨ ਨੰਬਰ 778-990-1715 ਉੁਪਰ ਸੰਪਰਕ ਕੀਤਾ ਜਾ ਸਕਦਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025