/ Jun 22, 2025
Trending
ਸਰੀ, 2 ਅਪ੍ਰੈਲ (ਹਰਦਮ ਮਾਨ)- ਪੋਠੋਹਾਰ ਇਲਾਕੇ ਦੀ ਨਾਮਵਰ ਸਮਾਜਿਕ ਸੰਸਥਾ ‘ਗੱਖੜ ਫੈਡਰੇਸਨ’ ਵੱਲੋਂ ਗੌਲਫ ਕੱਲਬ ਰਾਵਲਪਿੰਡੀ ਵਿਖੇ ਕਰਵਾਏ ਗਏ ਇਕ ਸਮਾਰੋਹ ਵਿਚ ਸਰੀ ਨਿਵਾਸੀ ਅੰਤਰ-ਰਾਸ਼ਟਰੀ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੂੰ ਉਨ੍ਹਾਂ ਦੀਆਂ ਵਿਸ਼ਵ ਭਰ ਵਿਚ ਖੇਡ ਅਤੇ ਸਮਾਜ ਸੇਵਾਵਾਂ ਲਈ ਉਚੇਚਾ ਸਨਮਾਨ ਦਿੱਤਾ ਗਿਆ।
ਇਸ ਸਮਾਗਮ ਵਿਚ ਗੱਖੜ ਭਾਈਚਾਰੇ ਦੀਆਂ 35 ਤੋਂ ਵੱਧ ਨਾਮਵਰ ਸ਼ਖਸੀਅਤਾਂ ਨੇ ਹਿੱਸਾ ਲਿਆ। ਪਾਕਿਸਤਾਨੀ ਫੌਜ ਅਤੇ ਏਅਰਫੋਰਸ ਦੇ ਵੱਡੇ ਅਫਸਰ, ਡੀ.ਸੀ., ਮਾਲ ਵਿਭਾਗ ਦੇ ਨਾਮਵਰ ਨੁੰਮਾਇੰਦੇ,ਪੁਲੀਸ ਵਿਭਾਗ ਦੇ ਉੱਚ ਅਧਿਕਾਰੀ,ਉੱਘੇ ਜ਼ਿਮੀਦਾਰ ਅਤੇ ਟਰਾਂਸਪੋਰਟਰ ਵੀ ਇਸ ਵਿਸ਼ੇਸ ਸਮਾਗਮ ਵਿਚ ਸ਼ਾਮਲ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025