/ Feb 05, 2025
Trending
ਮੋਗਾ, 20 ਫਰਵਰੀ (ਹਰਦਮ ਮਾਨ)-ਕੈਨੇਡਾ ਦੇ ਸ਼ਹਿਰ ਸਰੀ ਵਿਚ ਵਸਦੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ ਅਤੇ ਮੋਗਾ ਵਿਖੇ ਆਪਣੇ ਪੁੱਤਰ ਨਵਨੀਤ ਸਿੰਘ ਸੇਖਾ ਕੋਲ ਠਹਿਰੇ ਹੋਏ ਹਨ। ਉਨ੍ਹਾਂ ਦੀ ਆਮਦ ਦਾ ਪਤਾ ਲਗਦਿਆਂ ਬੀਤੇ ਦਿਨ ਉੱਘੇ ਟਰੇਡ ਯੂਨੀਨਿਸਟ, ਕਮਿਊਨਿਸਟ ਤੇ ਅਧਿਆਪਕ ਆਗੂ ਮਰਹੂਮ ਰਣਧੀਰ ਸਿੰਘ ਗਿੱਲ ਦੇ ਸਪੁਤੱਰ ਡਾਕਟਰ ਇੰਦਰਵੀਰ ਸਿੰਘ ਗਿੱਲ (ਐਸ.ਐਮ.ਓ. ਡਰੋਲੀ ਭਾਈ) ਉਨ੍ਹਾਂ ਨੂੰ ਮਿਲਣ ਊਨ੍ਹਾਂ ਦੇ ਨਿਵਾਸ ਸਥਾਨ ਤੇ ਗਏ। ਜਰਨੈਲ ਸਿੰਘ ਸੇਖਾ ਨੇ ਉਨਾਂ ਨਾਲ ਰਣਧੀਰ ਸਿੰਘ ਗਿੱਲ ਦੇ ਸਦੀਵੀ ਵਿਛੋੜੇ ਦਾ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਟਰੇਡ ਯੂਨੀਅਨ ਸਬੰਧੀ ਕਾਰਜਾਂ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।
ਇਸ ਗੱਲਬਾਤ ਦੌਰਾਨ ਸਾਹਿਤ ਸਬੰਧੀ ਚਰਚਾ ਵੀ ਹੋਈ ਅਤੇ ਸ. ਸੇਖਾ ਨੇ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਆਪਣੀ ਸਵੈ-ਜੀਵਨੀ ‘ਕੰਡਿਆਰੇ ਪੰਧ’ ਦੀ ਇਕ ਕਾਪੀ ਡਾ਼. ਇੰਦਰਵੀਰ ਸਿੰਘ ਨੂੰ ਭੇਂਟ ਕੀਤੀ। ਇਸ ਮੌਕੇ ਨਵਨੀਤ ਸਿੰਘ ਸੇਖਾ ਅਤੇ ਹਰਦਮ ਮਾਨ ਵੀ ਮੌਜੂਦ ਸਨ।
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025