/ Feb 05, 2025
Trending
ਲੁਧਿਆਣਾ, 31 ਜਨਵਰੀ- ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਰਾਜਨੀਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰਾਜਨੀਤੀ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਸਾਨੂੰ ਰਾਜਨੀਤੀ ਕਰਨ ਵਾਲਿਆਂ ਨੂੰ ਬੁਰਾ ਨਹੀਂ ਬੋਲਣਾ ਚਾਹੀਦਾ ਕਿਉਂਕਿ, ਰਾਜਨੀਤੀ ਕਰਨ ਵਾਲੇ ਨੇਤਾ; ਰਾਜਨੀਤੀ ਕਰਕੇ ਹੀ ਸਾਡੇ ਉੱਤੇ ਰਾਜ ਕਰ ਰਹੇ ਹਨ ਅਤੇ ਸਾਡੀ ਕਿਸਮਤ ਲਿਖ ਰਹੇ ਹਨ। ਇਸ ਲਈ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ “ਉਹ ਵਧੇਰੇ ਰਾਜਨੀਤੀ ਕਰਕੇ ਪ੍ਰਫੁੱਲਿਤ ਹੋ ਕੇ ਉੱਚੇ ਅਹੁਦਿਆਂ ਉੱਤੇ ਸੁਸ਼ੋਭਿਤ ਹੋ ਗਏ ਹਨ। ਉਨ੍ਹਾਂ ਕਿਹਾ ਕਿ “ ਮੈਂ ਰਾਜਨੀਤੀ ਨਹੀਂ ਕੀਤੀ, ਇਸ ਲਈ ਮੈਂ ਪਿੱਛੇ ਰਹਿ ਗਿਆ ਹਾਂ।”
ਠਾਕੁਰ ਜੀ ਨੇ ਦੱਸਿਆ ਕਿ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ: ਮਨੁੱਖ ਨੂੰ ਪਦਵੀ ਅਤੇ ਪੈਸੇ ਨਾਲ ਹੀ ਸੰਤੁਸ਼ਟੀ ਮਿਲਦੀ ਹੈ ਅਤੇ ਉਹ ਇਸੇ ਨਾਲ ਹੀ ਪ੍ਰਫੁੱਲਿਤ ਹੁੰਦਾ ਹੈ। ਮਨੁੱਖ ਦੀ ਤਰੱਕੀ ਸਦਕਾ ਹੀ ਸਭਿਅਤਾ-ਸੰਸਕ੍ਰਿਤੀ ਨੇ ਵੀ ਤਰੱਕੀ ਕੀਤੀ ਹੈ ਅਤੇ ਕਰ ਰਹੀ ਹੈ। ਇਸ ਲਈ ਆਪਣੀ ਸੰਸਕ੍ਰਿਤੀ ਅਤੇ ਆਪਣੇ ਪਰਿਵਾਰ ਦੀ ਤਰੱਕੀ ਕਰਨ ਲਈ ਸਾਨੂੰ ਰਾਜ ਲੈਣ ਦੀ ਲੋੜ ਹੈ। ਜੇਕਰ ਰਾਜ ਲੈਣਾ ਹੈ ਤਾਂ ਰਾਜਨੀਤੀ ਨਾਲ ਹੀ ਮਿਲੇਗਾ ਅਤੇ ਰਾਜਨੀਤੀ ਨਾਲ ਹੀ ਕਰਨਾ ਪਵੇਗਾ। ਰਾਜ ਕੇਵਲ ਕਿਸੇ ਮੰਤਰ ਦਾ ਜਾਪ ਕਰਨ ਨਾਲ ਨਹੀਂ ਮਿਲੇਗਾ, ਨਾ ਹੀ ਕੋਈ ਸੇਵਾ ਜਾਂ ਪਰਉਪਕਾਰ ਕਰਨ ਨਾਲ ਮਿਲੇਗਾ। ਅਜਿਹੇ ਕੰਮ ਕਰਨ ਨਾਲ ਨਾ ਤਾਂ ਰਾਜ ਮਿਲਦਾ ਹੈ ਅਤੇ ਨਾ ਹੀ ਰਾਜ ਚਲਦਾ ਹੈ।
ਜੇਕਰ ਸੋਚੀਏ, ਰਾਜਨੀਤੀ ਤਾਂ ਸਾਡੇ ਪਰਿਵਾਰਾਂ ਵਿੱਚ ਵੀ ਹੁੰਦੀ ਹੈ। ਰਾਜਨੀਤੀ ਕੋਈ ਮਾੜੀ ਚੀਜ਼ ਨਹੀਂ ਹੈ, ਰਾਜਨੀਤੀ ਦਾ ਲਕਸ਼ ਚੰਗਾ ਹੋਣਾ ਚਾਹੀਦਾ ਹੈ। ਇਸ ਲਈ, ਸਾਨੂੰ ਰਾਜਨੀਤੀ ਕਰਨੀ ਚਾਹੀਦੀ ਹੈ। ਪਰੰਤੂ ਧਿਆਨ ਰਹੇ ਕਿ ਰਾਜਨੀਤੀ ਇੱਕ ਸੀਮਾ ਦੇ ਅੰਦਰ ਹੋਣੀ ਚਾਹੀਦੀ ਹੈ, ਇਸ ਨੂੰ ਹੱਦੋਂ ਵੱਧ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸਮਾਜ ਦਾ ਬਹੁਤ ਨੁਕਸਾਨ ਹੋਵੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025