ਸਰਦਾਰ ਜਰਨੈਲ ਸਿੰਘ ਵਿਰਦੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ

(ਕਾਵਿ-ਸੰਸਾਰ ਬਿਊਰੋ) : ਜਲੰਧਰ ਨਿਵਾਸੀ ਸਰਦਾਰ ਜਰਨੈਲ ਸਿੰਘ ਵਿਰਦੀ 5 ਮਾਰਚ 2023 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਣਾਂ ਵਿੱਚ ਜਾ ਵਿਰਾਜੇ ਹਨ । ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਅੰਤਮ ਅਰਦਾਸ 12 ਮਾਰਚ ਨੂੰ ਗੁਰੁਦਵਾਰਾ ਸਿੰਘ ਸਭਾ, ਗੋਬਿੰਦ ਗੜ੍ਹ ਮੁਹੱਲਾ ,ਜਲੰਧਰ ਵਿਖੇ ਕੀਤੀ ਗਈ । ਉਹ ਕਾਵਿ-ਸੰਸਾਰ ਦੇ ਸੰਚਾਲਕ ਵਰਿੰਦਰ ਸਿੰਘ ਵਿਰਦੀ ਦੇ ਪਿਤਾ ਤੇ ਪ੍ਰਸਿੱਧ ਲੇਖਕ ਸਰਦਾਰ ਜਸਵੰਤ ਸਿੰਘ ਵਿਰਦੀ ਦੇ ਛੋਟੇ ਭਰਾ ਸਨ ।

ਸਰਦਾਰ ਜਰਨੈਲ ਸਿੰਘ ਵਿਰਦੀ

ਇਸ ਮੌਕੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ, ਮਿੱਤਰ ਤੇ ਸਨੇਹੀ ਸ. ਗੁਰਸ਼ਰਨ ਸਿੰਘ ,ਡਾ. ਮਨਵਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਡਾ.ਸੁਖਵਿੰਦਰ ਕੌਰ, ਡਾ.ਸੁਚਿੰਦਰ ਕੌਰ, ਨਰਿੰਦਰ ਸਿੰਘ ਬਿੱਟੂ, ਅਰਜੁਨ ਸਿੰਘ ਪੱਪੀ ਸਾਬਕਾ ਕੌਂਸਲਰ ਉਹਨਾਂ ਤੋਂ ਪੜ੍ਹੇ ਪੁਰਾਣੇ ਵਿਦਿਆਰਥੀ ਤੇ ਹੋਰ ਜਾਣੀਆਂ ਮਾਣੀਆਂ ਸ਼ਖ਼ਸੀਅਤਾਂ ਹਾਜ਼ਰ ਹੋਈਆਂ । ਇਸ ਮੌਕੇ ਉਹਨਾਂ ਦੇ ਸਾਦਗੀ ਭਰੇ ਜੀਵਨ ਬਾਰੇ ਦੱਸਦਿਆਂ ਹੋਈਆਂ ਉਹਨਾਂ ਨੂੰ ਯਾਦ ਕੀਤਾ ਗਿਆ । ਇਸ ਮੌਕੇ ਤੇ ਡਾਕਟਰ ਮੁਕੇਸ਼ ਵਾਲਿਆਂ ਜੀ ਨੇ ਉਹਨਾਂ ਦੀ ਜ਼ਿੰਦਗੀ ਦੇ ਖ਼ਾਸ ਪਹਿਲੂਆਂ ਬਾਰੇ ਗੱਲਬਾਤ ਕੀਤੀ ਤੇ ਦੇਸ਼ ਵਿਦੇਸ਼ ਤੋਂ ਆਏ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ । ਸਾਬਕਾ ਐਮ.ਐਲ.ਏ. ਰਾਜਿੰਦਰ ਬੇਰੀ, ਕੈਲੀਫੋਰਨੀਆ ਤੋਂ ਆਏ ਵਿਸ਼ਵ ਦੀ ਪਹਿਲੀ ਮਹਿਲਾ ਹੈੱਡ ਗ੍ਰੰਥੀ ਬੀਬੀ ਸੁਰਜੀਤ ਕੌਰ ਤੇ ਉਹਨਾਂ ਦੇ ਵਿਦਿਆਰਥੀਆਂ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ।

Related Articles

- Advertisement -spot_img

Latest Articles