/ Feb 05, 2025
Trending
ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ, ਆਧੁਨਿਕ ਪੰਜਾਬੀ ਕਵਿਤਾ ਵਿੱਚ, ਡਾ. ਜਸਵੰਤ ਸਿੰਘ ਨੇਕੀ ਤੇ ਡਾ. ਹਰਿਭਜਨ ਸਿੰਘ ਦੋ ਵੱਡੇ ਨਾਂ ਹਨ। ਉਹ ਸਮਕਾਲੀ ਵੀ ਸਨ।
ਵੱਡੀ, ਥੀਮ-ਕੇਂਦਰਿਤ ਕਵਿਤਾ ਲਿਖਣ ਵਿੱਚ ਡਾ. ਜਸਵੰਤ ਸਿੰਘ ਨੇਕੀ ਦਾ ਕੋਈ ਸਾਨੀ ਨਹੀਂ ਸੀ। ਐਸੀ ਕਵਿਤਾ ਦਰਸ਼ਨ, ਖੋਜ ਅਤੇ ਕਲਾਤਮਕ ਪ੍ਰਬੰਧਕੀ ਯੋਗਤਾ ਦਾ ਪਰਦਰਸ਼ਨ ਕਰਦੀ ਹੈ।
“ਸਿਮ੍ਰਤੀ ਦੇ ਕਿਰਨ ਤੋਂ ਪਹਿਲਾਂ” ਅਤੇ “ਕਰੁਣਾ ਦੀ ਛੁਹ ਤੋਂ ਮਗਰੋਂ”, ਡਾ. ਨੇਕੀ ਦੀਆਂ, ਐਸੀਆਂ ਹੀ ਉਤਕ੍ਰਿਸ਼ਟ ਕਲਾ-ਕਿਰਤੀਆਂ ਹਨ।
ਅਧਿਆਤਮ ਅਤੇ ਤਰਕ ਦਾ ਦਵੰਧ ਤੇ ਟੱਕਰਾਅ ਨੇਕੀ ਦੀ ਕਵਿਤਾ ਦਾ ਪ੍ਰਮੁੱਖ ਪਛਾਣ-ਚਿੰਨ੍ਹ ਹੈ।
ਕਿਧਰੇ ਕਿਧਰੇ ਉਸਦੀ ਕਵਿਤਾ ਵਿੱਚ ਸੂਫੀਆਨਾ ਸ਼ੋਖ਼ੀ ਅਤੇ ਰਾਗਾਤਮਿਕਤਾ ਦੀ ਝਲਕ ਵੀ ਵਿਖਾਈ ਦਿੰਦੀ ਹੈ, ਜਿਵੇਂ:
ਅੱਖੀਓ ਜਾਚ ਸਿੱਖੋ ਵੇਖਣ ਦੀ,
ਰੂਪ ਦੁਹਾਈਆਂ ਦੇਂਦਾ ਏ!
ਇਹ ਤਾਂ ਲਿਸ਼ਕੰਦੜਾ ਕੱਚ ਪਰਦਾ,
ਸੁਹਣਾ ਪਾਰ ਵੱਸੇਂਦਾ ਏ! – ਡਾ. ਜਸਵੰਤ ਸਿੰਘ ਨੇਕੀ –
ਪੇਸ਼ਕਸ਼ : ਰਵਿੰਦਰ ਰਵੀ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025