/ Feb 05, 2025
Trending

ਯਾਦਗਾਰੀ ਹੋ ਨਿੱਬੜਿਆ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ “ਪੰਜਾਬ ਭਵਨ ” ਦਾ ਪਲੇਠਾ ਕਵੀ ਸੰਮੇਲਨ

ਡਾ. ਐਸ.ਪੀ. ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ

21 ਫਰਵਰੀ (ਕਾਵਿ-ਸੰਸਾਰ ਬਿਊਰੋ) : ਸ੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ, ਸਰੀ ਅਤੇ ਪ੍ਰੀਤ ਹੀਰ ਮੁੱਖ ਸੰਚਾਲਿਕਾ ਪੰਜਾਬ ਭਵਨ ਜਲੰਧਰ, ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਦੇ ਪਲੇਠੇ ਸਫ਼ਲ ਕਵੀ ਦਰਬਾਰ ਦਾ ਆਯੋਜਨ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਬਹੁਤ ਹੀ ਸਤਿਕਾਰ ਯੋਗ ਤੇ ਮਾਣਯੋਗ ਡਾ. ਐਸ.ਪੀ. ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਕਵੀ ਦਰਬਾਰ ਵਿੱਚ ਕੈਨੇਡਾ, ਇਟਲੀ, ਅਮਰੀਕਾ, ਕੋਰੀਆ ਤੇ ਭਾਰਤ ਤੋਂ ਸ਼ਾਮਲ ਨਾਮਵਾਰ ਸਾਹਿਤਕਾਰਾਂ ਦੀ ਮਜੂਦਗੀ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾ ਦਿੱਤੇ। ਪ੍ਰੀਤ ਹੀਰ ਸੰਚਾਲਕ ਪੰਜਾਬ ਭਵਨ ਜਲੰਧਰ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਵਿੱਚ ਸਭ ਨੂੰ ਜੀ ਆਇਆ ਕਿਹਾ । ਪ੍ਰੋਗਰਾਮ ਦਾ ਆਗਾਜ਼ ਮਾਂ ਬੋਲੀ ਨੂੰ ਸਮਰਪਿਤ ਰਚਨਾਵਾਂ ਨਾਲ ਹੋਇਆ। ਸਤਿਕਾਰਿਤ ਕਵੀਆਂ ਵਿੱਚ ਅਰਤਿੰਦਰ ਕੌਰ ਸੰਧੂ (ਐਡੀਟਰ ਏਕਮ ਮੈਗਜ਼ੀਨ) ਅਦਬੀ ਹਸਤੀ ਹਰਮੀਤ ਸਿੰਘ ਅਟਵਾਲ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ(ਪਹਿਲੀ ਔਰਤ ਹੈਡ ਗ੍ਰੰਥੀ) , ਡਾ. ਰਵਿੰਦਰ ਕੌਰ ਭਾਟੀਆ (ਪ੍ਰਬੰਧਕ ਮਹਿਕਦੇ ਅਲਫਾਜ ਸਾਹਿਤ ਸਭਾ) , ਕਹਾਣੀਕਾਰ ਸੁਰਿੰਦਰ ਮਕਸੂਦਪੁਰੀ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਤੋਂ ਡਾ. ਜੀ.ਐੱਸ ਭੰਡਾਲ, ਸਿਰਮੌਰ ਸ਼ਾਇਰਾਂ ਮੀਨਾ ਮਹਿਰੋਕ, ਨਾਮਵਰ ਸ਼ਾਇਰ ਅਮਨਬੀਰ ਸਿੰਘ ਧਾਮੀ ਦੀਆਂ ਸ਼ਲਾਘਾਯੋਗ ਰਚਨਾਵਾਂ ਸਦਕਾ ਯਾਦਗਾਰੀ ਹੋ ਨਿਬੜੀ, ਜਿਸ ਲਈ ਸਾਰੇ ਹੀ ਸਾਹਿਤਕਾਰ ਵਧਾਈ ਦੇ ਪਾਤਰ ਹਨ। ਨਾਮਵਰ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ (ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ) ਜੀ ਦੇ ਮਾਤ ਭਾਸ਼ਾ ਦਿਵਸ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਮਾਂ ਬੋਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਨੂੰ ਦੱਸਿਆ ਕਿ ਮਾਂ ਬੋਲੀ ਦਿਵਸ ਕਿਉ ਮਨਾਉਂਦੇ ਹਨ।

ਮੁੱਖ ਮਹਿਮਾਨ, ਸਾਹਿਤ ਅਤੇ ਅਧਿਆਪਨ ਜਗਤ ਦਾ ਹੀਰਾ, ਸਤਿਕਾਰਯੋਗ ਡਾ. ਐੱਸ ਪੀ ਸਿੰਘ ਨੇ ਸਾਰੇ ਸਾਹਿਤਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਪ੍ਰੋਗਰਾਮ ਦੇ ਪ੍ਰਬੰਧਕ ਪ੍ਰੀਤ ਹੀਰ ਅਤੇ ਸੁੱਖੀ ਬਾਠ ਜੀ ਨੂੰ ਇਸ ਸਫ਼ਲ ਪ੍ਰੋਗਰਾਮ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੇ ਵਿਚਾਰ ਸਾਂਝੇ ਕਰਕੇ ਮਹਿਫ਼ਿਲ ਵਿੱਚ ਰੰਗ ਬੰਨ੍ਹਿਆ । ਅਖ਼ੀਰ ਵਿੱਚ ਪ੍ਰੀਤ ਹੀਰ , ਮੁੱਖ ਸੰਚਾਲਿਕਾ ਪੰਜਾਬ ਭਵਨ ਜਲੰਧਰ ਨੇ ਆਪਣੇ ਮਿੱਠੇ ਸ਼ਬਦਾਂ ਵਿਚ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਮਹਿਫ਼ਲਾਂ ਸਜਦੀਆਂ ਰਹਿਣਗੀਆਂ ਅਤੇ ਇੱਕ ਦੂਜੇ ਨਾਲ ਰਾਬਤਾ ਕਾਇਮ ਰਹੇਗਾ। ਅੰਜੂ ਅਮਨਦੀਪ ਗਰੋਵਰ ਤੇ ਅਮਨਬੀਰ ਸਿੰਘ ਧਾਮੀ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ ਤੇ ਲੋਕਾਂ ਤੋਂ ਵਾਹ ਵਾਹ ਖੱਟੀ” ਅਤੇ ਪੰਜਾਬੀ ਲਿਖ਼ਾਰੀ ਸਭਾ ਸਿਆਟਲ ਦਾ ਤਕਨੀਕੀ ਸਹਿਯੋਗ ਵਿਸ਼ੇਸ਼ ਤੌਰ ਤੇ ਰਿਹਾ।

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.