/ Feb 05, 2025
Trending
ਤਲਵੰਡੀ ਸਾਬੋ, 26 ਫਰਵਰੀ (ਕਾਵਿ-ਸੰਸਾਰ ਬਿਊਰੋ) :ਪੇਂਡੂ ਸਾਹਿਤ ਸਭਾ (ਰਜਿ.) ਬਾਲਿਆਂਵਾਲੀ (ਜ਼ਿਲ੍ਹਾ ਬਠਿੰਡਾ) ਵੱਲੋਂ ਸ. ਸੁਰਜੀਤ ਸਿੰਘ ਮਾਧੋਪੁਰੀ (ਕੈਨੇਡਾ ਸਰਕਾਰ ਪਾਸੋਂ ਸਰਵਸ੍ਰੇਸ਼ਟ ਪੁਰਸਕਾਰ ਵਿਜੇਤਾ) ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਬੀਤੇ ਦਿਨੀਂ ਇੱਕ ਆਨਲਾਈਨ ਕਵਿਤਾ ਮੁਕਾਬਲਾ ਕਰਵਾਇਆ ਗਿਆ।
ਇਸ ਵਿੱਚ ਦੇਸ਼-ਵਿਦੇਸ਼ ਤੋਂ 37 ਕਵੀਆਂ ਨੇ ਭਾਗ ਲਿਆ। ਕਵਿਤਾਵਾਂ ਦਾ ਮੁਲੰਕਣ ਪੰਜ ਵਿਦਵਾਨਾਂ – ਡਾ. ਰਵਿੰਦਰ ਸਿੰਘ ਸੰਧੂ, ਉੱਘੇ ਆਲੋਚਕ ਗੁਰਦੇਵ ਖੋਖਰ, ਡਾ. ਜਸਪਾਲ ਜੀਤ, ਬਹੁਵਿਧਾਵੀ ਲੇਖਕ ਜਗਦੀਸ਼ ਰਾਏ ਕੁਲਰੀਆਂ ਅਤੇ ਸਟੇਟ ਅਵਾਰਡੀ ਅਮਰਜੀਤ ਸਿੰਘ ਪੇਂਟਰ ਵੱਲੋਂ ਕੀਤਾ ਗਿਆ। ਮੁਕਾਬਲੇ ਵਿੱਚ ਜੇਤੂ ਹੋਰਨਾਂ ਕਵੀਆਂ ਦੇ ਨਾਲ-ਨਾਲ ਪ੍ਰੋ. ਨਵ ਸੰਗੀਤ ਸਿੰਘ ਤਲਵੰਡੀ ਸਾਬੋ (ਬਠਿੰਡਾ) ਨੂੰ ਸਭਾ ਵੱਲੋਂ ਅੱਜ ਮਿਤੀ 26.02.2023 (ਦਿਨ ਐਤਵਾਰ) ਨੂੰ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਵਿਖੇ ਉਤਸ਼ਾਹ-ਵਧਾਊ ਇਨਾਮ ਵਜੋਂ ਸਰਟੀਫਿਕੇਟ ਅਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਸਿੰਘ ਨੇ ਸਨਮਾਨਿਤ ਹੋਣ ਪਿੱਛੋਂ ਆਪਣੇ ਵਿਚਾਰ ਅਤੇ ਇਨਾਮ-ਜੇਤੂ ਕਵਿਤਾ ਵੀ ਹਾਜ਼ਰ ਸਰੋਤਿਆਂ ਸਾਹਵੇਂ ਪ੍ਰਸਤੁਤ ਕੀਤੀ।
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025