/ Feb 05, 2025
Trending
ਸਰੀ, 29 ਮਾਰਚ (ਹਰਦਮ ਮਾਨ)-ਆਉਣ ਵਾਲੇ ਹਫਤੇ ਦੌਰਾਨ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਮਿਲਾਉਣ ਵਾਲਾ ਪੈਟੂਲੋ ਬ੍ਰਿਜ ਰਿਪਲੇਸਮੈਂਟ ਪ੍ਰੋਜੈਕਟ ਕਾਰਨ ਬੰਦ ਰਹੇਗਾ। ਟਰਾਂਸਲਿੰਕ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਪੁਲ 6 ਅਪ੍ਰੈਲ (ਵੀਰਵਾਰ) ਨੂੰ ਰਾਤ 11 ਵਜੇ ਤੋਂ ਲੈ ਕੇ 11 ਅਪ੍ਰੈਲ (ਮੰਗਲਵਾਰ) ਸਵੇਰੇ 5 ਵਜੇ ਤੱਕ ਦੋਹਾਂ ਪਾਸਿਆਂ ਤੋਂ ਮੁਕੰਮਲ ਬੰਦ ਰਹੇਗਾ।
ਇਸ ਦੌਰਾਨ ਟ੍ਰਾਂਸਲਿੰਕ ਇਸ ਪੁਲ ਦੇ ਸਪੀਡ ਸਾਈਨ ਰੀਲੋਕੇਸ਼ਨ, ਲਾਈਨ ਪੇਂਟਿੰਗ, ਕੰਕਰੀਟ ਪੈਚਿੰਗ ਅਤੇ ਓਵਰਹੈੱਡ ਬ੍ਰਿਜ ਟਰਸ ਉੱਤੇ ਰੱਸੀ ਦੀ ਪਹੁੰਚ ਦੀ ਲੋੜ ਵਾਲੇ ਨਿਰੀਖਣ ਕਾਰਜ ਕਰੇਗਾ। ਟਰਾਂਸਲਿੰਕ ਨੇ ਇਸ ਪੁਲ ਤੋਂ ਲੰਘਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਹਫਤੇ ਦੌਰਾਨ ਪੋਰਟ ਮਾਨ ਬ੍ਰਿਜ ਜਾਂ ਅਲੈਕਸ ਫਰੇਜ਼ਰ ਬ੍ਰਿਜ ਦੀ ਵਰਤੋਂ ਕਰਨ। ਪੈਟੂਲੋ ਪੁਲ ਬੰਦ ਹੋਣ ਨਾਲ ਪ੍ਰਭਾਵਿਤ ਹੋਣ ਵਾਲੀ N19 ਨਾਈਟ-ਬੱਸ ਸਰਵਿਸ ਨੂੰ ਨਿਊ ਵੈਸਟਮਿੰਸਟਰ ਅਤੇ ਸਕਾਟ ਰੋਡ ਸਟੇਸ਼ਨਾਂ ਦੇ ਵਿਚਕਾਰ ਅਲੈਕਸ ਫਰੇਜ਼ਰ ਅਤੇ ਕਵੀਂਸਬਰੋ ਬ੍ਰਿਜ ‘ਤੇ ਮੁੜ ਰੂਟ ਕੀਤਾ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਮੁਸਾਫਰਾਂ ਨੂੰ ਇਸ ਸਫਰ ਸਮੇਂ 30 ਮਿੰਟ ਦਾ ਜ਼ਿਆਦਾ ਸਮਾਂ ਰੱਖ ਕੇ ਯੋਜਨਾ ਬਣਾਉਣੀ ਚਾਹੀਦੀ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025