/ Feb 05, 2025
Trending
ਸਰੀ, 15 ਦਸੰਬਰ (ਹਰਦਮ ਮਾਨ)-ਗਰੇਟਵੇਅ ਫਾਇਨੈਂਸ਼ਲ ਸਰੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੰਵਲਜੀਤ ਮੋਤੀ ਵੱਲੋਂ ਸਾਲ 2022 ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਟੀਮ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਹਿਤ ਵਿਸ਼ੇਸ਼ ਪਾਰਟੀ ਕੀਤੀ ਗਈ। ਇਸ ਮੌਕੇ ਉਨ੍ਹਾਂ ਸਾਰੇ ਇੰਸ਼ੋਰੈਂਸ ਅਡਵਾਈਜ਼ਰਾਂ ਨੂੰ ਪੌਜ਼ੇਟਿਵ ਸੋਚ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ ਅਤੇ ਆ ਰਹੇ ਦਿਨਾਂ ਵਿਚ ਲੋਕਾਂ ਵੱਲੋਂ ਖਰੀਦੀ ਜਾਣ ਵਾਲੀ RRSP ਬਾਰੇ ਕੁਝ ਖਾਸ ਨੁਕਤੇ ਸਾਂਝੇ ਕੀਤੇ। ਉਨ੍ਹਾਂ ਗਰੇਟਵੇਅ ਫਾਇਨੈਂਸ਼ਲ ਵੱਲੋਂ ਸਾਲ 2023 ਵਿਚ ਕੀਤੀਆਂ ਜਾ ਰਹੀਆਂ ਅਹਿਮ ਤਬਦੀਲੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਾਲ ਭਰ ਦੌਰਾਨ ਬਿਹਤਰ ਕਾਰਗੁਜ਼ਾਰੀ ਲਈ ਹਰਮਿੰਦਰ ਰੀਹਲ, ਮਨਦੀਪ ਖੁਰਾਣਾ, ਸੰਜੀਵ ਮਹਾਜਨ, ਚਾਂਦਨੀ ਮੋਤੀ, ਅਰਾਧਨਾ, ਹਰਦਮ ਮਾਨ, ਵਿਨੇ ਸ਼ਰਮਾ, ਸੀਮਾ ਰਾਠੌਰ, ਦਵਿੰਦਰ ਕਾਲੀਆ, ਜਸਕਰਨ ਸਿੰਘ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ ਅਤੇ ਸਾਰੇ ਹਾਜ਼ਰ ਮੈਂਬਰਾਂ ਨੂੰ ਕ੍ਰਿਸਮਿਸ ਦੀ ਵਧਾਈ ਦਿੰਦਿਆਂ ਤੋਹਫੇ ਦਿੱਤੇ ਗਏ। ਪਾਰਟੀ ਦੇ ਅਖੀਰ ਵਿਚ ਸਭ ਨੇ ਰਾਤਰੀ ਭੋਜ ਦਾ ਆਨੰਦ ਮਾਣਿਆ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025