/ Feb 05, 2025
Trending
ਸਰੀ, 17 ਮਈ (ਹਰਦਮ ਮਾਨ)-ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿਚ ਬਿੱਲ ਸੀ-48 ਪੇਸ਼ ਕੀਤਾ ਗਿਆ ਜਿਸ ਤਹਿਤ ਕ੍ਰਿਮੀਨਲ ਕੋਡ ਦੇ ਜ਼ਮਾਨਤੀ ਸਿਸਟਮ ਵਿਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ। ਨਿਆਂ ਮੰਤਰੀ ਡੇਵਿਡ ਲੈਮੇਟੀ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਰਾਹੀਂ ਕ੍ਰਿਮੀਨਲ ਕੋਡ ਵਿਚ ਪੰਜ ਵਿਸ਼ੇਸ਼ ਤਬਦੀਲੀਆਂ ਕਰਨ ਦੇ ਮਤੇ ਰੱਖੇ ਗਏ ਹਨ।
ਇਸ ਬਿੱਲ ਅਨੁਸਾਰ ਜਿਹੜੇ ਲੋਕ ਪਿਛਲੇ ਪੰਜ ਸਾਲਾਂ ਦੌਰਾਨ ਹਥਿਆਰਾਂ ਨਾਲ ਜੁੜੇ ਗੰਭੀਰ ਹਿੰਸਕ ਅਪਰਾਧਾਂ ਵਿਚ ਦੋਸ਼ੀ ਕਰਾਰ ਦਿੱਤੇ ਗਏ ਹੋਏ ਹਨ ਉਨ੍ਹਾਂ ਲਈ ਜ਼ਮਾਨਤ ਦੀਆਂ ਸ਼ਰਤਾਂ ਸਖ਼ਤ ਕੀਤੀ ਜਾਣਗੀਆਂ। ਫਾਇਰ ਆਰਮਜ਼, ਬੀਅਰ ਸਪਰੇਅ, ਚਾਕੂ ਅਤੇ ਹਥਿਆਰ ਨਾਲ ਸਬੰਧਤ ਵਾਰ ਵਾਰ ਹਿੰਸਾਂ ਕਰਨ ਵਾਲੇ ਮੁਜਰਿਮਾਂ ਲਈ ਜ਼ਮਾਨਤ ਲੈਣ ਵਿਚ ਸਖ਼ਤੀ ਕੀਤੀ ਜਾਵੇਗੀ। ਅਦਾਲਤ ਕਿਸੇ ਵੀ ਮੁਜਰਿਮ ਨੂੰ ਜ਼ਮਾਨਤ ਦੇਣ ਤੋਂ ਪਹਿਲਾਂ ਉਸ ਦਾ ਮੁਜਰਿਮਾਨਾ ਰਿਕਾਰਡ ਅਤੇ ਕਮਿਊਨਿਟੀ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਦੇਵੇਗੀ।
ਜ਼ਿਕਰਯੋਗ ਹੈ ਕਿ ਇਹ ਸਖਤੀ ਕਰਨ ਲਈ ਕਦਮ ਤਾਂ ਚੁੱਕੇ ਗਏ ਹਨ ਕਿ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਕੇਸ ਸਾਹਮਣੇ ਆਏ ਜਿਨ੍ਹਾਂ ਵਿਚ ਜ਼ਮਾਨਤ ਲੈ ਕੇ ਬਾਹਰ ਆਏ ਮੁਜਰਿਮਾਂ ਵੱਲੋਂ ਫੇਰ ਹਿੰਸਕ ਵਾਰਦਾਤਾਂ ਅੰਜ਼ਾਮ ਦਿੱਤੀਆਂ ਗਈਆਂ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਵਾਰ ਵਾਰ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਜ਼ਮਾਨਤ ਦੇਣ ਦੀਆਂ ਸ਼ਰਤਾਂ ਸਖ਼ਤ ਹੋਣੀਆਂ ਚਾਹੀਦੀਆਂ ਹਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025