/ Feb 05, 2025
Trending

ਕੇਂਦਰੀ ਸਭਾ ਵੱਲੋਂ ਦਵਿੰਦਰ ਸਿੰਘ ਮਾਂਗਟ ਦੀ ਪੁਸਤਕ ‘ਏ ਬਰੀਫ ਹਿਸਟਰੀ ਆਫ ਦਿ ਸਿਖਸ’ ਰਿਲੀਜ਼

ਸਰੀ, 17 ਫਰਵਰੀ (ਹਰਦਮ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦਾ ਮਾਸਿਕ ਸਮਾਗਮ ‘ਮਾਂ ਬੋਲੀ ਦਿਵਸ’ ਨੂੰ ਸਮਰਪਿਤ ਰਿਹਾ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਦਵਿੰਦਰ ਸਿੰਘ ਮਾਂਗਟ ਅਤੇ ਉੱਘੇ ਸਮਾਜ ਸੇਵੀ ਪ੍ਰੇਮ ਸਿੰਘ ਬਿੰਨਿੰਗ ਨੇ ਕੀਤੀ ਅਤੇ ਇਸ ਵਿਚ ਦਵਿੰਦਰ ਸਿੰਘ ਮਾਂਗਟ ਦੀ ਵੱਡ-ਆਕਾਰੀ ਅੰਗਰੇਜ਼ੀ ਪੁਸਤਕ ‘A BRIEF HISTORY OF THE SIKHS’ ਲੋਕ ਅਰਪਣ ਕੀਤੀ ਗਈ।

ਸਮਾਗਮ ਦੇ ਆਰੰਭ ਵਿਚ ਸੀਰੀਆ ਅਤੇ ਤੁਰਕੀ ਵਿਚ ਆਏ ਭੁਚਾਲ ਵਿਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਇਕ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਪ੍ਰਿਤਪਾਲ ਗਿੱਲ ਨੇ ਦਵਿੰਦਰ ਸਿੰਘ ਮਾਂਗਟ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ। ਪੁਸਤਕ “A BRIEF HISTORY Of THE SIKHS ” ਦੀ ਲੋਕ ਅਰਪਣ ਰਸਮ ਤੋਂ ਬਾਅਦ ਦਵਿੰਦਰ ਸਿੰਘ ਮਾਂਗਟ ਨੇ ਪੁਸਤਕ ਬਾਰੇ ਜਾਣਕਾਰੀ ਦਿੱਤੀ ਅਤੇ ਮੋਤਾ ਸਿੰਘ ਝੀਤਾ, ਸਿੱਖ ਵਿਦਵਾਨ ਗਿਆਨ ਸਿੰਘ ਸੰਧੂ , ਡਾ. ਪ੍ਰਿਥੀਪਾਲ ਸਿੰਘ ਸੋਹੀ, ਬਲਦੇਵ ਸਿੰਘ ਬਾਠ ਅਤੇ ਪ੍ਰੋ: ਕਸ਼ਮੀਰਾ ਸਿੰਘ ਨੇ ਪੁਸਤਕ ਬਾਰੇ ਪਰਚੇ ਪੜ੍ਹੇ। ਬਿੱਕਰ ਸਿੰਘ ਖੋਸਾ, ਇੰਦਰਪਾਲ ਸਿੰਘ ਸੰਧੂ, ਕਵਿੰਦਰ ਚਾਂਦ, ਇੰਦਰਜੀਤ ਸਿੰਘ ਧਾਮੀ, ਕੁਲਦੀਪ ਗਿੱਲ ਅਤੇ ਰਣਜੀਤ ਸਿੰਘ ਪੰਨੂ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸਭਾ ਦੇ ਸਾਬਕਾ ਪ੍ਰਧਾਨ ਰਵਿੰਦਰ ਰਵੀ ਨੂੰ ਪੰਜਾਬੀ ਸਾਹਿਤ ਅਕਾਦਮੀ (ਲੁਧਿਆਣਾ) ਵੱਲੋਂ ਸਾਲ 2023 ਦੀ ਫੈਲੋਸ਼ਿਪ ਪ੍ਰਦਾਨ ਕਰਕੇ ਦਿੱਤੇ ਗਏ ਸਨਮਾਨ ਉਪਰ ਖੁਸ਼ੀ ਪ੍ਰਗਟ ਕੀਤੀ ਗਈ ਅਤੇ ਰਵਿੰਦਰ ਰਵੀ ਨੁੰ ਮਾਬਰਕਬਾਦ ਦਿੱਤੀ ਗਈ। ਅਕਾਦਮੀ ਵੱਲੋਂ ਦਿੱਤੇ ਇਸ ਸਰਵੋਤਮ ਸਨਮਾਨ ਨੂੰ ਸਭਾ ਲਈ ਇਹ ਮਾਣ ਵਾਲੀ ਗੱਲ ਕਿਹਾ। ਸਭਾ ਦੇ ਸਹਿਯੋਗੀ ਬਲਦੇਵ ਬਾਠ, ਪੱਤਰਕਾਰ ਸੁੱਖਵਿੰਦਰ ਸਿੰਘ ਚੋਹਲਾ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਚੀਮਾ ਨੂੰ ਸਨਮਾਨਿਤ ਕੀਤਾ ਗਿਆ।

ਕਾਵਿਕ ਦੌਰ ਵਿਚ ਪਲਵਿੰਦਰ ਸਿੰਘ ਰੰਧਾਵਾ, ਹਰਚੰਦ ਸਿੰਘ ਗਿੱਲ, ਪਵਿਤੱਰ ਕੌਰ, ਬਿੱਕਰ ਸਿੰਘ ਖੋਸਾ, ਨਰਿੰਦਰ ਸਿੰਘ ਬਾਹੀਆ, ਕਵਿੰਦਰ ਚਾਂਦ, ਇੰਦਰਜੀਤ ਸਿੰਘ ਧਾਮੀ, ਬਲਦੇਵ ਸਿੰਘ ਬਾਠ, ਖੁਸ਼ਹਾਲ ਸਿੰਘ ਗਲੋਟੀ, ਕਰਨਲ ਹਰਜੀਤ ਸਿੰਘ ਬੱਸੀ, ਰਣਜੀਤ ਸਿੰਘ ਨਿੱਝਰ, ਦਵਿੰਦਰ ਕੌਰ ਜੌਹਲ, ਸੁਖਜਿੰਦਰ ਕੌਰ ਸਿੱਧੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਸਮਾਗਮ ਦੌਰਾਨ ਪ੍ਰਿੰ.ਰਣਜੀਤ ਸਿੰਘ ਪੰਨੂੰ, ਪ੍ਰਿਤਪਾਲ ਗਿੱਲ, ਪ੍ਰੇਮ ਸਿੰਘ ਬਿਨਿੰਗ, ਸੁਖਦੇਵ ਸਿੰਘ ਦਰਦੀ, ਟੀ.ਵੀ ਹੋਸਟ ਹਰਪ੍ਰੀਤ ਸਿੰਘ, ਹਰਮਨ ਕੌਰ, ਜਿਲ੍ਹਾ ਸਿੰਘ, ਕੇ.ਐਸ.ਕੂਨਰ, ਹਰਪਾਲ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕਰਮਵੀਰ ਕੌਰ, ਪਰਵੀਰ ਸਿੰਘ, ਅਮਰਜੀਤ ਕੌਰ ਮਾਂਗਟ, ਦਇਆ, ਕੁਲਤਾਰ ਸਿੰਘ, ਅਮਰ ਸਿੰਘ, ਗੁਰਚਰਨ ਸਿੰਘ ਸਹੋਤਾ, ਦਵਿੰਦਰ ਕੌਰ ਸਹੋਤਾ, ਦਵਿੰਦਰ ਕੌਰ ਬਚੜਾ, ਅਵਤਾਰ ਸਿੰਘ ਲਾਲੀ, ਮੋਹਨ ਬਚੜਾ, ਨਿਰਮਲ ਗਿੱਲ, ਮੋਹਨ ਸਿੰਘ ਸਹੋਤਾ, ਮਨਜੀਤ ਸਿੰਘ ਮੱਲ੍ਹਾ, ਬਲਬੀਰ ਸਿੰਘ ਸੰਘਾ, ਗੁਰਮਖ ਸਿੰਘ, ਧਰਮਪਾਲ ਸਿੰਘ, ਜਸਬੀਰ ਕੌਰ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਅਜੀਤ ਸਿੰਘ, ਹੈਰੀ ਪੰਨੂੰ, ਗੁੰਨਵਤ ਬਾਸੀ, ਸ਼ਾਹਗੀਰ ਗਿੱਲ, ਪਾਲ ਵੜੈਚ, ਗੁਰਮੀਤ ਸਿੰਘ ਕਾਲਕਟ, ਰਮਨਜੀਤ ਕੌਰ, ਡਾ. ਪਾਲ ਸਿੰਘ ਬਿਲਗਾ, ਮਿਹਰ ਸਿੰਘ ਬਸਾਂਤੀ, ਦਵਿੰਦਰ ਕੌਰ ਬਸਾਂਤੀ, ਬਲਵੀਰ ਕੌਰ, ਬਲਜੀਤ ਸਿੰਘ ਬਲ, ਵੀਤ ਬਾਦਸ਼ਾਹ ਪੁਰੀ, ਗੁਰਿੰਦਰ ਸਹੋਤਾ, ਮੋਹਨ ਸਿੰਘ ਸਹੋਤਾ ਹਾਜਰ ਸਨ।

ਅੰਤ ਵਿਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਨੇ ਸਭ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਕੀਤਾ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

kav sansaar

Kav Sansaar

ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | 

kavsansaar.com 2025

Selected menu has been deleted. Please select the another existing nav menu.