/ Feb 05, 2025
Trending
ਜਲੰਧਰ, 30 ਦਸੰਬਰ (ਕਾਵਿ-ਸੰਸਾਰ ਬਿਊਰੋ ) – ਸ਼੍ਰੀ ਅਭਿਜੈ ਚੋਪੜਾ ਜੁਆਇੰਟ ਨਿਰਦੇਸ਼ਕ ਪੰਜਾਬ ਕੇਸਰੀ ਗਰੁੱਪ ਨੇ ਕਾਵਿ- ਸੰਸਾਰ ਇੰਟਰਨੈਸ਼ਨਲ ਮੈਗਜ਼ੀਨ ਨੂੰ ਅਧਿਕਾਰਕ ਤੌਰ ‘ਤੇ ਲਾਂਚ ਕਰ ਕੇ ਇਸ ਦੇ ਡਾਇਰੈਕਟਰ ਤੇ ਮੁੱਖ ਸੰਪਾਦਕ ਵਰਿੰਦਰ ਸਿੰਘ ਵਿਰਦੀ ਅਤੇ ਇਸ ਦੇ ਪਾਠਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਵਰਨਣਯੋਗ ਹੈ ਕਿ ਕਾਵਿ-ਸੰਸਾਰ ਬੀਤੇ ਸਾਲ ਦੇ ਮੱਧ ਤੋਂ ਕੈਨੇਡਾ,ਯੂਰਪ, ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ‘ਚ ਵੀ ਬਹੁਤ ਹੀ ਪਸੰਦੀਦਾ ਮੈਗਜ਼ੀਨ ਹੈ ਅਤੇ ਇਸ ਨੂੰ ਕਾਵਿ-ਸੰਸਾਰ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ‘ਚ ਵਰਿੰਦਰ ਸਿੰਘ ਵਿਰਦੀ (ਸੰਚਾਲਕ), ਲੇਖਕ ਰਵਿੰਦਰ ਰਵੀ ਸਰਪ੍ਰਸਤ (ਕੈਨੇਡਾ), ਪ੍ਰਧਾਨ ਅਵਤਾਰ ਸਿੰਘ ਵਿਰਦੀ ਡਾਇਰੈਕਟਰ GTP Surrey ਤੇ ਵਾਈਸ ਪ੍ਰੈਸੀਡੈਂਟ ਹਰਦਮ ਸਿੰਘ ਮਾਨ (ਸਰੀ, ਕੈਨੇਡਾ) ਨੇ ਅਹਿਮ ਯੋਗਦਾਨ ਪਾਇਆ ਹੈ I
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025