/ Apr 17, 2025
Trending
ਸਰੀ, 4 ਜੁਲਾਈ (ਹਰਦਮ ਮਾਨ)-ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਵੱਲੋਂ 6, 7 ਤੇ 8 ਅਕਤੂਬਰ 2023 ਨੂੰ ਮੈਸੀ ਥੀਏਟਰ ਨਿਊ ਵੈਸਟ ਮਿਨਸਟਰ ਵਿਖੇ ਵਰਲਡ ਫੋਕ ਫੈਸਟੀਵਲ-2023 ਕਰਵਾਇਆ ਜਾ ਰਿਹਾ ਹੈ। ਇਹ ਐਲਾਨ ਬੀਤੇ ਦਿਨ ਸੁਸਾਇਟੀ ਦੇ ਮੈਂਬਰਾਂ ਦੀ ਇਸ ਸਬੰਧ ਵਿਚ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਵਿਚ ਚਰਨਜੀਤ ਸੈਣੀ, ਪਿਆਰਾ ਸਿੰਘ ਨੱਤ, ਪਰਮਜੀਤ ਜਵੰਦਾ, ਡਾ. ਸੁਖਵਿੰਦਰ ਵਿਰਕ, ਕੁਲਵਿੰਦਰ ਸੋਢੀ, ਕੁਲਵੀਰ ਸਿੰਘ ਤੱਖਰ, ਹਰਦੀਪ ਸਿੰਘ ਘੁੰਮਣ, ਕੁਲਵਿੰਦਰ ਧਨੋਆ, ਗੁਰਬਚਨ ਖੁੱਡੇਵਾਲਾ, ਦੇਸ ਰਾਜ ਢੋਲੀ, ਅਨਜੀਲਾ ਭਾਰਦਵਾਜ, ਮ੍ਹਚਲ ਜਵੰਦਾ, ਕੁਲਵਿੰਦਰ ਰੰਧਾਵਾ, ਬਲਕਾਰ ਪੰਮਾ, ਸੁਖਜੀਤ ਹੋਠੀ, ਅਮਰਜੀਤ ਔਜਲਾ, ਨਵਰੂਪ ਸਿੰਘ, ਹਰਦੀਪ ਬਲਗਨ, ਬਲਜੀਤ ਪਾਤਰ, ਪਰਮਿੰਦਰ ਭੰਗੂ, ਬਲਰਾਜ ਬਾਸੀ, ਰਾਜਿੰਦਰ ਪੁਰੇਵਾਲ, ਸੁਰਿੰਦਰ ਕਲਸੀ, ਰਾਜਿੰਦਰਪਾਲ ਔਲਖ ਅਤੇ ਹੋਰ ਕਈ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸੁਸਾਇਟੀ ਵੱਲੋਂ ਸੰਬੰਧਤ ਪੋਸਟਰ ਰਿਲੀਜ਼ ਕੀਤਾ ਗਿਆ।
ਮੀਟਿੰਗ ਵਿਚ ਬੋਲਦਿਆਂ ਸੁਸਾਇਟੀ ਦੇ ਸੀਨੀਅਰ ਮੈਂਬਰ ਚਰਨਜੀਤ ਸੈਣੀ ਨੇ ਇਨ੍ਹਾਂ ਮੁਕਾਬਲਿਆਂ ਲਈ ਸਮੂਹ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕੀਤੀ। ਕੁਲਵਿੰਦਰ ਸਿੰਘ ਨੇ ਮੇਲੇ ਵਿਚ ਬਾਹਰੋਂ ਆਉਣ ਵਾਲੀਆਂ ਟੀਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪੰਜਾਬ ਦੇ ਪ੍ਰਸਿੱਧ ਭੰਗੜਾ ਕਲਾਕਾਰ ਡਾ. ਐਸ.ਐਸ. ਵਿਰਕ ਨੇ ਪੰਜਾਬੀ ਲੋਕ ਨਾਚਾਂ ਦੇ ਇਤਿਹਾਸ ਅਤੇ ਇਨ੍ਹਾਂ ਦੇ ਸਟੇਜੀਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੇਲੇ ਨੂੰ ਸਫਲ ਬਣਾਉਣ ਲਈ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ।
ਚੰਡੀਗੜ੍ਹ ਤੋਂ ਆਏ ਪ੍ਰਸਿੱਧ ਜਰਨਲਿਸਟ ਤਰਲੋਚਨ ਸਿੰਘ ਨੇ ਬੱਚਿਆਂ ਦੇ ਲਗਾਤਾਰ ਪ੍ਰਵਾਸ ਕਾਰਨ ਉਦਾਸ ਪੰਜਾਬ ਦੀ ਤਸਵੀਰ ਪੇਸ਼ ਕਰਕੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ। ਡਾ. ਸਈਅਦ ਮੁਹੰਮਦ ਫਰੀਦ (ਪੰਜਾਬ ਯੂਨੀਵਰਸਿਟੀ ਲਾਹੌਰ), ਭੁਪਿੰਦਰ ਸਿੰਘ ਮੱਲੀ, ਪਿਆਰਾ ਸਿੰਘ ਲੋਤ, ਇੰਦਰਜੀਤ ਬੈਂਸ, ਢੋਲੀ ਦੇਸ ਰਾਜ, ਗੁਲਾਬ ਨਾਥ ਚੁੱਚ ਮਾਹੀ, ਮਨਜੀਤਪਾਲ ਰੰਧਾਵਾ, ਕਮਲਦੀਪ ਮਾਨ, ਗੁਰਬਖਸ਼ ਸੈਣੀ, ਦਵਿੰਦਰ ਬੈਨੀਪਾਲ, ਸੁਖਵਿੰਦਰ ਵਿਰਕ, ਗਾਇਕ ਕੁਲਵਿੰਦਰ ਧਨੋਆ, ਮਨਦੀਪ ਕੌਰ, ਮਿਨਾਕਸ਼ੀ ਮੀਤ, ਪ੍ਰਿੰਸ ਸੁਖਦੇਵ, ਹਰਵਿੰਦਰ, ਜਿੰਦਰ ਜੇਵੀ, ਡਾ. ਸੰਦੀਪ ਸੈਣੀ ਤੇ ਸੁਖਵਿੰਦਰ ਗੋਸਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਗਾਇਕ ਕੁਲਵਿੰਦਰ ਧਨੋਆ ਅਤੇ ਮਨਦੀਪ ਕੌਰ ਨੇ ਗਾਇਕੀ ਦਾ ਰੰਗ ਬੱਨ੍ਹਿਆਂ ਅਤੇ ਸੁਸਾਇਟੀ ਮੈਂਬਰਾਂ ਨੇ ਭੰਗੜੇ ਦਾ ਪ੍ਰਦਰਸ਼ਨ ਕੀਤਾ। ਮੀਟਿੰਗ ਦਾ ਸੰਚਾਲਨ ਨਵਰੂਪ ਸਿੰਘ ਅਤੇ ਅਨਜੀਲਾ ਨੇ ਬਾਖੂਬੀ ਕੀਤਾ।
ਸੁਸਾਇਟੀ ਦੇ ਇਕ ਬੁਲਾਰੇ ਅਨੁਸਾਰ ਇਸ ਮੇਲੇ ਵਿਚ ਲੋਕ ਨਾਚ ਦੇ ਮੁਕਾਬਲੇ ਹੋਣਗੇ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ, ਭਾਰਤ ਅਤੇ ਯੂਰਪੀ ਦੇਸ਼ਾਂ ਤੋਂ ਟੀਮਾਂ ਸ਼ਾਮਲ ਹੋਣਗੀਆਂ। ਸਰੀ-ਵੈਨਕੂਵਰ ਦੀਆਂ ਟੀਮਾਂ ਦੇ ਮੁਕਾਬਲੇ ਮੈਸੀ ਥੀਏਟਰ ਨਿਊ ਵੈਸਟਮਿਨਸਟਰ ਵਿਖੇ ਹੋਣਗੇ ਅਤੇ ਬਾਕੀ ਮੁਕਾਬਲੇ ਵੱਖ ਵੱਖ ਥਾਵਾਂ ਤੋਂ ਆਨ-ਲਾਈਨ ਹੋਣਗੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ |
kavsansaar.com 2025