ਹੜ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿਤਾ ਜਾਵੇਗਾ-ਸੁਖਬੀਰ ਸਿੰਘ ਬਾਦਲ

ਸੱਤਾ ‘ਚ ਨਾ ਹੋ ਕੇ ਵੀ ਸੁਖਬੀਰ ਕਰ ਰਹੇ ਹਨ ਪੰਜਾਬ ਵਾਸੀਆਂ ਦੀ ਸੇਵਾ-ਡਾ.ਮਨਪ੍ਰੀਤ ਸਿੰਘ ਚੱਢਾ

ਪਟਿਆਲਾ-12ਜੁਲਾਈ (ਕਾਵਿ-ਸੰਸਾਰ ਬਿਊਰੋ ) : ਪਿਛਲੇ ਦਿਨਾਂ ਚ ਆਏ ਹੜਾਂ ਕਾਰਨ ਪੰਜਾਬ ਸਮੇਤ ਕਈ ਹੋਰ ਸੂਬਿਆਂ ਵਿੱਚ ਜਿਥੇ ਲੋਕਾਂ ਦਾ ਜਨਜੀਵਨ ਅਸਥ ਵਿਅਸਥ ਹੋ ਗਿਆ ਉਥੇ ਅਨੇਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ। ਅਜਿਹੀ ਸਥਿਤੀ ਵਿੱਚ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ .ਸੁਖਬੀਰ ਸਿੰਘ ਬਾਦਲ ਨੇ ਜਿੱਥੇ ਹੜ ਪੀੜਤ ਇਲਾਕਿਆ ਦਾ ਦੌਰਾ ਕੀਤਾ ਉੱਥੇ ਪੀੜਤ ਲੋਕਾਂ ਦਾ ਹਾਲ ਚਾਲ ਪੁੱਛਿਆ ਅਤੇ ਮੌਕੇ ਤੇ ਰਾਹਤ ਸਮੱਗਰੀ ਵੰਡੀ। ਪਟਿਆਲਾ ਦਿਹਾਤੀ ਵਿਖੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਸ੍ਰ. ਸੁਰਜੀਤ ਸਿੰਘ ਰੱਖੜਾ ਦੀ ਸਰਪ੍ਰਸਤੀ ਹੇਠ ਪੀੜਤ ਪਰਿਵਾਰਾਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੌਕਾ ਦਿਖਾਇਆ। ਵੱਡੀ ਨਦੀ ਗੁਰੂ ਨਾਨਕ ਨਗਰ ਦੇ ਸਾਹਮਣੇ ਵਾਲੇ ਪੁੱਲ ਤੋਂ ਪਾਣੀ ਦੀ ਮਾਰ ਹੇਠ ਆਏ ਗੋਬਿੰਦ ਬਾਗ,ਫਰੈਂਡਜ਼ ਇਨਕਲੇਵ, ਅਰਬਨ ਅਸਟੇਟ,ਚਿਨਾਰ ਬਾਗ ਅਤੇ ਹੋਰਨਾਂ ਪੀੜਤ ਇਲਾਕਿਆਂ ਬਾਰੇ ਸ੍ਰ. ਬਾਦਲ ਨੂੰ ਡਾ.ਮਨਪ੍ਰੀਤ ਸਿੰਘ ਚੱਢਾ ਇੰਚਾਰਜ ਵਾਰਡ ਨੰਬਰ ਸੱਤ ਅਤੇ ਮੈਂਬਰ ਪੀ ਏ ਸੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਮੌਕੇ ਤੇ ਹੜ ਪੀੜਤ ਮੋਜੂਦ ਲੋਕਾਂ ਨੂੰ ਸ੍ਰ. ਸੁਖਬੀਰ ਸਿੰਘ ਬਾਦਲ ਤੋ ਰਾਹਤ ਸਮੱਗਰੀ ਵੰਡਾਉਣ ਦੀ ਸੇਵਾ ਸ਼ੁਰੂ ਕਰਵਾਈ।

ਡਾ.ਚੱਢਾ ਨੇ ਬੋਲਦੀਆਂ ਕਿਹਾ ਕਿ ਸ੍ਰ.ਬਾਦਲ ਬੇਸ਼ੱਕ ਸੱਤਾ ਵਿੱਚ ਨਹੀਂ ਹਨ ਪਰ ਪੰਜਾਬ ਦੇ ਦੁਖਾਂਤ ਨੂੰ ਭਾਂਪਦਿਆ ਪੰਜਾਬ ਵਾਸੀਆਂ ਦੀ ਸੇਵਾ ਵਿੱਚ ਦਿਨ ਰਾਤ ਹਾਜਰ ਹਨ। ਡਾ. ਚੱਢਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੋਲ ਪ੍ਰਸ਼ਾਸਕੀ ਅਤੇ ਪ੍ਰਬੰਧਕੀ ਵਿਸ਼ਾਲ ਤਜ਼ਰਵਾ ਹੈ ਜਿਸ ਦਾ ਪੰਜਾਬ ਵਾਸੀਆਂ ਅਤੇ ਪਾਰਟੀ ਨੂੰ ਲਾਹਾ ਮਿਲਦਾ ਹੈ। ਸ੍ਰ. ਬਾਦਲ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਡੀ ਸੀ ਪਟਿਆਲਾ ਨੂੰ ਆਉਦੀਆਂ ਸਮਸਿਆਵਾਂ ਲਈ ਫੋਰੀ ਰਾਹਤ ਦੇਣ ਲਈ ਆਖਿਆ। ਸ੍ਰ. ਬਾਦਲ ਨੇ ਯੂਥ ਅਕਾਲੀ ਦਲ ਅਤੇ ਅਕਾਲੀ ਦਲ ਦੇ ਅਹੁਦੇਦਾਰਾ,ਵਰਕਰਾਂ ਨੂੰ ਲਾਮਬੰਦ ਕਰਦਿਆਂ ਬਿਨਾ ਕਿਸੇ ਭੇਦਭਾਵ ਪੀੜਤਾ ਦੀ ਹਰ ਤਰ੍ਹਾਂ ਦੀ ਖਾਣ-ਪੀਣ,ਪਹਿਨਣ,ਬਿਸਤਰੇ ਲੋੜਵੰਦਾ ਲਈ ਰਾਸ਼ਨ ਦੇਣ ਦੀਆ ਡਿਊਟੀਆਂ ਤੇ ਡਟ ਜਾਣ ਲਈ ਕਿਹਾ।

ਸ੍ਰ. ਬਾਦਲ ਨੇ ਕਿਹਾ ਕਿ ਅਕਾਲੀ ਦਲ ਗੁਰੂ ਆਸ਼ੇ ਅਨੁਸਾਰ “ਨਾ ਕੋ ਵੈਰੀ ਨਾਹਿ ਬੈਗਾਨਾ” ਦੇ ਸਿਧਾਂਤ ਅਨੁਸਾਰ ਲੋਕ ਹਿੱਤਾਂ ਲਈ ਦਿਨ ਰਾਤ ਪਹਿਰਾ ਦੇਣ ਵਾਲੀ ਪਾਰਟੀ ਹੈ। ਅਕਾਲੀ ਦਲ ਸੱਤਾ ਵਿੱਚ ਹੋਵੇ ਜਾਂ ਨਾ ਲੋਕਾਂ ਦੀ ਸੇਵਾ ਨਿਰੰਤਰ ਕਰਦੀ ਰਹੇਗੀ। ਸ੍ਰ.ਬਾਦਲ ਨੇ ਡਾ.ਮਨਪ੍ਰੀਤ ਸਿੰਘ ਚੱਢਾ ਇੰਚਾਰਜ ਵਾਰਡ ਨੰਬਰ ਸੱਤ ਵਲੋਂ ਟਰੈਕਟਰ ਟਰਾਲੀ ਰਾਹੀਂ ਪੀੜਤ ਪਰਿਵਾਰਾਂ ਤੱਕ ਰਾਹਤ ਸਮਗਰੀ ਪੰਹੁਚਾਉਣ ਦੀ ਸਰਾਹਣਾ ਕਰਦਿਆਂ ਕਿਹਾ ਕਿ ਡਾ. ਚੱਢਾ ਵਰਗੇ ਸੇਵਾ ਨੂੰ ਸਮਰਪਿਤ ਨੌਜਵਾਨ ਹੀ ਚੰਗੇ ਸਮਾਜ ਅਤੇ ਪਾਰਟੀ ਨੂੰ ਚੰਗੇ ਮੁਕਾਮ ਤੇ ਲੈ ਕੇ ਜਾਣ ਯੋਗ ਹੁੰਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ,ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ,ਦਵਿੰਦਰ ਸਿੰਘ ਦਿਆਲ ਸਾਬਕਾ ਮੈਨੇਜਰ ਅਤੇ ਜਸਵਿੰਦਰ ਸਿੰਘ ਪ੍ਰਧਾਨ ਆਈ ਟੀ ਵਿੰਗ , ਹੋਰ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।

Related Articles

- Advertisement -spot_img

Latest Articles