ਸ. ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਕਾਇਦਾ-ਏ-ਨੂਰ 21ਵੀਂ ਸਦੀ

14 ਜਨਵਰੀ (ਕਾਵਿ-ਸੰਸਾਰ ਬਿਊਰੋ) : ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਪੜ੍ਹਾਉਣ ਲਈ ਮਾਂ ਬੋਲੀ ਵਿੱਚ ਕਾਇਦਾ-ਏ-ਨੂਰ ਬਣਾਇਆ ਸੀ।ਉਸ ਸਮੇਂ ਪੰਜਾਬ ਦੇ ਲੋਕ 87% ਪੜ੍ਹ ਗਏ ਸੀ। ਜੋ ਦੁਨੀਆਂ ਦੇ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਸੀ। ਅੰਗਰੇਜ਼ਾਂ ਦੇ ਰਾਜ ਵਿੱਚ ਇਹ ਕਾਇਦਾ ਅੰਗਰੇਜ਼ੀ ਸਰਕਾਰ ਨੇ ਪੰਜਾਬ ਦੇ ਲੋਕਾਂ ਕੋਲੋਂ ਜ਼ਬਤ ਕਰ ਲਿਆ ਸੀ ਅਤੇ ਇਸ ਕਾਇਦੇ ਦੀਆਂ ਸਾਰੀਆਂ ਕਾਪੀਆਂ ਸਾੜ ਦਿੱਤੀਆਂ ਗਈਆਂ। ਹੁਣ ਉਸ ਕਾਇਦੇ ਦੀ ਇੱਕ ਵੀ ਕਾਪੀ ਨਹੀਂ ਮਿਲਦੀ। ਹੁਣ ਫਿਰ ਸ. ਅਜੈਬ ਸਿੰਘ ਚੱਠਾ ਜੀ, ਚੇਅਰਮੈਨ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ ਉਸ ਕਾਇਦਾ-ਏ-ਨੂਰ ਵਰਗਾ ਨਵਾਂ ਕਾਇਦਾ-ਏ-ਨੂਰ 21ਵੀਂ ਸਦੀ ਬਣਾਇਆ ਗਿਆ ਹੈ। ਜਿਸ ਤੋਂ ਸਰਲ ਢੰਗ ਨਾਲ ਗੁਰਮੁਖੀ, ਸ਼ਾਹਮੁਖੀ, ਹਿੰਦੀ ਅਤੇ ਅੰਗਰੇਜ਼ੀ ਚਾਰੇ ਭਾਸ਼ਾਵਾਂ ਨੂੰ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ।ਚਾਰ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਇਹ ‘ਕਾਇਦਾ’ 22 ਅਕਤੂਬਰ 2022 ਨੂੰ ਸ. ਗੁਰਵਿੰਦਰ ਸਿੰਘ ਧਮੀਜਾ, ਡਿਪਟੀ ਚੇਅਰਮੈਨ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ, ਪੰਚਕੂਲਾ ਵੱਲੋਂ ਰਿਲੀਜ਼ ਕੀਤਾ ਗਿਆ।

ਇਸ ਕਾਇਦੇ ਦੀਆਂ ਕਾਪੀਆਂ ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਨੂੰ ਭੇਂਟ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਜੀ, ਪੰਜਾਬੀ ਕਮੇਡੀਅਨ ਅਭਿਨੇਤਾ ਜਸਵਿੰਦਰ ਭੱਲਾ ਜੀ, ਸ. ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਡਾ. ਜਸਵਿੰਦਰ ਸਿੰਘ ਦਿੱਲੀ ਪ੍ਰਿੰਸੀਪਲ, ਡਾ. ਰਵਿੰਦਰ ਰਵੀ, ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ, ਡਾ. ਰਵੇਲ ਸਿੰਘ ਕਨਵੀਨਰ ਭਾਰਤੀਯ ਸਾਹਿਤ ਅਕੈਡਮੀ, ਸ. ਵਰਿੰਦਰ ਸਿੰਘ ਵਾਲੀਆ, ਚੀਫ਼ ਐਡੀਟਰ ਪੰਜਾਬੀ ਜਾਗਰਣ, ਪੰਜ ਸਿੰਘ ਸਾਹਿਬਾਨ ਆਨੰਦਪੁਰ ਸਾਹਿਬ, ਕਰਨਲ ਦਲਜੀਤ ਸਿੰਘ ਸ਼ਾਹੀ ਬਟਾਲਾ, ਸੰਤ ਤੇਜਾ ਸਿੰਘ ਡਬਲ ਐੱਮ.ਏ. ਖੁੱਡਾ, ਹੁਸ਼ਿਆਰਪੁਰ, ਸ. ਤਰਲੋਚਨ ਸਿੰਘ ਸਾਬਕਾ ਐਮ. ਪੀ. ਦਿੱਲੀ, ਸ੍ਰੀਮਤੀ ਰੇਖਾ ਮਹਾਜਨ, ਡੀ.ਈ.ਓ. ਅੰਮ੍ਰਿਤਸਰ, ਸ. ਪਲਵਿੰਦਰ ਸਿੰਘ ਫਗਵਾੜਾ, ਸ. ਸੁਰਜੀਤ ਸਿੰਘ ਸੀਚੇਵਾਲ, ਸ. ਰਵਿੰਦਰ ਸਿੰਘ ਦਿੱਲੀ, ਸ. ਜਗਜੀਤ ਸਿੰਘ ਦਰਦੀ, ਚੜ੍ਹਦੀ ਕਲਾ ਪਟਿਆਲਾ, ਸੈਬੂਦੀਨ ਫ਼ਕੀਰ, ਨੂਰ ਦੀਨ ਦੇ ਖ਼ਾਨਦਾਨ ਵਿੱਚੋਂ, ਪ੍ਰਿੰਸੀਪਲ ਸੁਰਜੀਤ ਕੌਰ ਬਾਜਵਾ ਦਸੂਹਾ, ਰਸੂਲ ਅਖ਼ਤਰ ਕਾਦਰੀ, ਗੱਦੀ ਨਸ਼ੀਨ ਸਾਈਂ ਮੀਆਂ ਮੀਰ ਜੀ, ਡਾ. ਜਗਜੀਤ ਸਿੰਘ ਧੂਰੀ, ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ, ਡਾ. ਮੁਜ਼ਾਹਿਦਾ ਭੱਟ, ਮੁਖੀ ਪੰਜਾਬੀ ਵਿਭਾਗ ਲਾਹੌਰ, ਸ. ਹਰੀ ਸਿੰਘ ਜਾਚਕ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਕਾਇਦਾ ਦੇ ਪਹਿਲੇ ਵਿਦਿਆਰਥੀ ਅਜਮੀਤ ਸਿੰਘ ਤੇ ਸਾਹਰ ਸਿੰਘ, ਡਾ. ਰਜਾਕ ਸ਼ਾਹਿਦ, ਡਾਇਰੈਕਟਰ ਦਿਆਲ ਸਿੰਘ ਟਰੱਸਟ ਲਾਹੌਰ, ਡਾ. ਸਲੀਮ ਮਜ਼ਹਰ, ਵਾਈਸ ਚਾਂਸਲਰ ਲਾਹੌਰ ਪਾਕਿਸਤਾਨ, ਸ. ਤਰਸੇਮ ਸਿੰਘ ਮੌਰਾਂਵਾਲੀ ਸੰਸਾਰ ਪ੍ਰਸਿੱਧ ਢਾਡੀ, ਡਾ. ਪਰਮਬੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਨਬੀਲਾ ਰਹਿਮਾਨ, ਵਾਈਸ ਚਾਂਸਲਰ, ਝੰਗ ਯੂਨੀਵਰਸਿਟੀ ਪਾਕਿਸਤਾਨ, ਡਾ. ਸਾਈਦ ਅਜਗਰ ਜਾਈਦੀ, ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ, ਬਲਬੀਰ ਕੌਰ ਰਾਏਕੋਟੀ, ਪ੍ਰਧਾਨ, ਹੁਨਰ-ਏ-ਕਾਇਨਾਤ ਰਾਏਕੋਟ, ਕੁਦਰਤ ਮਾਨਵ ਲੋਕ ਲਹਿਰ ਅਤੇ ਹੋਰ ਸਨਮਾਨਿਤ ਸ਼ਖ਼ਸੀਅਤਾਂ ਆਦਿ ਦੇ ਨਾਮ ਸ਼ਾਮਲ ਹਨ।

ਕਾਇਦਾ-ਏ-ਨੂਰ 21ਵੀਂ ਸਦੀ ਤਿਆਰ ਕਰਨ ਲਈ ਜਗਤ ਪੰਜਾਬੀ ਸਭਾ ਕਨੇਡਾ ਦੇ ਸਾਰੇ ਮੈਂਬਰ ਸਾਹਿਬਾਨ ਅਤੇ ਚੇਅਰਮੈਨ ਡਾ. ਅਜੈਬ ਸਿੰਘ ਚੱਠਾ ਜੀ ਨੂੰ ਬਹੁਤ ਬਹੁਤ ਵਧਾਈਆਂ।ਇਹ ਕਾਇਦਾ ਪੰਜਾਬੀਆਂ ਲਈ ਵਿੱਦਿਆ ਦੇ ਖੇਤਰ ਵਿੱਚ ਇੱਕ ਨਵਾਂ ਇਨਕਲਾਬ ਲੈ ਕੇ ਆਵੇਗਾ।


ਰਮਿੰਦਰ ਵਾਲੀਆ

ਪ੍ਰਧਾਨ ਤੇ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ ।

Related Articles

- Advertisement -spot_img

Latest Articles