ਸਾਹਿਤਕ ਸੱਥ ਖਰੜ ਦੇ ਕਵੀ ਦਰਬਾਰ ਨੇ ਸ੍ਰੋਤੇ ਕੀਲੇ

ਖਰੜ -19 ਜੂਨ 2023 : ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਅੱਜ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ ਅਤੇ ਸੁਰਜੀਤ ਸੁਮਨ ਵੱਲੋਂ ਕੀਤੀ ਗਈ।ਕਵੀ ਦਰਬਾਰ ਦੇ ਸ਼ੁਰੂ ’ਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਸੱਥ ਵੱਲੋਂ ਸਾਂਝਾ ਕਾਵਿ-ਸੰਗ੍ਰਿਹ ਛਪਵਾਉਣ ਬਾਰੇ ਤਜ਼ਵੀਜ਼ ਰੱਖੀ।

ਇਸ ਉਪਰੰਤ ਚੱਲੇ ਕਾਵਿਕ ਦੌਰ ਵਿੱਚ ਬਲਦੇਵ ਸਿੰਘ ਬੁਰਜਾਂ ਦੀ ਹਾਸ ਰਸ ਕਵਿਤਾ, ਗੁਰਸ਼ਰਨ ਸਿੰਘ ਕਾਕਾ ਦੀ ਧਾਰਮਿਕ ਕਵਿਤਾ, ਡਾ. ਸੁਦਾਗਰ ਸਿੰਘ ਪਾਲ ਨੇ ਗ਼ਜ਼ਲ ‘ਪਿੱਤਲ ਦਾ ਛੱਲਾ’, ਕੇਸਰ ਸਿੰਘ ਇੰਸਪੈਕਟਰ ਦੀ ਕਵਿਤਾ ‘ਲੋਕੀਂ ਜ਼ਹਿਰਾਂ ਖਾ ਖਾ ਮਰਦੇ’, ਜਸਵਿੰਦਰ ਸਿੰਘ ਕਾਈਨੌਰ ਦੀ ਕਵਿਤਾ ‘ਨਸ਼ਿਆਂ ’ਚੋਂ ਕੀ ਖੱਟਿਆ’, ਗ਼ਜ਼ਲ-ਗੋ ਅਜਮੇਰ ਸਿੰਘ, ਡਾ. ਹਰਨੇਕ ਸਿੰਘ ਕਲੇਰ, ਸੁਰਜੀਤ ਸੁਮਨ, ਅਜਮੇਰ ਸਾਗਰ ਅਤੇ ਪਿਆਰਾ ਸਿੰਘ ਰਾਹੀ ਆਦਿ ਨੇ ਉਸਾਰੂ ਗ਼ਜ਼ਲਾਂ ਅਤੇ ਧਿਆਨ ਸਿੰਘ ਕਾਹਲੋ, ਕਰਮਜੀਤ ਬੱਗਾ, ਟੀ. ਐਲ. ਵਰਮਾ, ਸੁਮਿੱਤਰ ਸਿੰਘ ਦੋਸਤ, ਜਸਕੀਰਤ ਸਿੰਘ ਕੁਰਾਲੀ, ਗੁਰ ਹਬੀਬ ਨਥਮਲ ਪੁਰ, ਹਾਕਮ ਸਿੰਘ ਨੱਤੀਆਂ ਖਰੜ, ਹਿੱਤ ਅਭਿਲਾਸ਼ੀ, ਮਲਕੀਤ ਨਾਗਰਾ, ਮੰਦਰ ਗਿੱਲ ਸਾਹਿਬ ਚੰਦੀਆ, ਰਣਜੋਤ ਸਿੰਘ ਰਾਣਾ, ਡਾ. ਸੁਨੀਤਾ ਰਾਣੀ, ਮੋਹਣ ਸਿੰਘ ਪ਼ੀਤ ਅਤੇ ਪੁਨੀਤ ਕੌਰ ਆਦਿ ਨੇ ਕਵਿਤਾਵਾਂ ਪੇਸ਼ ਕੀਤੀਆਂ।ਜਦੋਂ ਕਿ ਬਲਵਿੰਦਰ ਸਿੰਘ ਢਿੱਲੋਂ ਨੇ ਆਪਣੀ ਬੁਲੰਦ ਅਵਾਜ਼ ਅਤੇ ਤਰੰਨਮ ’ਚ 72 ਕਲੀਆਂ ’ਚੋਂ ਛੰਦ ਪੇਸ਼ ਕੀਤੇ। ਇਸ ਸਮਾਗਮ ’ਚ ਪਿਜੌਰ ਤੋਂ ਉਚੇਚੇ ਤੌਰ ’ਤੇ ਪਹੁੰਚੇ ਗਾਇਕ ਗੁਰਦਾਸ ਸਿੰਘ ਦਾਸ ਨੇ ਤੂੰਬੀ ਦੀ ਤਰਜ਼ ’ਤੇ ਗਾਣੇ ਗਾਕੇ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਹੋਰਨਾਂ ਤੋਂ ਇਲਾਵਾ ਸੀਤਲ ਸਿੰਘ ਸਹੌੜਾਂ, ਭਾਗ ਸਿੰਘ ਸ਼ਾਹਪੁਰ, ਦਵਿੰਦਰ ਪਾਲ ਸਿੰਘ ਅਤੇ ਖੁਸ਼ਦੀਪ ਕੌਰ ਆਦਿ ਸਮੇਤ ਲੱਗਭਗ 40 ਮੈਂਬਰਾਂ ਨੇ ਇਸ ਸਮਾਗਮ ’ਚ ਸ਼ਿਰਕਤ ਕੀਤੀ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ’ਚ ਵੀ ਇਸੇ ਤਰਾਂ ਦਾ ਉਸਾਰੂ ਮਾਹੌਲ ਬਣਾਕੇ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਵਾਸੀ ਪੰਜਾਬੀਅਤ ਅਤੇ ਸਾਹਿਤ ਨਾਲ ਜੁੜੇ ਰਹਿਣ। ਮੰਚ ਸੰਚਾਲਨ ਦੀ ਕਾਰਵਾਈ ਕਰਮਜੀਤ ਸਿੰਘ ਬੱਗਾ ਵੱਲੋਂ ਬਾਖੂਬੀ ਨਿਭਾਈ ਗਈ।

ਜਸਵਿੰਦਰ ਸਿੰਘ ਕਾਈਨੌਰ
ਪ੍ਰਧਾਨ,
ਸਾਹਿਤਕ ਸੱਥ ਖਰੜ,

Related Articles

- Advertisement -spot_img

Latest Articles