“ਸਾਹਿਤਕ ਸੱਥ ਖਰੜ੍ਹ” ਬਣਾਉਣ ਦਾ ਫੈਸਲਾ

22 ਜਨਵਰੀ (ਕਾਵਿ-ਸੰਸਾਰ ਬਿਊਰੋ) : ਅੱਜ ਖਰੜ੍ਹ ਅਤੇ ਆਸ-ਪਾਸ ਦੇ ਲੇਖਕਾਂ/ਕਲਾਕਾਰਾਂ ਦੀ ਪਲੇਠੀ ਮੀਟਿੰਗ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ੍ਹ (ਮੋਹਾਲੀ) ਵਿਖੇ ਹੋਈ। ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਨਵੀਂ ‘ਸਾਹਿਤਕ ਸੱਥ ਖਰੜ੍ਹ’ ਬਣਾਉਣ ਲਈ ਪ੍ਰਸਤਾਵ ਮਨਜੂਰ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਮਾਸਿਕ ਮੀਟਿੰਗ ਹਰ ਮਹੀਨੇ ਦੇ ਤੀਜੇ ਐਤਵਾਰ ਸਵੇਰੇ 11 ਵਜੇ ਹੋਇਆ ਕਰੇਗੀ। ਮੀਟਿੰਗ ਦੀ ਪ੍ਰਧਾਨਗੀ ਨਾਮਵਰ ਕਹਾਣੀਕਾਰ ਸ੍ਰੀ ਸਰੂਪ ਸਿੰਘ ਸਿਆਲਵੀ ਵਲੋਂ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ ਆਪਣੀਆਂ ਕਾਵਿਕ—ਰਚਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਜਿਨ੍ਹਾਂ ਵਿੱਚ ਪਵਨ ਪ੍ਰੀਤ ਵਡਾਲਾ, ਜਸਵਿੰਦਰ ਕਾਈਨੌਰ, ਹਰਜਿੰਦਰ ਸਿੰਘ ਗੋਪਾਲੋਂ, ਦਲਬਾਰਾ ਸਿੰਘ ਲਾਂਬਾ, ਹਿੱਤ ਅਭਿਲਾਸ਼ੀ, ਸਤਵਿੰਦਰ ਮੜੌਲਵੀ, ਸਤਬੀਰ ਕੌਰ ਅਤੇ ਅਜਮੇਰ ਸਾਗਰ ਨੇ ਭਾਗ ਲਿਆ।ਮੜੌਲਵੀ ਨੇ ਆਪਣੀਆਂ ਨਵੀਆਂ ਪ੍ਰਕਾਸ਼ਤ ਪੁਸਤਕਾਂ ‘ਚਾਨਣ ਦੇ ਰਾਹੀ’ ਅਤੇ ‘ਅਨੰਤ ਵਿਸਥਾਰ’ ਸਾਰੇ ਮੈਂਬਰਾਂ ਨੂੰ ਭੇਂਟ ਕੀਤੀਆਂ। ਸਰੂਪ ਸਿਆਲਵੀ ਜੀ ਨੇ ਆਪਣੇ ਨਵੇਂ ਪ੍ਰਕਾਸ਼ਤ ਹੋ ਰਹੇ ਕਹਾਣੀ ਸੰਗ੍ਰਹਿ ‘ਨਾਂਗੇਲੀ’ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸਾਹਿਤਕ ਸੱਥ ਦੀ ਖਰੜ੍ਹ ਦੇ ਸਾਰੇ ਅਹੁਦੇਦਾਰਾਂ ਦੀ ਚੋਣ ਤੱਕ ਜਸਵਿੰਦਰ ਸਿੰਘ ਕਾਈਨੌਰ ਨੂੰ ਬਤੌਰ ‘ਕਨਵੀਨਰ’ ਸਾਰੇ ਕੰਮ ਕਰਨ ਦੇ ਅਧਿਕਾਰ ਦਿੱਤੇ ਗਏ। ਉਪਰੋਕਤ ਸਾਹਿਤਕਾਰਾਂ ਦੇ ਨਾਲ ਨਾਲ ਡਾ. ਹਰਨੇਕ ਸਿੰਘ ਕਲੇਰ, ਕਰਮਜੀਤ ਸਿੰਘ ਬੱਗਾ, ਪਾਲ ਸਿੰਘ ਰੱਤੂ ਅਤੇ ਇੰਦਰਜੀਤ ਕੌਰ ਵਡਾਲਾ ਆਦਿ ਹਾਜ਼ਰ ਸਨ। ਸਮੁੱਚੇ ਸਮਾਗਮ ਦੀ ਕਾਰਵਾਈ ਪਿਆਰਾ ਸਿੰਘ ਰਾਹੀ ਵਲੋਂ ਵਧੀਆ ਢੰਗ ਨਾਲ ਨਿਭਾਈ ਗਈ। ਇਹ ਸੂਚਨਾ ਜਸਵਿੰਦਰ ਸਿੰਘ ਕਾਈਨੌਰ ‘ਕਨਵੀਨਰ’ ਵਲੋਂ ਸਾਂਝੀ ਕੀਤੀ ਗਈ ।

Related Articles

- Advertisement -spot_img

Latest Articles