ਸ਼ਬਦ ਲਾਇਬ੍ਰੇਰੀ ਪਿੰਡ ਮੰਗਲੀ ਟਾਂਡਾ ਵਲੋਂ ਮਾਂ ਬੋਲੀ ਦਿਵਸ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਅਤੇ ਵਿਚਾਰ ਚਰਚਾ

ਸਮਾਗਮ ਦੌਰਾਨ ਕਹਾਣੀਕਾਰ ਸੁਖਜੀਤ ਅਤੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਨੌਜਵਾਨਾਂ ਨੂੰ ਦਿੱਤੀ ਸ਼ਰਧਾਜ਼ਲੀ

ਲੁਧਿਆਣਾ, 25 ਫਰਵਰੀ  (ਕਾਵਿ-ਸੰਸਾਰ ਬਿਊਰੋ) : ਮੱਤੇਵਾੜਾ ਜੰਗਲ ਦੇ ਨਜ਼ਦੀਕ ਜਿਲ੍ਹਾ ਲੁਧਿਆਣਾ ਦੇ ਰਾਹੋਂ ਰੋੜ ਤੇ ਵਸਦੇ ਪਿੰਡ ਮੰਗਲੀ ਟਾਂਡਾ ਦੇ ਨੌਜਵਾਨ ਵਲੋਂ “ਸ਼ਬਦ ਲਾਇਬ੍ਰੇਰੀ” ਦੀ ਸਥਾਪਨਾ ਸਾਲ 2017 ਵਿੱਚ ਬੜੇ ਹੀ ਸੰਜੀਦਾ ਪਾਠਕਾਂ ਲੇਖਕਾਂ ਅਤੇ ਹੋਰ ਸਹਿਯੋਗੀ ਮਿੱਤਰਾਂ ਨਾਲ਼ ਮਿਲਕੇ ਬੜੇ ਹੀ ਸੁਚੱਜੇ ਢੰਗ ਨਾਲ਼ ਕੀਤੀ । ਜਿਸਦੇ ਵਲੋਂ ਬੱਚਿਆਂ ਅਤੇ ਪਾਠਕਾਂ ਨੂੰ ਸਾਹਿਤ ਦੇ ਨਾਲ਼ ਜੋੜਨ ਦਾ ਕਾਰਜ਼ ਨਿਰੰਤਰ ਜਾਰੀ ਹੈ।
ਬੀਤੇ ਦਿਨੀਂ 25 ਫਰਬਰੀ ਨੂੰ ਸ਼ਬਦ ਲਾਇਬ੍ਰੇਰੀ ਵਲੋਂ ਮਾਂ ਬੋਲੀ ਦਿਵਸ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਇਸ ਆਨਲਾਈਨ ਕਵੀ ਦਰਬਾਰ ਵਿਚ, ਮੁੱਖ ਮਹਿਮਾਨ ਵਜੋਂ ਪ੍ਰੋ . ਜਸਪਾਲ ਸਿੰਘ ਇਟਲੀ, ਬਲਵਿੰਦਰ ਸਿੰਘ ਚਾਹਲ ਯੂ ਕੇ , ਦਲਜਿੰਦਰ ਰਹਿਲ ਇਟਲੀ, ਭੈਣ ਜਸਵਿੰਦਰ ਕੌਰ ਇਟਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੰਚ ਦੇ ਪ੍ਰਧਾਨ ਡਾ. ਕੇਸਰ ਸਿੰਘ ਹੁਰਾਂ ਦੁਆਰਾ ਸੱਭ ਨੂੰ ਜੀ ਆਇਆਂ ਆਖ ਕੇ ਅਰੰਭਤਾ ਕੀਤੀ ਗਈ। ਅਮਜ਼ਦ ਆਰਫ਼ੀ ਜਰਮਨ ਅਤੇ ਗੁਰਮੇਲ ਕੌਰ ਸੰਘਾ ਯੂ ਕੇ ਦੀ ਹਾਜ਼ਰੀ ਨੇ ਇਸ ਸਾਹਿਤਿਕ ਸਮਾਗਮ ਨੂੰ ਹੋਰ ਵੀ ਮਾਣ ਮੱਤਾ ਬਣਾਇਆ। ਸਾਰੇ ਸਮਾਗਮ ਦਾ ਸੰਚਾਲਨ ਸੁਖਵਿੰਦਰ ਅਨਹਦ ਤੇ ਹਰਦੀਪ ਮੰਗਲੀ ਵਲੋਂ ਕੀਤਾ ਗਿਆ।

ਇਲਾਕੇ ਦੀਆਂ ਉਭਰ ਰਹੀਆਂ ਨਵੀਆਂ ਕਲਮਾਂ, ਡਾ. ਸੁਖਵਿੰਦਰ ਸਿੰਘ ਅਨਹਦ, ਡਾ. ਕੇਸਰ ਸਿੰਘ , ਗੁਰਦੀਪ ਸਿੰਘ ਮੰਗਲੀ, ਹਰਦੀਪ ਸਿੰਘ ਮੰਗਲੀ, ਬਲਜਿੰਦਰ ਸਿੰਘ ਮੰਗਲੀ, ਮੰਗਲੀ ਟਾਂਡਾ ਸਕੂਲ ਦੇ ਮੁੱਖ ਅਧਿਆਪਕ, ਸੁਰੇਸ਼ ਕੁਮਾਰ ਜੀ ਨੇ ਵੀ ਇਸ ਕਵੀ ਦਰਬਾਰ ਵਿਚ ਹਿੱਸਾ ਲਿਆ। ਬਲਵਿੰਦਰ ਸਿੰਘ ਚਾਹਲ ਯੂ ਕੇ ਵਲੋਂ ਮਾਂ ਬੋਲੀ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਪੰਜਾਬੀ ਮਾਂ ਬੋਲੀ ਪ੍ਰਤੀ ਬਣਦੇ ਸਾਡੇ ਫ਼ਰਜ਼ਾਂ ਲਈ ਵੀ ਸਭ ਨੂੰ ਸੁਚੇਤ ਕੀਤਾ । ਪ੍ਰੋ: ਜਸਪਾਲ ਸਿੰਘ ਦੁਆਰਾ “ਟਾਂਡਾ” ਸ਼ਬਦ ਵਾਰੇ ਵਡਮੁੱਲੀ ਜਾਣਕਾਰੀ ਸ੍ਰੋਤਿਆਂ ਨਾਲ਼ ਸਾਂਝੀ ਕੀਤੀ ਗੁਰੂ ਰਵਿਦਾਸ ਜੀ ਜੀਵਨ , ਕਾਰਜ਼ ਖੇਤਰ ਅਤੇ ਸਮਾਜਿਕ ਦੇਣ ਦੀ ਮਹਾਨਤਾ ਨੂੰ ਸਰੋਤਿਆਂ ਨਾਲ ਸਾਂਝਿਆਂ ਕੀਤਾ। ਚਲਦੇ ਸਮਾਗਮ ਵਿਚ ਹੀ ਇੱਕ ਮਿੰਟ ਦਾ ਮੌਨ ਵਰਤ ਧਾਰਨ ਕਰਕੇ ਕਹਾਣੀਕਾਰ ਸੁੱਖਜੀਤ ਅਤੇ ਕਿਸਾਨੀ ਸੰਘਰਸ਼ ਵਿੱਚ ਵਿੱਛੜੀਆਂ ਸ਼ਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅੰਤ ਵਿੱਚ ਲਾਇਬ੍ਰੇਰੀ ਦੇ ਸੰਸਥਾਪਕ ਤੇ ਸਰਪਰਸਤ ਦਲਜਿੰਦਰ ਰਹਿਲ ਇਟਲੀ ਵੱਲੋਂ ਸੱਭ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਾਹਿਤਿਕ ਕਾਰਜਾਂ ਦੀ ਵਚਨਬੱਧਤਾ ਨੂੰ ਦੁਹਰਾਇਆ।

ਜਿਕਰਯੋਗ ਹੈ ਕਿ ਸ਼ਬਦ ਲਾਇਬ੍ਰੇਰੀ ਪਿੰਡ ਮੰਗਲੀ ਟਾਂਡਾ ਵਲੋਂ ਪਾਠਕਾਂ ਨੂੰ ਬਿਲਕੁੱਲ ਮੁਫ਼ਤ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ, ਅੱਜ ਦੇ ਸਮੇਂ ਵਿੱਚ ਜਿੱਥੇ ਨਸ਼ਿਆ ਦਾ ਕਲਯੁਗ, ਕਾਲਾ ਦੌਰ ਚੱਲ ਰਿਹਾ ਹੈ ਉਥੇ ਹੀ ਸ਼ਬਦ ਲਾਇਬ੍ਰੇਰੀ ਅਤੇ ਮੰਗਲੀ ਟਾਂਡਾ ਦੇ ਨੌਜਵਾਨ ਇਸ ਨੇਕ ਕਾਰਜ ਦੁਆਰਾ ਨਵੀਂ ਪੀੜ੍ਹੀ ਅਤੇ ਪਾਠਕਾਂ ਨੂੰ ਕਿਤਾਬਾਂ ਅਤੇ ਸਾਹਿਤ ਨਾਲ਼ ਜੋੜ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਸਾਰਥਿਕ ਵਿਚਾਰਧਾਰਾ ਨਾਲ ਜੋੜਨ ਦਾ ਨੇਕ ਕਾਰਜ਼ ਕਰ ਰਹੇ ਹਨ।

Related Articles

- Advertisement -spot_img

Latest Articles