ਸਰੀ ਵਿਚ ਹੋਈ ਗੋਲੀਬਾਰੀ – ਕਬੱਡੀ ਪ੍ਰੋਮੋਟਰ ਨੀਟੂ ਕੰਗ ਗੰਭੀਰ ਜ਼ਖ਼ਮੀ

ਸਰੀ, 5 ਮਈ (ਹਰਦਮ ਮਾਨ)ਅੱਜ  ਸਵੇਰੇ ਵਜੇ ਦੇ ਕਰੀਬ 144ਏ ਸਟਰੀਟ ਦੇ 8100-ਬਲਾਕ ਵਿਚ ਇਕ ਘਰ ਦੇ ਡਰਾਈਵਵੇਅ ‘ਤੇ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ ਇਕ ਬੰਦੇ ਦੇ ਗੰਭੀਰ ਹੋਣ ਦੀ ਖਬਰ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਅਤੇ ਗੰਭੀਰ ਜ਼ਖਮੀ ਹਾਲਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਬੇਸ਼ੱਕ ਪੁਲਿਸ ਵੱਲੋਂ ਹਮਲੇ ਵਿਚ ਜਖਮੀ ਹੋਏ ਵਿਅਕਤੀ ਦੀ ਪਛਾਣ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀ ਹੋਣ ਵਾਲਾ ਵਿਅਕਤੀ ਸਰੀ ਦਾ ਵਸਨੀਕ ਅਤੇ ਪ੍ਰਸਿੱਧ ਕਬੱਡੀ ਪ੍ਰੋਮੋਟਰ ਨੀਟੂ ਕੰਗ ਹੈ। ਪਤਾ ਲੱਗਿਆ ਹੈ ਕਿ ਨੀਟੂ ਕੰਗ ਸਵੇਰੇ ਘਰੋਂ ਨਿਕਲਣ ਲੱਗਿਆ ਸੀ ਜਦੋਂ ਉਸ ਉੱਪਰ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਗੋਲੀਬਾਰੀ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਵੱਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਨੀਟੂ ਕੰਗ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ ਕੈਨੇਡਾ ਨਾਲ ਸਬੰਧਿਤ ਹੈ ਅਤੇ ਪਿਛਲੇ ਲੰਬੇ ਸਮੇਂ ਤੋ ਕਬੱਡੀ ਦੀ ਪ੍ਰੋਮੋਸ਼ਨ ਨਾਲ ਜੁੜਿਆ ਹੋਇਆ ਸੀ।

ਪੁਲਿਸ ਨੂੰ ਇਸ ਘਟਨਾ ਤੋਂ  30 ਮਿੰਟ ਬਾਅਦ 125   ਸਟਰੀਟ ਅਤੇ ਕੋਲਬਰੂਕ ਰੋਡ ਉਪਰ ਇਕ ਸੜੀ ਹੋਈ ਗੱਡੀ ਮਿਲੀ ਅਤੇ ਸਮਝਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਇਸ ਦੀ ਵਰਤੋਂ ਕੀਤੀ ਹੋਵੇਗੀ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles