ਸਰੀ ਦੇ ਪਲਵਿੰਦਰ ਸਿੱਧੂ ਨੂੰ ਨਿਕਲੀ 250,000 ਡਾਲਰ ਦੀ ਲਾਟਰੀ

ਸਰੀ, 6 ਜਨਵਰੀ (ਹਰਦਮ ਮਾਨ)- ਸਰੀ ‘ਚ ਰਹਿਣ ਵਾਲੇ ਪਲਵਿੰਦਰ ਸਿੱਧੂ ਦੇ ਉਸ ਸਮੇਂ ਵਾਰੇ ਨਿਆਰੇ ਹੋ ਗਏ ਜਦੋਂ ਉਸ ਨੂੰ 250,000 ਡਾਲਰ ਦਾ ਲਾਟਰੀ ਇਨਾਮ ਹਾਸਲ ਹੋਇਆ। ਬੀਸੀ ਲਾਟਰੀ ਦੀ ਸੂਚਨਾ ਅਨੁਸਾਰ ਪਲਵਿੰਦਰ ਸਿੱਧੂ ਨੇ 19 ਦਸੰਬਰ ਦੇ ਡੇਲੀ ਗਰੈਂਡ ਟਿਕਟ ‘ਤੇ 250,000 ਡਾਲਰ ਡਰਾਅ ਆਪਣੇ ਨਾਮ ਕੀਤਾ ਹੈ।

ਪਲਵਿੰਦਰ ਸਿੱਧੂ ਨੇ ਇਹ ਲਾਟਰੀ ਨਿਕਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਦੋਂ ਉਸ ਨੇ ਲਾਟਰੀ ਦਾ ਨਤੀਜਾ ਵੇਖਿਆ ਤਾਂ ਉਸ ਨੂੰ ਲੱਗਿਆ ਕਿ 250 ਡਾਲਰ ਦਾ ਇਨਾਮ ਨਿਕਲਿਆ ਹੈ ਅਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ 250 ਨਹੀਂ ਸਗੋਂ 250,000 ਡਾਲਰ ਦਾ ਇਨਾਮ ਨਿਕਲਿਆ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਨੇ ਇਹ ਸਭ ਤੋਂ ਪਹਿਲਾਂ ਆਪਣੀ ਪਤਨੀ ਨਾਲ ਇਹ ਖੁਸ਼ੀ ਸਾਂਝੀ ਕੀਤੀ ਤਾਂ ਉਸ ਦੀ ਪਤਨੀ ਨੇ ਵੀ ਇਸ ਨੂੰ ਮਜ਼ਾਕ ਸਮਝਿਆ ਪਰ ਸੱਚਾਈ ਜਾਨਣ ‘ਤੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।

ਪਲਵਿੰਦਰ ਸਿੱਧੂ ਨੇ ਬੀਸੀ ਲਾਟਰੀ ਨੂੰ ਦੱਸਿਆ ਕਿ ਇਸ ਜਿੱਤੀ ਹੋਈ ਰਾਸ਼ੀ ਨਾਲ ਉਹ ਆਪਣਾ ਘਰ ਖਰੀਦੇਗਾ ਅਤੇ ਆਪਣਾ ਬਿਜਨਸ ਸ਼ੁਰੂ ਕਰੇਗਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles