ਸਰਦਾਰ ਜਰਨੈਲ ਸਿੰਘ ਵਿਰਦੀ ਦੀ ਅੰਤਿਮ ਅਰਦਾਸ ਕੱਲ੍ਹ 12 ਮਾਰਚ ਨੂੰ

(ਕਾਵਿ-ਸੰਸਾਰ ਬਿਊਰੋ) : ਜਲੰਧਰ ਨਿਵਾਸੀ ਸਰਦਾਰ ਜਰਨੈਲ ਸਿੰਘ ਵਿਰਦੀ 5 ਮਾਰਚ 2023 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਣਾਂ ਵਿੱਚ ਜਾ ਵਿਰਾਜੇ ਹਨ I ਉਹ ਕਾਵਿ-ਸੰਸਾਰ ਦੇ ਸੰਚਾਲਕ ਵਰਿੰਦਰ ਸਿੰਘ ਵਿਰਦੀ ਦੇ ਪਿਤਾ ਤੇ ਪ੍ਰਸਿੱਧ ਲੇਖਕ ਸਰਦਾਰ ਜਸਵੰਤ ਸਿੰਘ ਵਿਰਦੀ ਦੇ ਛੋਟੇ ਭਰਾ ਸਨ I ਉਨ੍ਹਾਂ 16 ਸਾਲ ਦੀ ਉਮਰ ਵਿੱਚ ਬਤੌਰ ਅਧਿਆਪਕ ਕਾਰਜ ਸ਼ੁਰੂ ਕੀਤਾ ਅਤੇ ਪੜਾਉਣ ਦੇ ਨਾਲ ਨਾਲ ਅੱਗੇ ਦੀ ਸਿੱਖਿਆ ਵੀ ਹਾਸਲ ਕੀਤੀ I ਲਗਨ ਅਤੇ ਨਿਸ਼ਠਾ ਨਾਲ ਉਨ੍ਹਾਂ ਵਲੋਂ ਪੜਾਏ ਗਏ ਵਿਦਿਆਰਥੀ ਉੱਚੇ – ਉੱਚੇ ਓਹਦੀਆਂ ਤੱਕ ਪਹੁੰਚੇ I ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਅਤੇ ਯੂਨਿਫਾਰਮ ਦਾ ਖਰਚ ਉਹ ਖੁਦ ਕਰਦੇ ਸਨ I ਉਨ੍ਹਾਂ ਨੇ ਆਪਣੇ ਸੰਸਥਾਨ ਦੇ ਪ੍ਰਤੀ ਪੂਰੀ ਨਿਸ਼ਠਾ ਅਤੇ ਈਮਾਨਦਾਰੀ ਨਾਲ ਕਾਰਜ ਕੀਤਾ I ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪੂਰੀ ਸਾਦਗੀ ਅਤੇ ਅਨੁਸ਼ਾਸਨ ਵਿੱਚ ਗੁਜ਼ਾਰਿਆ I ਅੱਜ ਵੀ ਉਨ੍ਹਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਉਨ੍ਹਾਂ ਦੀ ਮਿਸਾਲ ਦਿੰਦੇ ਹਨ I ਉਹ ਆਪਣੇ ਪਿੱਛੇ ਧਰਮਪਤਨੀ ਦਲਜੀਤ ਕੌਰ ,ਪੁੱਤਰ ਵਰਿੰਦਰ ਸਿੰਘ ਵਿਰਦੀ ਅਤੇ ਹੱਸਦਾ ਖੇਡਦਾ ਪਰਿਵਾਰ ਛੱਡ ਗਏ ਹਨ I ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਅੰਤਮ ਅਰਦਾਸ 12 ਮਾਰਚ ਨੂੰ ਗੁਰੁਦਵਾਰਾ ਸਿੰਘ ਸਭਾ, ਗੋਬਿੰਦ ਗੜ੍ਹ ਮਹੱਲਾ,ਜਲੰਧਰ ਵਿਖੇ ਕੀਤੀ ਜਾਵੇਗੀ I

Related Articles

- Advertisement -spot_img

Latest Articles