ਸਰਕਾਰੀ ਕਾਲਜ ਮਾਛੀਵਾੜਾ ਸਾਹਿਬ ਦੀ ਵਿਦਿਆਰਥਣ ਗੁਰਜੀਤ ਕੌਰ ਯੂਨੀਵਰਸਿਟੀ ‘ਚੋਂ ਅਵੱਲ

ਸ੍ਰੀ ਮਾਛੀਵਾੜਾ ਸਾਹਿਬ, 11 ਮਾਰਚ (ਕਾਵਿ-ਸੰਸਾਰ ਬਿਊਰੋ )- ਸਰਕਾਰੀ ਕਾਲਜ ਮਾਛੀਵਾੜਾ ਸਾਹਿਬ ਪ੍ਰਿੰਸੀਪਲ ਪ੍ਰੋ .ਦੀਪਕ ਚੋਪੜਾ ਦੀ ਯੋਗ ਅਗਵਾਈ ਵਿੱਚ ਲਗਾਤਾਰ ਨਵੀਆਂ ਉਪਲੱਭਧੀਆਂ ਪ੍ਰਾਪਤ ਕਰ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਮੀਡੀਆ ਇੰਚਾਰਜ ਡਾਕਟਰ ਕਮਲਜੀਤ ਕੌਰ ਬਾਂਗਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਐਲਾਨੇ ਗਏ ਨਤੀਜਿਆ ਵਿੱਚ ਬੀ.ਐਸ.ਸੀ ( ਐਫ.ਡੀ ) ਦੇ ਪਹਿਲੇ ਸਮੈਸਟਰ ਵਿੱਚ ਵਿਦਿਆਰਥਣਾਂ ਦੀ ਕਾਰਗੁਜਾਰੀ ਬਹੁਤ ਹੀ ਸ਼ਲਾਘਾਯੋਗ ਰਹੀ ।

ਗੁਰਜੀਤ ਕੌਰ ਦੋਸਾਂਝ

ਕਾਲਜ ਦੀ ਵਿਦਿਆਰਥਣ ਗੁਰਜੀਤ ਕੌਰ ਨੇ 93.39 % ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਅਤੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਗਗਨਪ੍ਰੀਤ ਕੌਰ ਨੇ 86.26 % ਅੰਕਾਂ ਨਾਲ ਕਾਲਜ ਚ ਦੂਜਾ ਤੇ ਦੁਪਿਦੰਰ ਕੌਰ ਨੇ 82.43 % ਅੰਕਾਂ ਨਾਲ ਕਾਲਜ ਚ ਤੀਜਾ ਸਥਾਨ ਹਾਸਿਲ ਕੀਤਾ । ਕਲਾਸ ਦਾ ਨਤੀਜਾ 100% ਰਿਹਾ ਤੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥਣਾਂ, ਉਹਨਾਂ ਦੇ ਮਾਪਿਆਂ ਤੇ ਵਿਭਾਗ ਮੁੱਖੀ ਦੀਕਸ਼ਾ ਸਿੰਧਵਾਨੀ ਤੇ ਹੋਮਲਤਾ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਥੇ ਵਰਨਣਯੋਗ ਹੈ ਕਿ ਗੁਰਜੀਤ ਕੌਰ ਦੋਸਾਂਝ ਕੈਨੇਡਾ ਨਿਵਾਸੀ ਵਿਸ਼ਵ ਪ੍ਰਸਿੱਧ ਲੇਖਕ ਤੇ ਗੁਰਬਾਣੀ ਦੇ ਵਿਦਵਾਨ ਸਰਦਾਰ ਕੇਵਲ ਸਿੰਘ ਦੋਸਾਂਝ ਜੀ ਦੀ ਪੋਤਰੀ ਹੈ ਜਿਨ੍ਹਾਂ ਨੇ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਸੰਬੰਧਤ ਪੁਸਤਕਾਂ ਲਿੱਖ ਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ ।

Related Articles

- Advertisement -spot_img

Latest Articles