ਸਨਮਾਨ ਸਮਾਰੋਹ 19 ਫ਼ਰਵਰੀ ਨੂੰ ਹੋਵੇਗਾ

13 ਜਨਵਰੀ (ਕਾਵਿ-ਸੰਸਾਰ ਬਿਊਰੋ) : ਸ਼ਾਹਕੋਟ ਇਲਾਕੇ ਦੀਆਂ ਸਿਰਮੌਰ ਸ਼ਖ਼ਸੀਅਤਾਂ ਦਾ ਸਨਮਾਨ ਸਮਾਰੋਹ 19 ਫ਼ਰਵਰੀ 2023 ਦਿਨ ਐਤਵਾਰ ਨੂੰ ਹੋਵੇਗਾ । ਜਿਹਨਾਂ ਵਿਅਕਤੀਆਂ ਨੇ ਖੇਡਾਂ , ਧਾਰਮਿਕ , ਰਾਜਨੀਤਕ ਤੇ ਸਮਾਜਿਕ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ , ਉਹਨਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ । ਜਗਤ ਪੰਜਾਬੀ ਸਭਾ ਵੱਲੋਂ ਇਕ ਬਹੁਤ ਵੱਡਾ ਸਮਾਗਮ ਕਰਕੇ ਇਹਨਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ । ਇਹਨਾਂ ਵਿਅਕਤੀਆਂ ਦੀਆਂ ਪ੍ਰਾਪਤੀਆਂ ਦੇ ਬਾਰੇ ਵਿੱਚ ਦੱਸਿਆ ਜਾਵੇਗਾ । ਇਲਾਕਾ ਵਾਸੀਆਂ ਨੂੰ ਉਹਨਾਂ ਵਿਅਕਤੀਆਂ ਤੇ ਮਾਣ ਹੈ । ਇਹ ਖ਼ਬਰ ਚੇਅਰਮੈਨ ਸ ਅਜੈਬ ਸਿੰਘ ਚੱਠਾ ਜਗਤ ਪੰਜਾਬੀ ਸਭਾ ਨੇ ਸਾਂਝੀ ਕੀਤੀ ।


ਰਮਿੰਦਰ ਵਾਲੀਆ
ਪ੍ਰਧਾਨ ਤੇ ਮੀਡੀਆ ਡਾਇਰੈਕਟਰ ,
ਜਗਤ ਪੰਜਾਬੀ ਸਭਾ ।

Related Articles

- Advertisement -spot_img

Latest Articles