ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ

(ਕਾਵਿ- ਸੰਸਾਰ ਬਿਊਰੋ) : ਪੰਜਾਬੀ ਸਭਾ ਵੱਲੋਂ ਹੋਣ ਵਾਲੇ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । 5 ਫ਼ਰਵਰੀ 2023 ਨੂੰ ਸ੍ਰੀ ਹਰਿ ਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਵਿੱਚ ਇਹ ਸਮਾਗਮ 11 ਵਜੇ ਸ਼ੁਰੂ ਹੋਏਗਾ । ਡਾ. ਐਸ ਐਸ ਗਿੱਲ ਪੈਟਰਨ ਜਗਤ ਪੰਜਾਬੀ ਸਭਾ ਨੇ ਦੱਸਿਆ ਕਿ ਧਾਰਮਿਕ , ਸਮਾਜਿਕ ਤੇ ਰਾਜਨੀਤਿਕ ਹਸਤੀਆਂ ਵੀ ਪਹੁੰਚ ਰਹੀਆਂ ਹਨ ।
ਸਨਮਾਨ ਕਰਨ ਦੀ ਰਸਮ ਦੇ ਬਾਦ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ । ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸ ਸਰਦੂਲ ਸਿੰਘ ਥਿਆੜਾ ਨੇ ਦੱਸਿਆ ਕਿ ਜਗਤ ਪੰਜਾਬੀ ਸਭਾ ਦੀਆਂ ਗਤੀਵਿਧੀਆਂ ਤੇ ਆਧਾਰਿਤ ਇਕ ਡਾਕੂਮੇਂਟਰੀ ਫਿਲਮ ਵੀ ਦਿਖਾਈ ਜਾਏਗੀ । ਚੇਅਰਮੈਨ ਸ. ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਹ ਸਨਮਾਨ ਸਮਾਰੋਹ ਯਾਦਗਾਰੀ ਹੋਏਗਾ ।

ਰਮਿੰਦਰ ਵਾਲੀਆ
ਪ੍ਰਧਾਨ ਤੇ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ

Related Articles

- Advertisement -spot_img

Latest Articles