ਵੈਨਕੂਵਰ ਦੀ ਉੱਘੀ ਸ਼ਖ਼ਸੀਅਤ ਕੁਲਦੀਪ ਸਿੰਘ ਜਗਪਾਲ ਦਾ 68ਵਾਂ ਜਨਮ ਦਿਨ ਮਨਾਇਆ

ਸਰੀ, 14 ਜੂਨ (ਹਰਦਮ ਮਾਨ)-ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖ਼ਸੀਅਤ ਕੁਲਦੀਪ ਸਿੰਘ ਜਗਪਾਲ ਦਾ 68ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਇੰਡੋ ਕੈਨੇਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪ੍ਰਸਿੱਧ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸੁਸਾਇਟੀ ਦੇ ਪ੍ਰਧਾਨ ਭਲਵਿੰਦਰ ਸਿੰਘ ਵੜੈਚ ਅਤੇ ਸਮੂਹ ਡਾਇਰੈਕਟਰ ਸਾਹਿਬਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਜਨਮ ਦਿਨ ਦਾ ਕੇਕ ਕੱਟਣ ਦੀ ਰਸਮ ਉਪਰੰਤ ਹਾਜਰ ਸ਼ੁੱਭਚਿੰਤਕਾਂ ਨੇ ਕੁਲਦੀਪ ਸਿੰਘ ਜਗਪਾਲ ਨੂੰ ਵਧਾਈਆਂ ਦਿੱਤੀਆਂ ਅਤੇ ਸੁਰਜੀਤ ਸਿੰਘ ਮਾਧੋਪੁਰੀ ਨੇ ਇਕ ਗੀਤ ਰਾਹੀਂ ਮੁਬਾਰਕਾਂ ਸਾਂਝੀਆਂ ਕੀਤੀਆਂ।

ਜਗਪਾਲ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦੇਣ ਵਾਲੇ ਸ਼ੁਭਚਿੰਤਕਾਂ ਵਿਚ ਹਾਜ਼ਰ ਸੁੱਚਾ ਸਿੰਘ ਕਲੇਰ, ਅਮਰੀਕ ਸਿੰਘ ਮਾਨ, ਗੁਰਪਾਲ ਸਿੰਘ ਪੰਧੇਰ, ਮਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਵੜੈਚ, ਜਰਨੈਲ ਸਿੰਘ ਸਹੋਤਾ, ਹਰਜਿੰਦਰ ਸਿੰਘ ਪੁਆਰ, ਗੁਰਮੇਜ ਸਿੰਘ ਪੂਨੀ, ਗੁਰਮੀਤ ਸਿੰਘ ਭੱਠਲ, ਸੁਰਜੀਤ ਸਿੰਘ ਮਿਨਹਾਸ, ਰਘਬੀਰ ਸਿੰਘ ਉੱਪਲ, ਅਰਜਨ ਸਿੰਘ ਵਿਲਖੂ, ਜੋਗਿੰਦਰ ਸਿੰਘ ਸੁੰਨੜ, ਤਰਲੋਕ ਸਿੰਘ ਅਰਸ਼ੀ, ਮੁਖਤਿਆਰ ਸਿੰਘ ਬੋਪਰਾਏ, ਸ਼ਗੁਨ ਗਾਂਧੀ, ਗੁਰਦਰਸ਼ਨ ਸਿੰਘ ਮਠਾੜੂ, ਮਹਿੰਦਰ ਸਿੰਘ ਦੋਸਾਂਝ, ਗੁਰਬਖਸ਼ ਸਿੰਘ ਸਿੱਧੂ, ਜਸਵਿੰਦਰ ਸਿੰਘ ਬਾਜਵਾ, ਗੁਰਮੀਤ ਸਿੰਘ ਕਾਲਕਟ, ਦਿਨੇਸ਼ ਕੁਮਾਰ ਮਲਹੋਤਰਾ, ਹਰਜਾਪ ਸਿੰਘ ਪਰਮਾਰ, ਭੁਪਿੰਦਰ ਸਿੰਘ ਢਿੱਲੋਂ, ਜਿਲੇ ਸਿੰਘ, ਮੋਹਣ ਸਿੰਘ ਬੱਧਨ ਤੋਂ ਇਲਾਵਾ ਕੁਲਦੀਪ ਸਿੰਘ ਜਗਪਾਲ ਦੇ ਪਰਿਵਾਰਕ ਮੈਂਬਰ ਸਤਪਾਲ ਸਿੰਘ ਜਗਪਾਲ, ਹਰਭਜਨ ਸਿੰਘ ਜਗਪਾਲ, ਸੁਖਵਿੰਦਰ ਕੌਰ ਜਗਪਾਲ, ਸਿਮਰਨ ਕੌਰ ਜਗਪਾਲ, ਅਮਰਾਓ ਸਿਘ ਸਹੋਤਾ ਸ਼ਾਮਿਲ ਸਨ। ਕੁਲਦੀਪ ਸਿੰਘ ਜਗਪਾਲ ਨੇ ਉਹਨਾਂ ਦੇ ਜਨਮ ਦਿਨ ਮੌਕੇ ਸ਼ੁਭ ਇੱਛਾਵਾਂ ਦੇਣ ਵਾਲੇ ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles