ਵਿਰਸਾ ਪੰਜਾਬ ਦਾ-ਸੁੱਖਪ੍ਰੀਤ ਕੌਰ ਖਹਿਰਾ

ਕਾਵਿ-ਸੰਸਾਰ

ਲੱਗੇ ਜਿਵੇ ਭੁੱਲ ਜਾਣਾ ਵਿਰਸਾ ਪੰਜਾਬ ਦਾ ਓ ਹਾਣੀਆਂ,
ਛੱਡ ਦਿੱਤੀ ਬੱਚਿਆਂ ਸਾਗ ਤੇ ਮੱਕੀ ਦੀ ਰੋਟੀਆਂ ਖਾਣੀਆ।
ਬਦਲ ਲਿਆ ਖਾਣਾ-ਪੀਣਾ ਆਪਣਾ,
ਨਾ ਬਣਦੇ ਸਾਗ ਕਿਤੇ ਨਾ ਪੈਦੀਆਂ ਚਾਟੀਆਂ ‘ਚ ਮਧਾਣੀਆ,
ਨਾ ਰਿਹਾ ਪਹਿਰਾਵਾ ਓਹੀ ਪਹਿਲਾ ਵਰਗਾ,
ਵੇਖ ਕੇ ਹਾਲਾਤ ਹੁਣ ਦੇ ਪੰਜਾਬ ਦੇ ,
ਲੱਗਦਾ ਨੈਤਿਕ ਕਦਰ ਕੀਮਤਾਂ ਮੁੱਕ ਜਾਣੀਆ,
ਲੱਗੇ ਜਿਵੇ ਭੁੱਲ ਜਾਣਾ ਵਿਰਸਾ ਪੰਜਾਬ ਦਾ ਓ ਹਾਣੀਆਂ,
ਛੱਡ ਦਿੱਤੀ ਬੱਚਿਆਂ ਸਾਗ ਤੇ ਮੱਕੀ ਦੀ ਰੋਟੀਆਂ ਖਾਣੀਆ।
ਨਵਾਂ ਹੀ ਆ ਗਿਆ ਜ਼ਮਾਨਾ ਇਹ ਹੁਣ,
ਵਿਖਦੀਆਂ ਨਾ ਹੁਣ ਕਿਤੇ ਪਹਿਲਾਂ ਵਾਗ ਬੈਠੀਆਂ ਬਾਬਿਆ ਦੀਆਂ ਢਾਣੀਆਂ,
ਬਦਲ ਗਏ ਸੁਭਾਅ ਸਭਨਾ ਦੇ ਹੁਣ,
ਲੱਗੇ ਜਿਵੇ ਮੋਹ ਪਿਆਰ ਦੀਆਂ ਤੰਦਾਂ ਟੁੱਟ ਜਾਣੀਆਂ,
ਲੱਗੇ ਜਿਵੇ ਭੁੱਲ ਜਾਣਾ ਵਿਰਸਾ ਪੰਜਾਬ ਦਾ ਓ ਹਾਣੀਆਂ,
ਛੱਡ ਦਿੱਤੀ ਬੱਚਿਆਂ ਸਾਗ ਤੇ ਮੱਕੀ ਦੀ ਰੋਟੀਆਂ ਖਾਣੀਆ।
 ਨਾ ਹੀ ਰਹੀਆਂ ਉਹ ਪਿਆਰ ਵਾਲੀ ਬੋਲ-ਬਾਣੀਆ,
ਨਾ ਹੀ ਰਹੇ ਸਤਿਕਾਰ ਨਾ ਹੀ ਅਣਖ਼ ਕਹਾਣੀਆਂ,
ਦੇਖ ਕੇ ਘਰਾਂ ਵਿੱਚ ਰਿਸ਼ਤਿਆ ਦੀ ਕੜਵਾਹਟ ਨੂੰ,
ਲੱਗੇ ਜਿਵੇਂ ਮੋਹ ਪਿਆਰ ਦੀ ਮਿਠਾਸ ਮੁੱਕ ਜਾਣੀਆਂ,
ਲੱਗੇ ਜਿਵੇ ਭੁੱਲ ਜਾਣਾ ਵਿਰਸਾ ਪੰਜਾਬ ਦਾ ਓ ਹਾਣੀਆਂ,
ਛੱਡ ਦਿੱਤੀ ਬੱਚਿਆਂ ਸਾਗ ਤੇ ਮੱਕੀ ਦੀ ਰੋਟੀਆਂ ਖਾਣੀਆ।
ਨਿਆਣ ਉਮਰੇ ਹੋ ਗਏ ਪ੍ਰਦੇਸੀ, ਨਾ ਮੌਜਾਂ ਮਾਣੀਆਂ,
“ਸੁੱਖ” ਕਿਥੋਂ ਪੰਜਾਬੀਆਂ ਦੀਆਂ ਓ ਦਲੇਰੀਆਂ ਥਿਆਣੀਆਂ,
ਲੱਗੇ ਜਾਦੇ ਨਸ਼ਿਆ ਤੇ ਬੱਚੇ ਮੇਰੇ ਓ ਪੰਜਾਬ ਦੇ,
ਉਮਰਾਂ ਹੁੰਦੀਆ ਨੇ ਜਿਹਨਾਂ ਦੀਆਂ ਨਿਆਣੀਆਂ,
ਨਾ ਬੋਲਦੇ ਪੰਜਾਬੀ ਹੁਣ,ਨਾ ਸੁਣਦੇ ਗੁਰੂ ਦੀਆਂ ਬਾਣੀਆਂ,
ਲੱਗੇ ਜਿਵੇ ਭੁੱਲ ਜਾਣਾ ਵਿਰਸਾ ਪੰਜਾਬ ਦਾ ਓ ਹਾਣੀਆਂ,
ਛੱਡ ਦਿੱਤੀ ਬੱਚਿਆਂ ਸਾਗ ਤੇ ਮੱਕੀ ਦੀ ਰੋਟੀਆਂ ਖਾਣੀਆ।
-ਸੁੱਖਪ੍ਰੀਤ ਕੌਰ ਖਹਿਰਾ

Related Articles

- Advertisement -spot_img

Latest Articles