ਰਾਵਲਪਿੰਡੀ (ਪਾਕਿਸਤਾਨ) ਵਿਖੇ ਅੰਤਰ-ਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਸਨਮਾਨ

ਸਰੀ, 2 ਅਪ੍ਰੈਲ (ਹਰਦਮ ਮਾਨ)- ਪੋਠੋਹਾਰ ਇਲਾਕੇ ਦੀ ਨਾਮਵਰ ਸਮਾਜਿਕ ਸੰਸਥਾ ‘ਗੱਖੜ ਫੈਡਰੇਸਨ’ ਵੱਲੋਂ ਗੌਲਫ ਕੱਲਬ ਰਾਵਲਪਿੰਡੀ ਵਿਖੇ ਕਰਵਾਏ ਗਏ ਇਕ ਸਮਾਰੋਹ ਵਿਚ ਸਰੀ ਨਿਵਾਸੀ ਅੰਤਰ-ਰਾਸ਼ਟਰੀ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੂੰ ਉਨ੍ਹਾਂ ਦੀਆਂ ਵਿਸ਼ਵ ਭਰ ਵਿਚ ਖੇਡ ਅਤੇ ਸਮਾਜ ਸੇਵਾਵਾਂ ਲਈ ਉਚੇਚਾ ਸਨਮਾਨ ਦਿੱਤਾ ਗਿਆ।

ਇਸ ਸਮਾਗਮ ਵਿਚ ਗੱਖੜ ਭਾਈਚਾਰੇ ਦੀਆਂ 35 ਤੋਂ ਵੱਧ ਨਾਮਵਰ ਸ਼ਖਸੀਅਤਾਂ ਨੇ ਹਿੱਸਾ ਲਿਆ। ਪਾਕਿਸਤਾਨੀ ਫੌਜ ਅਤੇ ਏਅਰਫੋਰਸ ਦੇ ਵੱਡੇ ਅਫਸਰ, ਡੀ.ਸੀ., ਮਾਲ ਵਿਭਾਗ ਦੇ ਨਾਮਵਰ ਨੁੰਮਾਇੰਦੇ,ਪੁਲੀਸ ਵਿਭਾਗ ਦੇ ਉੱਚ ਅਧਿਕਾਰੀ,ਉੱਘੇ ਜ਼ਿਮੀਦਾਰ ਅਤੇ ਟਰਾਂਸਪੋਰਟਰ ਵੀ ਇਸ ਵਿਸ਼ੇਸ ਸਮਾਗਮ ਵਿਚ ਸ਼ਾਮਲ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles