ਰਮਿੰਦਰ ਵਾਲੀਆ ਨੂੰ ਕੈਨੇਡਾ ‘ਜਗਤ ਪੰਜਾਬੀ ਸਭਾ ‘ ਦੀ ਇਸਤਰੀ ਵਿੰਗ ਦੀ ਪ੍ਰਧਾਨ ਥਾਪਿਆ ਗਿਆ

ਪੰਜਾਬ , ਪੰਜਾਬੀ ਤੇ ਪੰਜਾਬੀਅਤ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਰਮਿੰਦਰ ਵਾਲੀਆ ਨੂੰ ਕੈਨੇਡਾ ‘ਜਗਤ ਪੰਜਾਬੀ ਸਭਾ ‘ਦੀ ਇਸਤਰੀ ਵਿੰਗ ਦੀ ਪ੍ਰਧਾਨ ਥਾਪਿਆ ਗਿਆ ਹੈ ।ਸਭ ਮੈਂਬਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਕਿ ਰਮਿੰਦਰ ਵਾਲੀਆ ਦੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਇਸਤਰੀ ਵਿੰਗ ਦੇ ਪ੍ਰਧਾਨ ਬਨਣ ਨਾਲ ਪ੍ਰੋਗਰਾਮਾਂ ਵਿੱਚ ਹੋਰ ਸੁਧਾਰ ਆਏਗਾ ਅਤੇ ਪ੍ਰੋਗਰਾਮਾਂ ਦਾ ਘੇਰਾ ਵਿਸ਼ਾਲ ਹੋਵੇਗਾ। ਸੰਸਾਰ ਭਰ ਦੇ ਲੋਕਾਂ ਨੂੰ ਪ੍ਰੋਗਰਾਮਾਂ ਦੇ ਬਾਰੇ ਵਿੱਚ ਹੋਰ ਜਾਣਕਾਰੀ ਹੋਏਗੀ । ਰਮਿੰਦਰ ਵਾਲੀਆ ਇਕ ਬਹੁਤ ਵਧੀਆ ਨੀਤੀ ਘਾੜਾ ਵੀ ਹਨ । ਇਹ ਸੰਸਾਰ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਅਤੇ ਲਿਖਤਾਂ ਰਾਹੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰੇਮੀਆਂ ਨੂੰ ਜਾਣੂ ਕਰਵਾਉਂਦੇ ਰਹਿੰਦੇ ਹਨ । ਸਭ ਮੈਂਬਰਾਂ ਵੱਲੋਂ ਇਹਨਾਂ ਨੂੰ ਮੁਬਾਰਕਬਾਦ ਦਿਤੀ ਗਈ । ਰਮਿੰਦਰ ਵਾਲੀਆ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਸ : ਅਜੈਬ ਸਿੰਘ ਚੱਠਾ ਜੀ ਤੇ ਇਹਨਾਂ ਦੀ ਟੀਮ ਲਈ ਕੰਮ ਕਰਦੀ ਆਈ ਹੈ ਤੇ ਹਮੇਸ਼ਾਂ ਕਰਦੀ ਰਹੇਗੀ । ਇਸ ਜ਼ੁੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ । ਰਮਿੰਦਰ ਵਾਲੀਆ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਤੇ ਪ੍ਰਧਾਨ ਸ : ਸਰਦੂਲ ਸਿੰਘ ਥਿਆੜਾ ਜਗਤ ਪੰਜਾਬੀ ਸਭਾ ਤੇ ਸਭ ਮੈਂਬਰਜ਼ ਦਾ ਇਸ ਜਿੰਮੇਵਾਰੀ ਨੂੰ ਸੌਂਪਣ ਲਈ ਧੰਨਵਾਦ ਕੀਤਾ।ਇਹ ਸੂਚਨਾ ਸ : ਸਰਦੂਲ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ ਵਲੋਂ ਦਿਤੀ ਗਈ ।

Related Articles

- Advertisement -spot_img

Latest Articles