ਰਮਿੰਦਰ ਰੰਮੀ ਟੀ ਵੀ ਐਨ ਆਰ ਆਈ ਵੱਲੋਂ ਕੀਤੇ ਗਏ ਸਮਾਗਮ ਵਿਚ ਮਾਣ ਮੱਤੀ ਅਵਾਰਡ ਨਾਲ ਸਨਮਾਨਿਤ

ਕੈਨੇਡਾ (ਕਾਵਿ-ਸੰਸਾਰ ਬਿਊਰੋ) : ਰਮਿੰਦਰ ਰੰਮੀ ਨੂੰ ਟੀ ਵੀ ਐਨ ਆਰ ਆਈ ਵੱਲੋਂ ਕੀਤੇ ਗਏ ਇਕ ਸਮਾਗਮ ਵਿਚ ਮਾਣ ਮੱਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਬੋਲਦਿਆਂ ਰਮਿੰਦਰ ਰੰਮੀ ਨੇ ਕਿਹਾ ਕਿ ਮੈਂ ਟੀ ਵੀ ਐਨ ਆਰ ਆਈ ਦੀ ਸਮੂਹ ਟੀਮ ਮੈਂਬਰਜ਼ , ਪਰਦੀਪ ਬੈਂਸ ਜੀ , ਅਮਨ ਸੈਣੀ ਜੀ , ਰਜਨੀ ਸੈਣੀ ਜੀ ਤੇ ਰੀਤ ਜੀ ਨੂੰ ਮਾਣ ਮੱਤੀ ਪੰਜਾਬਣ ਅਵਾਰਡ ਦੇ ਪ੍ਰੋਗਰਾਮ ਦੀ ਸਫ਼ਲਤਾ ਲਈ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੀ ਹਾਂ ਜੀ । ਮੈ ਆਪਣੇ ਆਪ ਨੂੰ ਬਹੁਤ ਵੱਡਭਾਗੀ ਸਮਝਦੀ ਹਾਂ ਜੋ ਆਪ ਜੀ ਨੇ ਮੈਨੂੰ ਇਸ ਅਵਾਰਡ ਲਈ ਸਿਲੇਕਟ ਕੀਤਾ ਤੇ ਆਨਰ ਵੀ ਕੀਤਾ । ਇਹ ਮਾਣ ਪ੍ਰਾਪਤ ਕਰਨਾ ਮੈਨੂੰ ਇਸ ਤਰਾਂ ਲੱਗਦਾ ਹੈ ਜਿਵੇਂ ਕਿ ਮੈਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲ ਗਿਆ ਹੋਏ । ਅਮਨ ਸੈਣੀ ਜੀ ਆਪ ਜੀ ਦੀ ਨਜ਼ਰ ਬਹੁਤ ਪਾਰਖੂ ਹੈ , ਜੋ ਮੈਨੂੰ ਇਸ ਅਵਾਰਡ ਦੇ ਕਾਬਿਲ ਸਮਝਿਆ ਤੇ ਮੈਨੂੰ ਇਹ ਮਾਣ ਮੱਤੀ ਅਵਾਰਡ ਦੇ ਕੇ ਨਿਵਾਜਿਆ ਹੈ ।ਇਸ ਸਨਮਾਨ ਸਮਾਰੋਹ ਦੇ ਚੀਫ਼ ਗੈਸਟ ਸਤਿਕਾਰਯੋਗ ਐਮ ਪੀ ਪੀ ਪ੍ਰਭਮੀਤ ਸਿੰਘ ਸਰਕਾਰੀਆ ਜੀ ਸਨ ।

kavsansaar
ਸਮਾਗਮ ਦੌਰਾਨ ਰਮਿੰਦਰ ਰੰਮੀ ਆਪਣੇ ਵਿਚਾਰ ਪੇਸ਼ ਕਰਦੇ ਹੋਏ

Related Articles

- Advertisement -spot_img

Latest Articles