ਯਾਦਾਂ ਦੇ ਝਰੋਖੇ ‘ਚੋਂ-ਨਾਮਵਰ ਪੰਜਾਬੀ ਕਵੀ ਡਾ. ਜਸਵੰਤ ਸਿੰਘ ਨੇਕੀ

 

ਨਾਮਵਰ ਪੰਜਾਬੀ ਕਵੀ ਡਾ. ਜਸਵੰਤ ਸਿੰਘ ਨੇਕੀ 

ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ, ਆਧੁਨਿਕ ਪੰਜਾਬੀ ਕਵਿਤਾ ਵਿੱਚ, ਡਾ. ਜਸਵੰਤ ਸਿੰਘ ਨੇਕੀ ਤੇ ਡਾ. ਹਰਿਭਜਨ ਸਿੰਘ ਦੋ ਵੱਡੇ ਨਾਂ ਹਨ। ਉਹ ਸਮਕਾਲੀ ਵੀ ਸਨ।

ਵੱਡੀ, ਥੀਮ-ਕੇਂਦਰਿਤ ਕਵਿਤਾ ਲਿਖਣ ਵਿੱਚ ਡਾ. ਜਸਵੰਤ ਸਿੰਘ ਨੇਕੀ ਦਾ ਕੋਈ ਸਾਨੀ ਨਹੀਂ ਸੀ। ਐਸੀ ਕਵਿਤਾ ਦਰਸ਼ਨ, ਖੋਜ ਅਤੇ ਕਲਾਤਮਕ ਪ੍ਰਬੰਧਕੀ ਯੋਗਤਾ ਦਾ ਪਰਦਰਸ਼ਨ ਕਰਦੀ ਹੈ।
“ਸਿਮ੍ਰਤੀ ਦੇ ਕਿਰਨ ਤੋਂ ਪਹਿਲਾਂ” ਅਤੇ “ਕਰੁਣਾ ਦੀ ਛੁਹ ਤੋਂ ਮਗਰੋਂ”, ਡਾ. ਨੇਕੀ ਦੀਆਂ, ਐਸੀਆਂ ਹੀ ਉਤਕ੍ਰਿਸ਼ਟ ਕਲਾ-ਕਿਰਤੀਆਂ ਹਨ।

ਅਧਿਆਤਮ ਅਤੇ ਤਰਕ ਦਾ ਦਵੰਧ ਤੇ ਟੱਕਰਾਅ ਨੇਕੀ ਦੀ ਕਵਿਤਾ ਦਾ ਪ੍ਰਮੁੱਖ ਪਛਾਣ-ਚਿੰਨ੍ਹ ਹੈ।

ਕਿਧਰੇ ਕਿਧਰੇ ਉਸਦੀ ਕਵਿਤਾ ਵਿੱਚ ਸੂਫੀਆਨਾ ਸ਼ੋਖ਼ੀ ਅਤੇ ਰਾਗਾਤਮਿਕਤਾ ਦੀ ਝਲਕ ਵੀ ਵਿਖਾਈ ਦਿੰਦੀ ਹੈ, ਜਿਵੇਂ:

ਅੱਖੀਓ ਜਾਚ ਸਿੱਖੋ ਵੇਖਣ ਦੀ,
ਰੂਪ ਦੁਹਾਈਆਂ ਦੇਂਦਾ ਏ!

ਇਹ ਤਾਂ ਲਿਸ਼ਕੰਦੜਾ ਕੱਚ ਪਰਦਾ,
ਸੁਹਣਾ ਪਾਰ ਵੱਸੇਂਦਾ ਏ! – ਡਾ. ਜਸਵੰਤ ਸਿੰਘ ਨੇਕੀ –

      ਪੇਸ਼ਕਸ਼ : ਰਵਿੰਦਰ ਰਵੀ

Related Articles

- Advertisement -spot_img

Latest Articles