ਮੇਜਰ ਸਿੰਘ ਨਾਗਰਾ ਨੇ ਕੇਨੈਡਾ ਵਿਚ ਵਧਾਇਆ ਪੰਜਾਬੀ ਭਾਈਚਾਰੇ ਦਾ ਮਾਣ

ਹਰਦੇਵ ਚੌਹਾਨ
ਚੰਡੀਗੜ੍ਹ, 2 ਅਪ੍ਰੈਲ

ਸਰਘੀ ਕਲਾ ਕੇਂਦਰ ਦੇ ਸਲਾਹਕਾਰ, ਲੇਖਕ ਅਤੇ ਸਮਾਜ ਸੇਵੀ ਮੇਜਰ ਸਿੰਘ ਨਾਗਰਾ ਨੇ ਕੇਨੈਡਾ ਵਿਚ ਪੰਜਾਬੀ ਭਾਈਚਾਰੇ ਦਾ ਸਿਰ ਉਸ ਵਕਤ ਮਾਣ ਨਾਲ ਉੱਚਾ ਕੀਤਾ ਜਦ ਉਹ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਵੱਖ-ਵੱਖ ਭਾਸ਼ਾਵਾਂ ਦੇ ਅਨੁਵਾਦਕਾਂ ਅਤੇ ਦੁਭਾਸ਼ੀਆਂ ਦੀਆਂ ਸੇਵਾਵਾਂ ਨਿਭਾਉਣ ਵਾਲੀ ਸੰਸਥਾ ‘ਅਸੋਸੀਏਸ਼ਨ ਆਫ ਟਰਾਂਸਲੇਟਰ ਐਂਡ ਇੰਟਰਪ੍ਰੇਟਰਸ ਆਫ ਓਂਟਾਰੀਓ’ (ਈ.ਟੀ.ਆਈ.ਓ.) ਦੇ ਚੋਣ ਪ੍ਰੀਕਿਰਿਆ ਰਾਹੀਂ ਪਹਿਲੇ ਪੰਜਾਬੀ ਡਾਈਰੈਕਟਰ ਚੁਣੇ ਗਏ।ਇਹ ਜਾਣਕਾਰੀ ਦਿੰਦੇ ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆਂ ਕਿ ਤਕਰੀਬਨ ਢਾਈ ਦਹਾਕਿਆਂ ਤੋਂ ਕੇਨੈਡਾ ਦੇ ਟੋਰਾਂਟੋ ਸ਼ਹਿਰ ਵਿਚ ਰਹਿ ਰਹੇ ਮੇਜਰ ਸਿੰਘ ਨਾਗਰਾ ਦਾ ਸਬੰਧਤ ਕੁਰਾਲੀ ਲਾਗੇ ਰੋਪੜ ਜ਼ਿਲੇ ਦੇ ਖੇੜਾ ਪਿੰਡ ਨਾਲ ਹੈ। ਇੱਥੇ ਵੀ ਉਹ ਸਮਾਜ ਸੇਵਾ, ਲੇਖਣੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਸਰਗਰਮ ਸਨ।
ਰੰਗਮੰਚ ਤੇ ਫਿਲਮ ਅਦਾਕਾਰ ਰੰਜੀਵਨ ਸਿੰਘ, ਰਮਨ ਢਿਲੋਂ, ਸੰਜੀਵ ਦੀਵਾਨ ‘ਕੁੱਕੂ’, ਸੈਵੀ ਸਤਵਿੰਦਰ ਕੌਰ, ਨਰਿੰਦਰ ਪਾਲ ਨੀਨਾ, ਰਾਬਿੰਦਰ ਸਿੰਘ ਰੱਬੀ, ਲਖਵਿੰਦਰ ਸਿੰਘ ਅਤੇ ਰਿੱਤੂਰਾਗ ਨੇ ਮੇਜਰ ਸਿੰਘ ਨਾਗਰਾ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ਉਹ ਇਕ ਬਹੁ-ਪੱਖੀ ਅਤੇ ਬਹੁ-ਪਰਤੀ ਸਖਸ਼ੀਅਤ ਹਨ।

Related Articles

- Advertisement -spot_img

Latest Articles