ਮਿਤੀ 23, 24 ਅਤੇ 25 ਜੂਨ 2023 ਨੂੰ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ “ ਪੰਜਾਬੀ ਭਾਸ਼ਾ ਤੇ ਸਿੱਖਿਆ ਦਾ ਪਸਾਰ” ਵਿਸ਼ੇ ਉੱਪਰ ਨੌਵੀਂ ਵਰਲਡ ਪੰਜਾਬੀ ਕਾਨਫ਼ਰੰਸ ਸੰਬੰਧੀ ਮੈਂਬਰਜ਼ ਦੀ ਮੀਟਿੰਗ ਹੋਈ

ਕੈਨੇਡਾ (ਕਾਵਿ-ਸੰਸਾਰ ਬਿਊਰੋ ) : ਮਿਤੀ 23, 24 ਅਤੇ 25 ਜੂਨ 2023 ਨੂੰ ਜਗਤ ਪੰਜਾਬੀ ਸਭਾ ਕਨੇਡਾ ਵੱਲੋਂ “ ਪੰਜਾਬੀ ਭਾਸ਼ਾ ਤੇ ਸਿੱਖਿਆ ਦਾ ਪਸਾਰ” ਵਿਸ਼ੇ ਉੱਪਰ ਨੌਵੀਂ ਵਰਲਡ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾਵੇਗਾ। ਇਸ ਸੰਬੰਧੀ ਸਭਾ ਦੇ ਚੇਅਰਮੈਨ ਸ੍ਰ ਅਜੈਬ ਸਿੰਘ ਚੱਠਾ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸ਼ਖ਼ਸੀਅਤਾਂ ਨੂੰ ਕਾਨਫਰੰਸ ਕਰਾਉਣ ਸੰਬੰਧੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਸੱਭ ਮੈਂਬਰਜ਼ ਨੇ ਆਪਣੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ ਹੈ । ਵਿਸ਼ਵ ਪੰਜਾਬੀ ਕਾਨਫ਼ਰੰਸ 2023 ਦੇ ਪ੍ਬੰਧਕੀ ਢਾਂਚੇ ਵਿੱਚ ਚੇਅਰਮੈਨ ਸ੍ਰ ਅਜੈਬ ਸਿੰਘ ਚੱਠਾ ਨਾਲ ਅਕਾਦਮਿਕ ਪੈਟਰਨ ਸਾਬਕਾ ਵਾਈਸ ਚਾਂਸਲਰ ਡਾ ਦਲਜੀਤ ਸਿੰਘ,ਕਾਨਫਰੰਸ ਦੇ ਪੈਟਰਨ ਸ. ਅਮਰ ਸਿੰਘ ਭੁੱਲਰ, ਚਰਨਜੀਤ ਸਿੰਘ ਅਟਵਾਲ ਕਾਨਫ਼ਰੰਸ ਪ੍ਰਧਾਨ , ਜਗਤ ਪੰਜਾਬੀ ਸਭਾ ਦੇ ਪੈਟਰਨ ਡਾ. ਐਸ ਐਸ ਗਿੱਲ, ਮੁੱਖ ਸਲਾਹਕਾਰ ਡਾ ਜਸਵਿੰਦਰ ਸਿੰਘ, ਪ੍ਧਾਨ ਜਗਤ ਪੰਜਾਬੀ ਸਭਾ ਸ. ਸਰਦੂਲ ਸਿੰਘ ਸਥਿਆੜਾ, ਪ੍ਧਾਨ ਇਸਤਰੀ ਵਿੰਗ ਰਮਿੰਦਰ ਵਾਲੀਆ, ਉਪ ਪ੍ਰਧਾਨ ਪ੍ਭਜੋਤ ਸੰਧੂ, ਸੈਕਟਰੀ ਡਾ. ਸੰਤੋਖ ਸੰਧੂ, ਕੋਆਰਡੀਨੇਟਰ ਅਰਵਿੰਦਰ ਢਿੱਲੋਂ, ਪ੍ਧਾਨ ਪਬਪਾ, ਡਾ. ਰਮਨੀ ਬਤਰਾ , ਵਾਈਸ ਪ੍ਰਧਾਨ ਬਲਵਿੰਦਰ ਚੱਠਾ,  ਵਾਈਸ ਪ੍ਰਧਾਨ ਪਬਪਾ, ਵਾਈਸ ਪ੍ਰਧਾਨ ਪ੍ਰਿੰਸੀਪਲ ਸ਼ਾਲਿਨੀ ਦੱਤਾ , ਉਪ ਪ੍ਰਧਾਨ ਡਾ. ਸਤਿੰਦਰ ਕੌਰ ਕਾਹਲੋਂ ਅਤੇ ਜਾਇੰਟ ਸੈਕਟਰੀ ਰੁਪਿੰਦਰ ਕੌਰ ਸੰਧੂ ਸਮੇਤ ਸਾਰਿਆਂ ਨੇ ਜਿੱਥੇ ਕਾਨਫਰੰਸ ਕਰਾਉਣ ਸੰਬੰਧੀ ਵੱਖ ਵੱਖ ਦਿਨਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ ਇਕ ਚੌਖਟਾ ਤਿਆਰ ਕੀਤਾ ਉਥੇ ਨਾਲ ਹੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਯੋਜਨਾਵਾਂ ਵੀ ਬਣਾਈਆਂ ਗਈਆਂ। ਜਿਸਦੇ ਤਹਿਤ ਇਹ ਵੀ ਪ੍ਣ ਕੀਤਾ ਗਿਆ ਕਿ ਆਉਣ ਵਾਲੀ ਜੂਨ 2023 ਦੀ ਕਾਨਫਰੰਸ ਨੂੰ ਪਿਛਲੇ ਸਮੇਂ ਦੌਰਾਨ ਹੋਈਆਂ ਕਾਨਫ਼ਰੰਸਾਂ ਵਾਂਗ ਹੀ ਇਕ ਮਿਸਾਲੀ ਕਾਨਫਰੰਸ ਬਣਾਇਆ ਜਾਵੇਗਾ ਕਿਉਂਕਿ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ੍ਰ ਅਜੈਬ ਸਿੰਘ ਚੱਠਾ ਦੇ ਪ੍ਬੰਧ , ਪ੍ਸਾਸ਼ਨ ਅਤੇ ਕਾਰਜ ਸ਼ੈਲੀ ਹਮੇਸ਼ਾ ਹੀ ਦੂਸਰਿਆਂ ਲਈ ਪ੍ਰੇਰਣਾਦਾਇਕ  ਰਹੀ ਹੈ।

ਰਮਿੰਦਰ ਵਾਲੀਆ

ਪ੍ਰਧਾਨ ਤੇ ਮੀਡੀਆ ਡਾਇਰੈਕਟਰ
ਜਗਤ ਪੰਜਾਬੀ ਸਭਾ

Related Articles

- Advertisement -spot_img

Latest Articles