ਬਹੁਤ ਘੱਟ ਸਮੇ ਵਿੱਚ ਵੱਡੀਆਂ ਪੁਲਾਂਘਾ ਪੁੱਟਣ ਵਾਲੀ ਕਵਿਤਰੀ ਅਤੇ ਗਾਇਕਾ ਰਣਜੀਤ ਕੌਰ (ਟਰੰਟੋ)

(ਕਾਵਿ-ਸੰਸਾਰ ਬਿਊਰੋ) : ਬਹੁਤ ਘੱਟ ਸਮੇ ਵਿੱਚ ਵੱਡੀਆਂ ਪੁਲਾਂਘਾ ਪੁੱਟਣ ਵਾਲੀ ਕਵਿਤਰੀ ਅਤੇ ਗਾਇਕਾ ਰਣਜੀਤ ਕੌਰ (ਟਰੰਟੋ) 2019 ਤੋਂ ਮੁਕੰਮਲ ਤੋਰ ਤੇ ਬਤੌਰ ਕਵਿਤਰੀ ਲਿੱਖਣਾਂ ਸੁਰੂ ਕਰਦੀ ਹੋਈ,ਬੜੀ ਤੇਜੀ ਨਾਲ ਅੱਗੇ ਵੱਧ ਕਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਉੱਥੋ ਦੀ ਹਰ ਸਾਹਿਤਕ ਸਭਾ ਵਿੱਚ ਹਿੱਸਾ ਲੈ ਆਪਣੀ ਵਿਲੱਖਣ ਕਲਮ ਅਤੇ ਕ੍ਰਾਤੀ ਕਾਰੀ ਸੋਚ ਨੂੰ ਵੱਖਰੇ ਢੰਗ ਨਾਲ ਪੇਸ਼ ਕਰ ਹਰ ਸੁਨਣ ਵਾਲੇ ਨੂੰ ਸੋਚਣ ਲਈ ਮਜਬੂਰ ਕਰ,ਖਿੱਚ ਦਾ ਕੇਦਰ ਬਣੀ ਹੋਈ ਹੈ,ਇੱਥੇ ਹੀ ਬਸ ਨਹੀ ਰਣਜੀਤ ਕੌਰ ਜਿੱਥੇ ਪੂਰੇ ਜੌਸ਼ ਨਾਲ ਕਵਿਤਾ ਬੋਲਦੀ ਹੈ ਉਸ ਤੋਂ ਵੀ ਵੱਧ ਆਪਣੀ ਸੁਰੀਲੀ ਅਤੇ ਸੰਜੀਦਾ ਅਵਾਜ ਵਿੱਚ ਗਾਇਕੀ ਦਾ ਜਾਦੂ ਵਿਖੇਰ ਲੋਕਾਂ ਦੀ ਚਹੇਤੀ ਗਾਇਕਾ ਬਣ ਜਾਦੀ ਹੈ,ਇਥੇ ਤੁਹਾਨੂੰ ਦੱਸ ਦਈਏ ਰਣਜੀਤ ਕੌਰ ਅਜਿਹੀ ਪਹਿਲੀ ਕਾਮਯਾਬ ਗਾਇਕਾ ਹੈ ਜੋ ਆਪਣੇ ਗੀਤ ਖੁੱਦ ਲਿਖ ਕੰਪੋਜ ਕਰ ਆਪ ਹੀ ਗਾ ਕੇ ਲੋਕਾਂ ਦੇ ਰੂ-ਬਰੂ ਕਰ ਰਹੀ ਹੈ I

ਸੰਨ 2022 ਵਿੱਚ ਉਹ ਆਪਣੇ (ਭਾਗਾਂ ਵਾਲਾ ਦਿਨ )ਗੀਤ ਨਾਲ ਗਾਇਕੀ ਦਾ ਸਫਰ ਸ਼ੁਰੂ ਕਰਦੀ ਹੋਈ ਲਗਾਤਾਰ ਇੱਕ ਪਿੱਛੋ ਇੱਕ ਗੀਤ ਸਮਾਜ ਦੀ ਝੋਲੀ ਪਾ ਰਹੀ ਹੈ,ਤੇ ਹੁਣ ਤੱਕ ਉਸ ਨੇ ਕੁੱਲ ਇੱਕ ਦਰਜਣ ਤੋਂ ਵੱਧ ਗੀਤ ਗਾ ਕੇ ਲੋਕਾਂ ਦੀ ਝੋਲੀ ਪਾ ਦਿੱਤੇ ਹਨ,ਜੋ ਉਸ ਨੇ ਖੁੱਦ ਹੀ ਲਿਖੇ ਹਨ ਜਿਨ੍ਹਾ ਵਿੱਚੋਂ ਦੋ ਗੀਤ ਧਾਰਮਿਕ ਅਤੇ ਬਾਕੀ ਗਿਆਰਾਂ ਗੀਤ ਮਨੁੱਖੀ ਜਿੰਦਗੀ ਦੇ ਵੱਖੋ-ਵੱਖਰੇ ਰੰਗਾਂ ਨੂੰ ਪੇਸ਼ ਕਰਦੇ ਹਨ,ਤੇ ਰਣਜੀਤ ਕੌਰ ਦੀ ਸੋਚ ਅਤੇ ਸੰਜੀਦਗੀ ਦੀ ਗਵਾਹੀ ਵੀ ਭਰਦੇ ਹਨ,ਰਣਜੀਤ ਕੌਰ ਅਮਲ ਅਤੇ ਅਸਲੇ ਨੂੰ ਦਰਸਾਉਣ ਵਾਲੇ ਗੀਤਾਂ ਦੇ ਉੱਲਟ ਪਿਆਰ ਮੁਹੱਬਤ ਅਤੇ ਨਸੀਯਤਾਂ ਭਰੇ ਗੀਤ ਲੋਕਾਂ ਦੀ ਝੋਲੀ ਪਾ ਸਮਾਜ ਨੂੰ ਸੁਚੱਝਾ ਬਣਾਉਣ ਦੀ ਸੇਵਾ ਨਿਭਾਅ ਰਹੀ ਹੈ,ਇਹ ਸਾਰੇ ਗੀਤ (ਰਣਜੀਤ ਕੌਰ ਟਰੰਟੋ) ਨਾਂ ਤੇ ਉਸਦੇ ਆਪਣੇ ਨਿੱਜੀ ਚੈਨਲ ਤੇ ਸੁਣੇ ਜਾ ਸਕਦੇ ਹਨ ।

ਇੱਥੇ ਦੱਸ ਦਈਏ ਕਿ ਹੁਣ ਤੱਕ ਰਣਜੀਤ ਕੌਰ ਦੀਆਂ ਦੋ ਕਿਤਾਬਾਂ (ਛੰਭ ਦੀ ਜਾਈ) 2020 ਅਤੇ 2022 ਖੁੱਲ੍ਹਾ ਆਸਮਾਨ ਛੱਪ ਕੇ ਰਿਲੀਜ਼ ਹੋ ਚੁਕੀਆਂ ਹਨ ਤੇ ਅਗਲੀ ਪੁਸਤਕ ਵੀ ਜਲਦ ਪਾਠਕਾਂ ਦੇ ਹੱਥਾਂ ਵਿੱਚ ਆਉਣ ਦੀ ਆਸ ਹੈ । ਸਾਨੂੰ ਆਪਣੀ ਬਹੁ ਗੁਣੀ ਪ੍ਰਭਾਵ ਸ਼ਾਲੀ ਇਸ ਵਿਲੱਖਣ ਸ਼ਖਸ਼ੀਅਤ ਤੇ ਪੂਰਾ ਮਾਣ ਹੈ ਜੋ ਕਨੇਡਾ ਦੀ ਚਕਾਚੌਂਦ ਵਿੱਚ ਗਵਾਚਣ ਦੀ ਬਜਾਏ ਸਮਾਜ ਨੂੰ ਸੇਧ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ,ਤੇ ਆਉਣੀ ਵਾਲੀਆਂ ਪੀੜੀਆਂ ਦਾ ਮਾਰਗ ਦਰਸ਼ਨ ਕਰ ਨਵੇਂ ਪੂਰਨੇ ਪਾ ਉਨ੍ਹਾ ਨੂੰ ਸੇਧ ਦੇ ਰਹੀ ਹੈ,ਅਰਦਾਸ ਕਰਦੇ ਹਾਂ ਪ੍ਰਮਾਤਮਾ ਇਸ ਸੁਹਿਰਦ,ਨਿਵੇਕਲੀ ਸੋਚ ਰੱਖਣ ਵਾਲੀ ਮੁਟਿਆਰ ਨੂੰ ਹੋਰ ਤਰੱਕੀਆਂ ਬੱਖਸ਼ੇ..!!

Related Articles

- Advertisement -spot_img

Latest Articles