ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਜ਼ ਸੁਸਾਇਟੀ ਦੇ ਪ੍ਰਬੰਧਕੀ ਬੋਰਡ ਦੀ ਚੋਣ

ਰਿਵਰਸਾਈਡ ਫਿਊਨਰਲ ਹੋਮ ਵਿਕਣ ਵਾਲੀਆਂ ਅਫਵਾਹਾਂ ਵਿਚ ਕੋਈ ਸੱਚਾਈ ਨਹੀਂ- ਸੁਰਿੰਦਰ ਸਿੰਘ ਜੱਬਲ

ਸਰੀ, 27 ਮਾਰਚ (ਹਰਦਮ ਮਾਨ)- ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਜ਼ ਸੁਸਾਇਟੀ ਅਤੇ ਫਾਈਵ ਰਿਵਰਜ਼ ਮੈਨੇਜਮੈਂਟ ਦੇ ਪ੍ਰਬੰਧਕੀ ਬੋਰਡ ਦੀ ਚੋਣ 26 ਮਾਰਚ 2023 ਨੂੰ ਹੋਈ ਜਿਸ ਵਿਚ ਸਾਰੇ ਡਾਇਰੈਕਟਰ ਸਰਬਸੰਮਤੀ ਨਾਲ ਚੁਣੇ ਗਏ ਅਤੇ ਇਹ ਨਵੇਂ ਚੁਣੇ ਗਏ ਬੋਰਡ ਮੈਂਬਰਜ ਪਹਿਲੀ ਅਪ੍ਰੈਲ ਤੋਂ ਚਾਰਜ ਸੰਭਾਲ ਲੈਣਗੇ।

ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਜ਼ ਸੁਸਾਇਟੀ ਵਿਚ ਇਸ ਸਮੇਂ ਵੈਨਕੂਵਰ ਇਲਾਕੇ ਦੀਆਂ 12 ਧਾਰਮਿਕ ਸੁਸਾਇਟੀਆਂ ਅਤੇ ਸਹਿਯੋਗੀਆਂ ਸਣੇ ਕੁਲ ਮਿਲਾ ਕੇ 57 ਡੈਲੀਗੇਟ ਹਨ। ਅਰੰਭ ਵਿਚ ਇਸ ਸੰਸਥਾ ਦਾ ਮੁੱਖ ਮੰਤਵ ਆਪਣੀ ਕਮਿਊਨਿਟੀ ਵੱਲੋਂ ਆਪਣਾ ਫਿਊਨਰਲ ਹੋਮ (ਸਸਕਾਰ ਘਰ) ਬਣਾਉਣਾ ਤੇ ਚਲਾਉਣਾ ਸੀ ਜੋ ਜੂਨ 2002 ਤੋਂ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਚ 7410 ਹੌਪਕੋਟ ਸਟਰੀਟ ਤੇ ਚੱਲ ਰਿਹਾ ਹੈ ਜਿਥੇ ਕਿ ਆਪਣੇ ਸਨੇਹੀਆਂ ਦਾ ਅੰਤਮ ਸੰਸਕਾਰ ਆਪਣੀਆਂ ਧਾਰਮਿਕ ਰਹੁਰੀਤਾਂ ਨਾਲ ਸੰਭਾਵੀ ਝੱਲਣਯੋਗ ਖਰਚੇ ਨਾਲ ਹੋ ਜਾਂਦਾ ਹੈ।

ਸ. ਜੱਬਲ ਨੇ ਕਿਹਾ ਹੈ ਕਿ ਪਿਛਲੇ ਸਮੇਂ ਵਿਚ ਕਈ ਅਫਵਾਹਾਂ ਸੁਨਣ ਨੂੰ ਮਿਲੀਆਂ ਕਿ ਰਿਵਰਸਾਈਡ ਫੀਊਨਰਲ ਹੋਮ (ਸਸਕਾਰ ਘਰ) ਵਿਕ ਗਿਆ ਹੈ, ਜਿਹਨਾਂ ਵਿਚ ਕੋਈ ਸੱਚਾਈ ਨਹੀਂ। ਉਨ੍ਹਾਂ ਯਕੀਨ ਦੁਆਇਆ ਹੈ ਕਿ ਕਮਿਉਨਿਟੀ ਦਾ ਆਪਣਾ ਸਸਕਾਰ-ਘਰ ਮੈਨੇਜਮੈਂਟ ਅਤੇ ਯੋਗ ਲਾਇਸੰਸਸ਼ੁਦਾ ਸਟਾਫ ਵੱਲੋਂ ਨਿਯਮਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਜਿਸ ਵਿਚ ਪਹਿਲ ਦੇ ਅਧਾਰ ਤੇ ਬਿਨਾਂ ਪੱਖਪਾਤ ਤੋਂ ਸਸਕਾਰ ਦਾ ਸਮਾਂ ਤਹਿ ਕੀਤਾ ਜਾਂਦਾ ਹੈ। ਪਰ ਪਿਛਲੇ 20 ਸਾਲਾਂ ਵਿਚ ਆਬਾਦੀ ਵਧਣ ਕਰਕੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਚ ਸਸਕਾਰ ਕਰਨ ਲਈ ਇਕ ਹਫਤੇ ਤੋਂ ਵੱਧ ਸਮਾਂ ਲੱਗਣ ਲੱਗ ਪਿਆ ਹੈ ਜਿਸ ਕਰਕੇ ਹੋਰ ਪ੍ਰਾਈਵੇਟ ਸਸਕਾਰ ਘਰ ਮਜਬੂਰਨ ਲੱਭਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਜ਼ ਸੁਸਾਇਟੀ ਨੇ ਸਰੀ ਵਿਚ 168 ਸਟਰੀਟ ਤੇ 9280-9350 ਬਲਾਕ ਵਿਚ ਇਕ ਹੋਰ ਰਿਵਰਸਾਈਡ ਫਿਊਨਰਲ ਹੋਮ ਸਰੀ ਬਨਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਜੋ ਕਿ ਆਉਂਦੇ ਸਾਲਾਂ ਵਿਚ ਹੋਂਦ ਵਿਚ ਆ ਜਾਵੇਗਾ। ਇਸ ਸੰਬੰਧੀ ਪਿਛਲੇ ਸਾਲ ਤੋਂ ਆਰਕੀਟੈਕਟ ਅਤੇ ਇੰਜਨੀਅਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਜ਼ ਸੁਸਾਇਟੀ ਦੂਸਰਾ ਸਸਕਾਰ-ਘਰ (ਰਿਵਰਸਾਈਡ ਫਿਊਨਰਲ ਹੋਮ) ਸਰੀ ਵਿਚ ਬਨਾਉਣ ਲਈ ਪੂਰੀ ਤਨਦੇਹੀ ਨਾਲ ਵਚਨਵੱਧ ਹੈ।

ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਜ਼ ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰ-

ਪ੍ਰਧਾਨ – ਲੈਂਬਰ ਰਾਓ, ਸੀਨੀਅਰ ਮੀਤ ਪ੍ਰਧਾਨ – ਸੁਖਵੰਤ ਸਿੰਘ ਤੱਖਰ, ਮੀਤ ਪ੍ਰਧਾਨ -ਡਾ. ਪ੍ਰੀਤੀ ਮਿਸਰਾ

ਜਨਰਲ ਸਕੱਤਰ – ਜੁਗਿੰਦਰ ਸਿੰਘ ਸੁੰਨੜ, ਰੀਕਾਰਡਿੰਗ ਸਕੱਤਰ-ਕਰਨੈਲ ਸਿੰਘ ਸਿਹੋਤਾ,  ਜੁਆਇੰਟ ਸਕੱਤਰ – ਕਿਰਪਾਲ ਸਿੰਘ ਪਿੰਜਲ, ਖਜ਼ਾਨਚੀ-ਅਵਤਾਰ ਸਿੰਘ ਢਿਲੋਂ, ਜੁਆਇੰਟ ਖਜ਼ਾਨਚੀ-ਜੋਗਰਾਜ ਸਿੰਘ ਨਿੱਝਰ, ਪੀ.ਆਰ.ਓ.-ਅਮਰੀਕ ਸਿੰਘ ਨਿੱਝਰ,  ਇੰਨਟਰਨਲ ਔਡੀਟਰ-ਤਰਸੇਮ ਸਿੰਘ ਬੰਗਾ, ਔਡਿਟ ਕਮੇਟੀ ਮੈਂਬਰ-ਹਰਭਜਨ ਸਿੰਘ ਅਟਵਾਲ ਤੇ ਸੋਹਨ ਸਿੰਘ ਮਾਂਗਟ।

ਫਾਈਵ ਰਿਵਰਜ਼ ਮੈਨੇਜਮੈਂਟ ਸਰਵਿਸਜ਼ ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰ-

ਪ੍ਰਧਾਨ- ਲੈਂਬਰ ਰਾਓ, ਮੀਤ ਪ੍ਰਧਾਨ-ਬਲਬੀਰ ਸਿੰਘ ਪਰਹਾਰ, ਜਨਰਲ ਸਕੱਤਰ-ਜੁਗਿੰਦਰ ਸਿੰਘ ਸੁੰਨੜ,  ਜੁਆਇੰਟ ਸਕੱਤਰ-ਲਖਬੀਰ ਸਿੰਘ ਖੰਗੂਰਾ, ਖਜ਼ਾਨਚੀ-ਅਵਤਾਰ ਸਿੰਘ ਢਿਲੋਂ, ਜੁਆਇੰਟ ਖਜ਼ਾਨਚੀ-ਜੋਗਿੰਦਰ ਸਿੰਘ ਗਿੱਲ, ਇੰਨਟਰਨਲ ਔਡੀਟਰ-ਸੁਰਿੰਦਰ ਸਿੰਘ ਜੱਬਲ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles