ਪੰਜਾਬੀ ਸਾਹਿਤ ਅਕਾਡਮੀ ਵਲੋਂ ਫੈਲੋਸ਼ਿਪਸ ਲਈ ਸਾਹਿਤਕਾਰ ਰਵਿੰਦਰ ਰਵੀ (ਕਨੇਡਾ),ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼, ਰਵਿੰਦਰ ਭੱਠਲ ਅਤੇ ਡਾਕਟਰ ਐੱਸ ਪੀ ਸਿੰਘ ਦੀ ਚੋਣ

22 ਜਨਵਰੀ (ਕਾਵਿ-ਸੰਸਾਰ ਬਿਊਰੋ) : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਸਾਲਾਨਾ ਆਮ ਇਜਲਾਸ 22 ਜਨਵਰੀ 2023 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਇਆ । ਸਾਲ ਭਰ ਦੇ ਕਾਰਜਾਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਮੈਂਬਰਾਂ ਨੇ ਭਵਿੱਖ ਲਈ ਕੀਮਤੀ ਸੁਝਾਅ ਦਿਤੇ । ਹੋਰ ਫੈਸਲਿਆਂ ਦੇ ਨਾਲ ਨਾਲ ਅਕਾਡਮੀ ਵੱਲੋਂ ਦਿੱਤੇ ਜਾਣ ਵਾਲੇ ਆਪਣੇ ਸਰਵਉੱਚ ਸਨਮਾਨ “ਅਕਾਡਮੀ ਫੈਲੋਸ਼ਿਪਸ” ਦੇ ਫੈਸਲੇ ਦੀ ਵੀ ਜਨਰਲ ਕੌਂਸਿਲ ਵਲੋਂ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਹ ਫੈਲੋਸ਼ਿਪ ਉਮਰ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਸਾਹਿਤਕਾਰਾਂ ਨੂੰ ਦਿੱਤੀ ਜਾਂਦੀ ਹੈ। ਇਸ ਵਿੱਚ ਇੱਕੀ ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਂਦਾ ਹੈ।

ਫੈਲੋਸ਼ਿਪਸ ਲਈ ਚੁਣੇ ਗਏ ਸਾਹਿਤਕਾਰ ਇਸ ਪ੍ਰਕਾਰ ਹਨ :- ਰਵਿੰਦਰ ਰਵੀ (ਕਨੇਡਾ),ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼, ਰਵਿੰਦਰ ਭੱਠਲ ਅਤੇ ਡਾਕਟਰ ਐੱਸ ਪੀ ਸਿੰਘ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੁੱਚੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਫੈਲੋਸ਼ਿਪ ਲਈ ਚੁਣੇ ਗਏ ਸਾਰੇ ਸਾਹਿਤਕਾਰਾਂ ਨੂੰ ਮੁਬਾਰਕਵਾਦ ਦਿਤੀ ਗਈ । ਇਹ ਖ਼ਬਰ ਡਾਕਟਰ ਲਖਵਿੰਦਰ ਸਿੰਘ ਜੌਹਲ ਪ੍ਰਧਾਨ ,ਪੰਜਾਬੀ ਸਾਹਿਤ ਅਕਾਡਮੀ,ਲੁਧਿਆਣਾ ਵਲੋਂ ਸਾਂਝੀ ਕੀਤੀ ਗਈ ।

Related Articles

- Advertisement -spot_img

Latest Articles