ਪੰਜਾਬੀ ਭਵਨ ਲੁਧਿਆਣਾ ਵਿਖੇ “ਕਾਵਿ ਪੂੰਜੀ”, “ਸੂਹੇ ਅਲਫ਼ਾਜ਼” ਅਤੇ ਅੰਮ੍ਰਿਤਸਰ ਵੱਲ ਜਾਂਦੇ ਰਾਹਿਓ ਨਾਮਕ ਪੁਸਤਕਾਂ ਲੋਕ ਅਰਪਣ

(ਕਾਵਿ-ਸੰਸਾਰ ਬਿਊਰੋ) : ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 2 ਅਪ੍ਰੈਲ, 2023 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ “ਕਾਵਿ ਪੂੰਜੀ”, “ਸੂਹੇ ਅਲਫ਼ਾਜ਼” ਅਤੇ ਅੰਮ੍ਰਿਤਸਰ ਵੱਲ ਜਾਂਦੇ ਰਾਹਿਓ ਨਾਮਕ ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ । ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਜੀ, ਡਾ. ਹਰੀ ਸਿੰਘ ਜਾਚਕ ਜੀ ਅਤੇ ਵਿਸ਼ੇਸ਼ ਮਹਿਮਾਨ ਸੁਖਮਿੰਦਰ ਸਿੰਘ ਜੀ , ਲਖਵਿੰਦਰ ਸਿੰਘ ਲੱਖਾ ਜੀ(ਯੂ.ਕੇ), ਗੁਰਨੀਤ ਸਿੰਘ ਭੰਮਰਾ (ਸਪੁੱਤਰ ਦਿਲਬਾਗ ਸਿੰਘ ਭੰਮਰਾ), ਬਲਵਿੰਦਰ ਚਾਹਲ (ਇਟਲੀ) ਦੇ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਇਸ ਤੋਂ ਬਾਅਦ ਨਰਿੰਦਰ ਕੌਰ ਜੀ ਵਲੋਂ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਤੋਂ ਪ੍ਰੋਗ੍ਰਾਮ ਦਾ ਆਗਾਜ਼ ਕੀਤਾ ਗਿਆ। ਪ੍ਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਪੁਸਤਕਾਂ ਲੋਕ ਅਰਪਿਤ ਕਰਨ ਤੋਂ ਬਾਅਦ ਪੁਸਤਕ “ਕਾਵਿ ਪੂੰਜੀ” ਬਾਰੇ ਪਰਚਾ ਡਾ. ਰਮਨਦੀਪ ਸਿੰਘ ਜੀ ਵਲੋਂ ਅਤੇ ਪੁਸਤਕ ਸੂਹੇ ਅਲਫ਼ਾਜ਼ ਬਾਰੇ ਪਰਚਾ ਸਾਗਰ ਸਿਆਲਕੋਟੀ ਜੀ ਵਲੋਂ ਪੜ੍ਹਿਆ ਗਿਆ। ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ ਕਵੀਆਂ,ਕਵਿਤਰੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੇ ਵਿੱਚ ਅਮਰਪ੍ਰੀਤ ਕੌਰ ,ਸੋਨੀਆ ਭਾਰਤੀ , ਸਿਮਰਨ ਕੌਰ ਧੁੱਗਾ , ਮਨਜੀਤ ਕੌਰ ਧਿਮਾਨ , ਜਸਪ੍ਰੀਤ ਕੌਰ ਜੱਸੀ , ਨਿਰਮਲ ਕੌਰ , ਅਮਿਤ ਕੌਰ, ਵਰਿੰਦਰ ਜੇਤਵਾਨੀ, ਸਤੀਸ਼ ਬਸੀ, ਸਤਵੰਤ ਕੌਰ, ਮਨਜੀਤ ਕੌਰ ਮੀਸ਼ਾ, ਗੁਰਵਿੰਦਰ ਸਿੰਘ ਗੁਰੂ, ਸੁਖਵਿੰਦਰ ਅਨਹਦ, ਇੰਦੂ ਬਾਲਾ ਆਦਿ ਕਵੀ ਸ਼ਾਮਿਲ ਰਹੇ। ਇਸ ਕਵੀ ਦਰਬਾਰ ਵਿੱਚ ਬਾਲ ਕਲਾਕਾਰਾਂ ਖ਼ੁਸ਼ਕਰਨ,ਨਿਖਿਲ,ਸੈ਼ਰੀਨ,ਬਬੀਤਾ,ਜੋਤੀ,ਨਿਤਿਨ, ਕੁੰਜ, ਮੁਰਾਦ, ਜੋਤੀ, ਰੰਜਨ, ਜਸਜੋਤ ਸਿੰਘ, ਸੀਰਤ ਕੌਰ ਨੇ ਵੀ ਖ਼ੂਬ ਰੰਗ ਬੰਨ੍ਹਿਆ । ਇਸ ਪੂਰਨ ਪ੍ਰੋਗ੍ਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ ਹਾਜ਼ੀਪੁਰ ਜੀ ਵਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ)ਜੀ ਤੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ ‘ਜੱਸੀ’ ਜੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਆਓਣ ਵਾਲੇ ਸਮੇਂ ਚ’ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜ਼ਾ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ ।

Related Articles

- Advertisement -spot_img

Latest Articles