ਪ੍ਰੋ. ਨਵ ਸੰਗੀਤ ਸਿੰਘ ਨੂੰ ਮਿਲੇਗਾ ਹੌਸਲਾ-ਵਧਾਊ ਇਨਾਮ

ਤਲਵੰਡੀ ਸਾਬੋ (ਕਾਵਿ-ਸੰਸਾਰ ਬਿਊਰੋ) : ਪੇਂਡੂ ਸਾਹਿਤ ਸਭਾ ਰਜਿ. ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਵੱਲੋਂ ਸਰਦਾਰ ਸੁਰਜੀਤ ਸਿੰਘ ਮਾਧੋਪੁਰੀ (ਕੈਨੇਡਾ ਸਰਕਾਰ ਪਾਸੋਂ ਸਰਵਸ੍ਰੇਸ਼ਟ ਪੁਰਸਕਾਰ ਵਿਜੇਤਾ) ਦੇ ਸਹਿਯੋਗ ਨਾਲ ਸ਼ੇਰ -ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਇਨਾਮੀ ਕਵਿਤਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ 37 ਲੇਖਕਾਂ ਨੇ ਭਾਗ ਲਿਆ। ਕਵਿਤਾਵਾਂ ਦਾ ਮੁਲੰਕਣ ਪੰਜ ਵਿਦਵਾਨਾਂ ਵੱਲੋਂ ਆਪਣੀ ਤਿੱਖੀ ਨਜ਼ਰ ਨਾਲ ਕੀਤਾ ਗਿਆ, ਜਿਸ ਵਿੱਚ ਡਾ. ਰਵਿੰਦਰ ਸਿੰਘ ਸੰਧੂ,ਉੱਘੇ ਆਲੋਚਕ ਗੁਰਦੇਵ ਖੋਖਰ,ਡਾ. ਜਸਪਾਲ ਜੀਤ,ਬਹੁ- ਵਿਧਾਵੀ ਲੇਖਕ ਜਗਦੀਸ਼ ਰਾਏ ਕੁਲਰੀਆਂ ਅਤੇ ਸਟੇਟ ਅਵਾਰਡੀ ਅਮਰਜੀਤ ਸਿੰਘ ਪੇਂਟਰ ਸ਼ਾਮਲ ਸਨ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਹਾਇਕ ਪ੍ਰੋ. ਬਲਵਿੰਦਰ ਸਿੰਘ ਚਹਿਲ ਚੰਡੀਗੜ੍ਹ, ਦੂਸਰਾ ਸਥਾਨ ਪ੍ਰੋ. ਹਰਦਰਸ਼ਨ ਸਿੰਘ ਸੋਹਲ, ਤੀਸਰਾ ਸਥਾਨ ਧਰਮਿੰਦਰ ਸਿੰਘ ਸ਼ਾਹਿਦ ਖੰਨਾ ਲੁਧਿਆਣਾ; ਪੰਜ ਹੌਸਲਾ-ਵਧਾਊ ਇਨਾਮ ਭੋਲਾ ਸਿੰਘ ਸ਼ਮੀਰੀਆ ਬਠਿੰਡਾ, ਸਾਹਿਬ ਸਿੰਘ ਅਰਸ਼ੀ ਚੰਡੀਗੜ੍ਹ, ਸੁਖਵਿੰਦਰ ਕੌਰ ਸਿੱਧੂ ਕੈਨੇਡਾ, ਪ੍ਰੋ. ਨਵ ਸੰਗੀਤ ਸਿੰਘ ਤਲਵੰਡੀ ਸਾਬੋ ਬਠਿੰਡਾ ਅਤੇ ਰਾਜਿੰਦਰ ਸਿੰਘ ਰਾਜਨ ਸੰਗਰੂਰ ਨੂੰ ਸਭਾ ਵੱਲੋਂ ਮਿਤੀ 26.02.2023 ਦਿਨ ਐਤਵਾਰ ਨੂੰ 11.00 ਵਜੇ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਦਿੱਤੇ ਜਾਣਗੇ। ਜੇਤੂ ਲੇਖਕਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਪੰਜਾਬ ਦੀ ਵਿਰਾਸਤ ਭੰਡਾਂ ਦੀ ਪੇਸ਼ਕਾਰੀ ਵੀ ਪ੍ਰਸਤੁਤ ਕੀਤੀ ਜਾਵੇਗੀ।

Related Articles

- Advertisement -spot_img

Latest Articles