ਪ੍ਰਧਾਨ ਮੰਤਰੀ ਕਿਸਾਨੀ ਮਸਲਿਆਂ ਦਾ ਫੌਰੀ ਹੱਲ ਕੱਢਣ : ਡਾ.ਮਨਪ੍ਰੀਤ ਸਿੰਘ ਚੱਢਾ

ਰੱਖੜਾ ਭਰਾਵਾਂ ਦਾ ਕਿਸਾਨੀ ਮੁੱਦੇ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲਣਾ ਸ਼ਲਾਘਾਯੋਗ

ਪਟਿਆਲਾ 20 ਫਰਵਰੀ (ਕਾਵਿ-ਸੰਸਾਰ ਬਿਊਰੋ ) : ਅੱਜ ਦੇਸ਼ ਦਾ ਅੰਨਦਾਤਾ ਇਕ ਵਾਰ ਫੇਰ ਆਪਣੀਆ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਬਰੂਹਾਂ ਤੇ ਸੰਘਰਸ਼ਸ਼ੀਲ ਹਨ। ਇਸ ਸੰਘਰਸ਼ ‘ਚ ਕਈ ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਕਈ ਕੀਮਤੀ ਜਾਨਾਂ ਗਈਆਂ ਅਤੇ ਜਾ ਰਹੀਆਂ ਹਨ। ਜਿਥੇ ਦੇਸ਼ ਦੀ ਅਰਥ ਅਤੇ ਸੁਰੱਖਿਆ ਵਿਵਸਥਾ ਉਪਰ ਵਾਧੂ ਬੋਝ ਪੈ ਰਿਹੈ ਹੈ ਉਥੇ ਰਾਸ਼ਟਰੀ ਮਾਰਗ ਰਾਹੀ ਦੇਸ਼ ਵਿਦੇਸ਼ ਜਾਣ ਵਾਲੇ ਯਾਤਰੀਆ ਨੂੰ ਵੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਜਿਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਹਰ ਪੱਖ ਦੇ ਮੱਦੇਨਜ਼ਰ ਕਿਸਾਨੀ ਮੁੱਦੇ ਬਿਨਾ ਕਿਸੇ ਦੇਰੀ ਹੱਲ ਕਰਨੇ ਚਾਹੀਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਮਨਪ੍ਰੀਤ ਸਿੰਘ ਚੱਢਾ ਮੈਂਬਰ ਪੀ ਏ ਸੀ ਸ਼੍ਰੋ.ਅ.ਦਲ ਨੇ ਪੱਤਰ- ਪ੍ਰੇਰਕ ਨਾਲ ਗਲਬਾਤ ਕਰਦਿਆਂ ਕੀਤਾ।

ਡਾ.ਮਨਪ੍ਰੀਤ ਸਿੰਘ ਚੱਢਾ

ਡਾ. ਚੱਢਾ ਨੇ ਰੱਖੜਾ ਭਰਾਵਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਜੋ ਕੰਮ ਰਾਜ ਦੇ ਬੀਜੇਪੀ ਦੇ ਲੀਡਰਾ ਨੂੰ ਆਪਣੇ ਕੇਂਦਰ ਦੇ ਮੰਤਰੀਆ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਕਰਨੇ ਚਾਹੀਦੇ ਸਨ ਉਹ ਰੱਖੜਾ ਭਰਾਵਾਂ ਨੇ ਪੰਜਾਬ,ਦੇਸ਼ ਅਤੇ ਕਿਸਾਨਾਂ ਦੇ ਦਰਦ ਨੂੰ ਦੇਖਦਿਆ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲਣਾ ਸ਼ਲਾਘਾਯੋਗ ਕਦਮ ਹੈ। ਜਿਸ ਦੇ ਸਾਰਥਕ ਨਤੀਜੇ ਨਿਕਲਣਗੇ।
ਰੱਖੜਾ ਭਰਾਵਾਂ ਦੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਤੋ ਬਾਅਦ ਹੁਣ ਸਾਰੇ ਆਪੋ ਆਪਣੇ ਕਮਰ ਕਸੇ ਕਰਕੇ ਕੇਂਦਰ ਨਾਲ ਰਾਬਤਾ ਕਰਨ ਲੱਗੇ ਹਨ। ਡਾ. ਚੱਢਾ ਨੇ ਕਿਸਾਨੀ ਮਸਲਿਆਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋਕੇ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ। ਡਾ. ਚੱਢਾ ਨੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਦੇਸ਼ ਦੇ ਅੰਨ ਦਾਤਾ ਹਨ ਬਿਨਾ ਕਿਸੇ ਭੇਦਭਾਵ ਤੇ ਦੇਰੀ ਦੇ ਕਿਸਾਨੀ ਮੁੱਦੇ ਹੱਲ ਕਰਨੇ ਚਾਹੀਦੇ ਹਨ।

Related Articles

- Advertisement -spot_img

Latest Articles