ਪਿੰਡ ਸਾਹੋਕੇ ਵਿਖੇ ਸਰੀ (ਕੈਨੇਡਾ) ਦੇ ਉੱਘੇ ਰੀਐਲਟਰ ਅੰਗਰੇਜ਼ ਬਰਾੜ ਦਾ ਸਨਮਾਨ

ਜੈਤੋ, 31 ਜਨਵਰੀ (ਹਰਦਮ ਮਾਨ)-ਸਰੀ ਵਿਚ ਰਹਿ ਰਹੇ ਉੱਘੇ ਰੀਐਲਟਰ ਅਤੇ ਪੰਜਾਬੀ ਲੇਖਕ ਅੰਗਰੇਜ਼ ਸਿੰਘ ਬਰਾੜ ਬੀਤੇ ਦਿਨ ਬਾਬੂ ਰਜਬ ਅਲੀ ਦੇ ਜਨਮ ਸਥਾਨ ਪਿੰਡ ਸਾਹੋਕੇ ਵਿਖੇ ਗਏ ਅਤੇ ਬਾਬੂ ਰਜਬ ਅਲੀ ਦੀ ਸਮਾਧ ਤੇ ਨਤਸਮਤਕ ਹੋਏ। ਇਸ ਮੌਕੇ ਸਾਹੋਕੇ ਪਿੰਡ ਦੇ ਉਨ੍ਹਾਂ ਦੇ ਕਾਲਜ ਦੇ ਦੋਸਤਾਂ ਅਤੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ।

ਇਸ ਮੌਕੇ ਬਾਬੂ ਰਜਬ ਅਲੀ ਨੂੰ ਯਾਦ ਕਰਦਿਆਂ ਅੰਗਰੇਜ਼ ਸਿੰਘ ਬਰਾੜ ਨੇ ਕਿਹਾ ਕਿ ਨਿਰੰਤਰ ਸਾਧਨਾ ਨਾਲ ਬਾਬੂ ਰਜਬ ਅਲੀ ਨੇ 2,000 ਤੋਂ ਵਧੇਰੇ ਛੰਦਾਂ ਵਿਚ ਰਚਨਾ ਕੀਤੀ। ਉਨ੍ਹਾਂ ਦੀ ਕਵੀਸ਼ਰੀ ਬਹੁਤ ਹੀ ਉੱਚ ਪਾਏ ਦੀ ਹੈ ਅਤੇ ਇਸੇ ਕਰਕੇ ਇਸ ਕਵੀਸ਼ਰੀ ਨੂੰ ਸੈਂਕੜੇ ਕਵੀਸ਼ਰਾਂ ਨੇ ਗਾਇਆ ਅਤੇ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾਇਆ ਹੈ। ਬਾਬੂ ਰਜਬ ਨੇ ‘ਬਾਬੂ-ਚਾਲ’ ਤੇ ‘ਬਹੱਤਰ-ਕਲਾ’ ਵਰਗੇ ਨਵੇਂ ਛੰਦ ਦੇ ਕੇ ਕਵੀਸ਼ਰੀ ਪਰੰਪਰਾ ਅਤੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ। ਉਨ੍ਹਾਂ ਮਾਣ-ਸਨਮਾਨ ਦੇਣ ਲਈ ਸਾਰੇ ਦੋਸਤਾਂ ਅਤੇ ਪਿੰਡ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਪਿੰਡ ਸਾਹੋਕੇ ਦੇ ਸਰਪੰਚ ਗੋਬਿੰਦ ਸਿੰਘ, ਇਕਬਾਲ ਸਿੰਘ ਬਰਾੜ (ਲਾਲੀ),ਸੁਤੰਤਰ ਸਿੰਘ, ਭਰਪੂਰ ਸਿੰਘ, ਬਲਰਾਜ, ਅਮਰਜੀਤ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਘੈਂਟ ਤੇ ਸੁਖਦੇਵ ਸਿੰਘ ਬਰਾੜ ਦਾਰਾਪੁਰ ਮੌਜੂਦ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles