ਪਾਇਲ ਵਿਖੇ ਸੰਤ ਹਰਨਾਮ ਸਿੰਘ ਧਮੋਟ ਦੀ ਯਾਦ ’ਚ ਸ਼ਹੀਦੀ ਸਮਾਗਮ

ਲੁਧਿਆਣਾ, 22 ਫਰਵਰੀ 2023- ਨਾਮਧਾਰੀ ਸੰਗਤ ਲੁਧਿਆਣਾ ਵੱਲੋਂ ਠਾਕੁਰ ਦਲੀਪ ਸਿੰਘ ਦੀ ਰਹਿਨੁਮਾਈ ਹੇਠ ਅਜ਼ਾਦੀ ਲਈ ਕੁਰਬਾਨ ਹੋਣ ਵਾਲੇ ਸੰਤ ਹਰਨਾਮ ਸਿੰਘ ਧਮੋਟ ਦੀ ਯਾਦ ਵਿੱਚ ਮਹਾਨ ਨਾਮਧਾਰੀ ਸ਼ਹੀਦੀ ਸਮਾਗਮ 19 ਫ਼ਰਵਰੀ ਨੂੰ ਕਲਗੀਧਰ ਗੁਰਦੁਆਰਾ ਸਾਹਿਬ, ਪਾਇਲ ਲੁਧਿਆਣਾ ਵਿਖੇ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਪਾਇਲ ਨੇ ਦੱਸਿਆ ਹੈ ਕਿ ਸੰਤ ਹਰਨਾਮ ਸਿੰਘ ਧਮੋਟ ਨੇ ਗਊ ਅਤੇ ਗਰੀਬ ਦੀ ਰੱਖਿਆ ਵਾਸਤੇ ਮਲੇਰਕੋਟਲੇ ਦੀ ਧਰਤੀ ‘ਤੇ 66 ਸ਼ਹੀਦਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਮੌਕੇ ਸਜਾਏ ਗਏ ਦੀਵਾਨ ਵਿਚ ਪ੍ਰਸਿੱਧ ਜਥੇਦਾਰ ਅਮਰੀਕ ਸਿੰਘ ਲੋਹਾਰਾ ਅਤੇ ਗੋਪਾਲ ਸਿੰਘ ਕਾਰਾਬਾਰਾ ਵੱਲੋਂ ਸਤਿਗੁਰੂ ਦਾ ਜੱਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਸੰਤ ਹਰਨਾਮ ਸਿੰਘ ਧਮੋਟ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਨਾਮਧਾਰੀ ਸੰਗਤ ਵੱਲੋਂ ਉਚੇਚੇ ਤੌਰ ’ਤੇ ਸੰਤ ਹਰਨਾਮ ਸਿੰਘ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮ.ਐਲ.ਏ ਮਨਵਿੰਦਰ ਸਿੰਘ ਗਿਆਸਪੁਰਾ, ਲਖਵੀਰ ਸਿੰਘ ਲੱਖਾ (ਸਾਬਕਾ ਵਿਧਾਇਕ), ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਗੁਰਮੇਲ ਸਿੰਘ ਬਰਾੜ, ਜਸਵੰਤ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਚੀਮਾ, ਮਲਕੀਤ ਸਿੰਘ ਧਾਲੀਵਾਲ (ਪ੍ਰਧਾਨ ਨਗਰ ਕੋਂਸਲ),  ਜਗਦੇਵ ਸਿੰਘ ਬੋਪਾਰਾਏ (ਪ੍ਰਧਾਨ ਅਕਾਲੀ ਦਲ), ਮਨਿੰਦਰ ਸਿੰਘ ਸਾਬੀ, ਰਣਜੀਤ ਕੌਰ, ਸਤਨਾਮ ਕੌਰ, ਸੰਗਤ ਸਿੰਘ, ਅਮਰਜੀਤ ਸਿੰਘ ਭੁਰਜੀ, ਅਰਵਿੰਦਰ ਲਾਡੀ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles