ਪਰਵਾਸੀ ਲੇਖਕਾ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦਾ ਰੁਬਾਈ ਸੰਗ੍ਰਹਿ ਇਕ ਬੂੰਦ ਸਵਾਂਤੀ ਡਾਃ ਸ. ਪ. ਸਿੰਘ ਤੇ ਹੋਰ ਲੇਖਕਾਂ ਵੱਲੋਂ ਲੋਕ ਅਰਪਨ

ਲੁਧਿਆਣਾਃ 4 ਮਾਰਚ (ਕਾਵਿ-ਸੰਸਾਰ ਬਿਊਰੋ) : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਵੱਸਦੀ ਪੰਜਾਬੀ ਕਵਿੱਤਰੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦੇ ਰੁਬਾਈ ਸੰਗ੍ਰਹਿ ਇਕ ਬੂੰਦ ਸਵਾਂਤੀ ਨੂੰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਸੈਮੀਨਾਰ ਹਾਲ ਵਿੱਚ ਪਰਵਾਸੀ ਲੇਖਕ ਮਿਲਣੀ ਉਪਰੰਤ ਬੀਤੀ ਸ਼ਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ , (ਸਰੀ)ਕੈਨੇਡਾ ਵੱਸਦੇ ਪੰਜਾਬੀ ਨਾਵਲਕਾਰ ਸਃ ਜਰਨੈਲ ਸਿੰਘ ਸੇਖਾ , ਬੀਬੀ ਸੁਰਜੀਤ ਕੌਰ ਦੇ ਪਤੀ ਸਃ ਕੇਹਰ ਸਿੰਘ ਯੂ ਐੱਸ ਏ ਤੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ ਪ੍ਰੋਃ ਸ਼ਰਨਜੀਤ ਕੌਰ ਨੇ ਲੋਕ ਅਰਪਨ ਕੀਤਾ। ਇਸ ਪੁਸਤਕ ਨੂੰ ਰਵੀ ਸਾਹਿੱਤ ਪ੍ਰਕਾਸ਼ਨ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਬਦੇਸ਼ਾਂ ਤੋਂ ਆਏ ਪੰਜਾਬੀ ਲੇਖਕਾਂ ਸੁਰਿੰਦਰ ਸਿੰਘ ਸੁੱਨੜ (ਅਮਰੀਕਾ), ਇੰਦਰਜੀਤ ਸਿੰਘ ਬੱਲ (ਕੈਨੇਡਾ), ਦਰਸ਼ਨ ਸਿੰਘ ਜਟਾਣਾ (ਕੈਨੇਡਾ) ਪ੍ਰੋ. ਸੁਰਜੀਤ ਸਿੰਘ ਕਾਉਂਕੇ (ਅਮਰੀਕਾ), ਗੁਰਬਚਨ ਸਿੰਘ ਚਿੰਤਕ (ਕੈਨੇਡਾ), ਸਤਿੰਦਰਪਾਲ ਸਿੰਘ ਸਿੱਧਵਾਂ (ਕੈਨੇਡਾ), ਮਦਨਦੀਪ ਬੰਗਾ( ਕੈਨੇਡਾ)ਦਰਸ਼ਨ ਸਿੰਘ ਢਿੱਲੋਂ (ਯੂ. ਕੇ.), ਨਿਰਮਲ ਸਿੰਘ ਕੰਧਾਲਵੀ (ਯੂ. ਕੇ.), ਬੀਬੀ ਸੁਰਜੀਤ ਕੌਰ (ਅਮਰੀਕਾ), ਦਰਸ਼ਨ ਬੁਲੰਦਵੀ (ਯੂ. ਕੇ.), ਡਾ. ਰਾਏ ਮੁਹਿੰਦਰ ਸਿੰਘ (ਯੂ. ਕੇ.), ਹਰਦਮ ਸਿੰਘ ਮਾਨ (ਕੈਨੇਡਾ), ਲੋਕ ਗਾਇਕ ਸਰਬਜੀਤ ਚੀਮਾ (ਕੈਨੇਡਾ), ਸੁੰਦਰਪਾਲ ਕੌਰ ਰਾਜਾਸਾਂਸੀ (ਕੈਨੇਡਾ), ਬਲਵਿੰਦਰ ਸਿੰਘ ਬਾਜਵਾ (ਅਮਰੀਕਾ), ਨਾਟਕਕਾਰ ਨਾਹਰ ਸਿੰਘ ਔਜਲਾ (ਕੈਨੇਡਾ), ਇੰਦਰਜੀਤ ਸਿੰਘ ਗਰੇਵਾਲ (ਅਮਰੀਕਾ), ਅਮਨਜੀਤ ਕੌਰ ਸ਼ਰਮਾ (ਅਮਰੀਕਾ), ਬਾਜ਼ ਟੀ ਵੀ ਦੇ ਮਾਲਕ ਅਰਜੁਨ ਰਿਆੜ (ਅਮਰੀਕਾ) ਪਰਮਵੀਰ ਸਿੰਘ ਪਰਾਈਮ ਏਸ਼ੀਆ ਟੀ ਵੀ( ਕੈਨੇਡਾ) ਅਤੇ ਮਨਮੋਹਨ ਸਿੰਘ ਸਮਰਾ (ਕੈਨੇਡਾ) ਨੇ ਆਪਣੇ ਸਿਰਜਣਾ ਸਫ਼ਰ ਬਾਰੇ ਤੇ ਪਰਵਾਸ ਦੇ ਅਨੁਭਵ ਸ੍ਰੋਤਿਆਂ ਨਾਲ ਸਾਂਝੇ ਕੀਤੇ।
ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਤੋਂ ਇਲਾਵਾ ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਪ੍ਰੋ. ਜਤਿੰਦਰ ਕਪੂਰ, ਪ੍ਰੋਃ . ਮਨਜੀਤ ਸਿੰਘ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ.ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਮੋਹਨ ਸਿੰਘ ਬੱਲ, ਜਗਮੋਹਨ ਸਿੰਘ ਗਿੱਲ ਕੋਲਕਾਤਾ, ਤ੍ਰੈਲੋਚਨ ਲੋਚੀ, ਡਾ. ਦਲੀਪ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਗੁਰਪ੍ਰੀਤ ਸਿੰਘ, ਡਾਃ ਮਨਦੀਪ ਕੌਰ ਰੰਧਾਵਾ,ਡਾ. ਸੁਸ਼ਮਿੰਦਰਜੀਤ ਕੌਰ,ਪ੍ਰੋਃ . ਜਸਪ੍ਰੀਤ ਕੌਰ, ਡਾ. ਗੀਤਾ ਜਲਾਨ, ਪ੍ਰੋ. ਗੁਰਵਿੰਦਰ ਕੌਰ, ਹਰਜਿੰਦਰ ਸਿੰਘ, ਪ੍ਰੋਃ . ਆਸ਼ਾ ਰਾਣੀ, ਬੁੱਧ ਸਿੰਘ ਨੀਲੋਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

Related Articles

- Advertisement -spot_img

Latest Articles