ਨਾਮਧਾਰੀ ਸੰਗਤ ਨੇ ਸਤਿਗੁਰੂ ਰਾਮ ਸਿੰਘ ਜੀ ਦਾ 207ਵਾਂ ਪ੍ਰਕਾਸ਼ ਪੁਰਬ ਮਨਾਇਆ

(ਕਾਵਿ-ਸੰਸਾਰ ਬਿਊਰੋ) : ਲੁਧਿਆਣਾ- ਨਾਮਧਾਰੀ ਸੰਗਤ ਵੱਲੋਂ ਭਾਰਤ ਦੀ ਆਜ਼ਾਦੀ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਦਾ 207ਵਾਂ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹ, ਸ਼ਰਧਾ ਅਤੇ ਸਤਿਕਾਰ ਸਹਿਤ ‘ਗਰੀਨ ਵੈਲੀ ਸਕੂਲ ਲੁਧਿਆਣਾ’ ਨੇੜੇ ਮਨਾਇਆ ਗਿਆ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਨਾਮਧਾਰੀ ਅਤੇ ਮਨਿੰਦਰ ਸਿੰਘ ਸਾਬੀ ਨੇ ਦੱਸਿਆ ਹੈ ਕਿ ਸਮਾਗਮ ਦੌਰਾਨ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੀ  ਪ੍ਰੇਰਨਾ ਸਦਕਾ 10-12 ਪਰਿਵਾਰਾਂ ਨੂੰ ਮੁੜ ਨਾਮਧਾਰੀ ਪੰਥ ਵਿੱਚ ਵਾਪਸ ਲਿਆਂਦਾ ਗਿਆ ਹੈ ਜੋ ਕਿਸੇ ਕਾਰਨ ਨਾਮਧਾਰੀ ਪੰਥ ਤੋਂ ਦੂਰ ਹੋ ਚੁੱਕੇ ਸਨ ਅਤੇ ਇਨ੍ਹਾਂ ਪਰਿਵਾਰਾਂ ਨੂੰ ਸਤਿਗੁਰੂ  ਰਾਮ ਸਿੰਘ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਜੋ ਪਰਿਵਾਰ ਨਾਮਧਾਰੀ ਪੰਥ ਵਿੱਚ ਵਾਪਸ ਆਏ ਹਨ, ਉਨ੍ਹਾਂ ਨੇ ਠਾਕੁਰ ਦਲੀਪ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਮੁੜ ਨਾਮਧਾਰੀ ਪੰਥ ਵਿੱਚ ਜੋ ਸਤਿਕਾਰ ਮਿਲਿਆ ਹੈ ਉਹ ਉਨ੍ਹਾਂ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ।

ਇਸ ਮੌਕੇ ਜੱਥੇਦਾਰ ਗੋਪਾਲ ਸਿੰਘ, ਭਾਈ ਭਗਤਾ ਸਿੰਘ ਅਤੇ ਬੀਬੀਆਂ ਦੇ ਜੱਥੇ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਦਾ ਜਸ ਕੀਰਤਨ ਅਤੇ ਸਾਖੀਆਂ ਰਾਹੀਂ ਸੁਣਾ ਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਵਿਚ ਜਸਵੰਤ ਸਿੰਘ ਸੋਨੀ ਪ੍ਰਧਾਨ, ਜਸਬੀਰ ਸਿੰਘ ਪਾਇਲ, ਅਜਮੇਰ ਸਿੰਘ, ਨਿਰਮਲ ਸਿੰਘ, ਅਮਰਜੀਤ ਸਿੰਘ ਭੁਰਜੀ, ਬੀਬੀ ਸਤਨਾਮ ਕੌਰ, ਗੁਰਪ੍ਰੀਤ ਕੌਰ, ਰਣਜੀਤ ਕੌਰ  ਅਤੇ ਅਰਵਿੰਦਰ ਲਾਡੀ ਆਦਿ ਹਾਜ਼ਰ ਸਨ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles