‘ਦਾ ਟੀ ਵੀ ਐਨ ਆਰ ਆਈ’ ਵੱਲੋਂ ਨਿਵੇਕਲਾ ਤੇ ਵਿਲੱਖਣ ਕਾਰਜ – ” ਮਾਣਮੱਤੀ ਪੰਜਾਬਣ ਅਵਾਰਡ” ਦਾ ਕਰਨ ਜਾ ਰਿਹਾ ਆਯੋਜਨ

ਮਿਸੀਸਾਗਾ, 07 ਜਨਵਰੀ 2023  (ਕਾਵਿ-ਸੰਸਾਰ ਬਿਊਰੋ) : ਅਮਨ ਸੈਣੀ ਨਾਮਵਰ ਡਾਇਰੈਕਟਰ , ਪ੍ਰੋਡਿਊਸਰ , ਸਿੰਗਰ ਹੋਣ ਦੇ ਨਾਲ ਉਸਾਰੂ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ । ਇਹਨਾਂ ਫ਼ਿਲਮਾਂ ਰਾਹੀਂ ਸਮਾਜ ਦੀਆਂ ਅਲੱਗ ਅਲੱਗ ਕੁਰੀਤੀਆਂ ਨੂੰ ਉਜਾਗਰ ਕਰਦੇ ਹਨ । ਅਮਨ ਸੈਣੀ ਪਿੱਛਲੇ ਕਈ ਸਾਲਾਂ ਤੋਂ ਨਿਵੇਕਲਾ ਤੇ ਵਿਲੱਖਣ ਕਾਰਜ ਕਰ ਰਹੇ ਹਨ ਜਿਸ ਵਿੱਚ ਮਿਸਿਜ਼ ਪੰਜਾਬਣ ਦਾ ਸ਼ੋਅ ਬਹੁਤ ਸਫ਼ਲਤਾ ਪੂਰਕ ਕਰ ਰਹੇ ਹਨ ਜਿਸਦਾ ਮਕਸਦ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ । ਅਮਨ ਸੈਣੀ ਬਹੁਤ ਦੂਰ ਦ੍ਰਿਸ਼ਟੀ ਦੇ ਮਾਲਕ ਤੇ ਪਾਰਖੂ ਨਜ਼ਰ ਹੈ ਉਹਨਾਂ ਦੀ ।
ਹੁਣ ਇਕ ਵਿਲੱਖਣ ਕਾਰਜ ਹੋਰ ਕਰ ਰਹੇ ਹਨ “ ਦਾ ਟੀ ਵੀ ਐਨ ਆਰ ਆਈ “ ਦੇ ਵੱਲੋਂ ਕੈਨੇਡਾ ਦੇ ਵਿੱਚ ਰਹਿ ਰਹੀਆਂ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹਨਾਂ ਨੇ ਅਲੱਗ -ਅਲੱਗ ਖੇਤਰਾਂ ਜਿਵੇਂ ਕਲਾਂ, ਵਿਗਿਆਨ, ਬਿਜਨਿਸ, ਸੋਸ਼ਲ ਵਰਕ ਜਾਂ ਕੋਈ ਵੀ ਖ਼ਿਤਾਬ ਜਿਤਿਆ ਹੋਵੇ ਅਤੇ ਹੋਰ ਕਿਸੇ ਵੀ ਖਿੱਤਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਵੇ । ਜੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕੁਝ ਵੀ ਪ੍ਰਾਪਤੀ ਕੀਤੀ ਹੈ ਤਾਂ ਤੁਸੀਂ ਸਾਨੂੰ ਆਪਣੀ ਤੇ ਆਪਣੀਆਂ ਪ੍ਰਾਪਤੀਆਂ ਦੀ ਡੀਟੇਲ ਭੇਜੋ। ਟੀ ਵੀ ਐਨ ਆਰ ਆਈ ਤੁਹਾਨੂੰ ਸਨਮਾਨਿਤ ਕਰੇਗਾ, ਜਿਸ ਸਨਮਾਨ ਦਾ ਨਾਮ ਹੈ” ਮਾਣਮੱਤੀ ਪੰਜਾਬਣ ਐਵਾਰਡ ” ।
ਇਹੋ ਜਿਹੇ ਉਪਰਾਲੇ ਕਰਕੇ ਤੇ ਸਨਮਾਨ ਆਯੋਜਿਤ ਕਰਕੇ ਉਹ ਹੋਰਨਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ । ਉਹਨਾਂ ਦੇ ਇਹ ਉਪਰਾਲੇ ਸਲਾਹੁਣਯੋਗ ਹਨ । ਇਸ ਤਰਾਂ ਕਰਕੇ ਉਹ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਵੀ ਸੇਵਾ ਕਰ ਰਹੇ ਹਨ ਤੇ ਮਾਣ ਵਧਾ ਰਹੇ ਹਨ । ਵਾਹਿਗੁਰੂ ਅੱਗੇ ਅਰਜੋਦੜੀ ਕਰਦੇ ਹਾਂ ਕਿ ਉਹ ਉਹਨਾਂ ਨੂੰ ਇਹੋ ਜਿਹੇ ਉਪਰਾਲੇ ਕਰਨ ਦੀ ਹੋਰ ਤੌਫ਼ੀਕ ਬਖ਼ਸ਼ਣ ।
“ ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ
ਜਿਸਤੂੰ ਆਪਿ ਕਰਾਇਂਹ “


ਰਮਿੰਦਰ ਵਾਲੀਆ

ਫ਼ਾਊਂਡਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Related Articles

- Advertisement -spot_img

Latest Articles