ਦਸ਼ਮੇਸ਼ ਜੀ ਦੀ ਸਰਵੋਤਮ ਕਾਵਿ ਰਚਨਾ ਰਾਮ ਅਵਤਾਰ

-ਠਾਕੁਰ ਦਲੀਪ ਸਿੰਘ

 ਰਾਮ ਅਵਤਾਰ ਦੇ ਛੋਟੇ ਜਿਹੇ ਪ੍ਰਸੰਗ ਵਿੱਚ ਲਿਖੇ ਅਤਿ ਮਨੋਹਰ, ਦੁਰਲੱਭ ਅਤੇ ਵਿਚਿਤ੍ਰ -ਰੂਪ ਛੰਦਾਂ ਦੀ ਇਤਨੀ ਵੱਡੀ ਵਿਵਿਧਤਾ, ਸਾਰੇ ਵਿਸ਼ਵ ਵਿੱਚ ਨਹੀਂ ਲੱਭ ਸਕਦੀ। ਇਸ ਕਰਕੇ, ਮੈਂ ਇਸ ਰਚਨਾ ਨੂੰ ਗੁਰੂ ਜੀ ਦੀ ਆਪਣੀ ਰਚਨਾ ਮੰਨਦਾ ਹਾਂ। ਜੋ ਸੱਜਣ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ, ਉਹ ਵਿਵਾਦ ਕਰਨ ਦੀ ਥਾਂ ਇਸ ਨੂੰ ਉੱਤਮ ਸਾਹਿਤ ਮੰਨ ਲੈਣ ਪਰ, ਵਿਵਾਦ ਨਾ ਕਰਨ। ਇਸ ਸਮੇਂ, ਪੰਥ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਬਹੁਤ ਵੱਡਾ ਵਿਵਾਦ ਚੱਲ ਰਿਹਾ ਹੈ ਇਹ ਗੁਰਬਾਣੀ ਹੈ ਜਾਂ ਨਹੀਂਇਸਨੂੰ ਸਤਿਕਾਰ ਦੇਣਾ ਹੈ ਜਾਂ ਨਹੀਂ। ਮੈਂ ਉਸ ਵਿਵਾਦ ਵਿੱਚ ਨਹੀਂ ਪੈਂਦਾ; ਕਿਉਂਕਿ ਗੁਰਬਾਣੀ ਵਿੱਚ ਬਚਨ ਹੈ ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ। ਮੈਂ ਉਸ ਵਿਵਾਦ ਨੂੰ ਛੱਡ ਕੇ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਮੌਜੂਦ ਹੈ; ਭਾਵੇਂ ਗੁਰੂ ਜੀ ਦੀ ਆਪਣੀ ਰਚਨਾ ਹੈ ਜਾਂ ਉਹਨਾਂ ਨੇ ਰਚਵਾਈ ਹੈ; ਉਸ ਵਿੱਚੋਂ ਇੱਕ ਵੰਨਗੀ; ਸ੍ਰੇਸ਼ਟਤਮ ਕਵਿਤਾ ਦੇ ਰੂਪ ਵਿੱਚ ਆਪ ਜੀ ਨੂੰ ਛੰਦ ਵਿਆਖਿਆ ਸਹਿਤ ਪ੍ਰਸਤੁਤ ਕਰ ਰਿਹਾ ਹਾਂ। ਕਿਉਂਕਿ, ਪੂਰੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਛੰਦਾਂ ਦੀ ਵਿਵਿਧਤਾ ਰਾਮ ਅਵਤਾਰ ਪ੍ਰਸੰਗ ਵਿੱਚ ਹੀ ਹੈ।

ਜਿਵੇਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਰੀ ਬਾਣੀ ਗੁਰੂ ਜੀ ਦੀ ਰਚੀ ਨਹੀਂ, ਹੋਰ ਬਹੁਤ ਸਾਰੇ ਮਹਾਂਪੁਰਖਾਂ ਦੀ ਬਾਣੀ ਵੀ ਹੈ। ਇਸੇ ਹੀ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ, ਹੋਰ ਕਈ ਕਵੀਆਂ ਦੀ ਰਚਨਾ ਰੂਪੀ ਬਾਣੀ ਸੰਭਵ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜੋ ਵੀ ਹੈ, ਜਿਸ ਰੂਪ ਵਿੱਚ ਵੀ ਹੈ, ਉਸ ਵਿੱਚੋਂ ਵਿੱਦਵਤਾ ਸਿੱਧ ਹੁੰਦੀ ਹੈ। ਇਸ ਤੱਥ ਤੋਂ ਕੋਈ ਮੁੱਕਰ ਨਹੀਂ ਸਕਦਾ।

ਹਰ ਗੁਰਦੁਆਰੇ ਵਿੱਚ, ਹਰ ਰੋਜ਼, ਰਹਿਰਾਸ ਵਿੱਚ ਪੜ੍ਹੇ ਜਾਣ ਵਾਲੇ; ਪਾਇ ਗਹੇ ਜਬ ਤੇ ਵਾਲਾ ਸਵੈਯਾ ਅਤੇ ਗੋਬਿੰਦ ਦਾਸ ਤੁਹਾਰ ਵਾਲਾ ਦੋਹਰਾਰਾਮ ਅਵਤਾਰ ਦਾ ਹੀ ਹਿੱਸਾ ਹਨ। ਜੇ ਇਹ ਦੋਵੇਂ ਸ਼ਬਦ ਪੰਥ ਪ੍ਰਵਾਣਿਤ ਗੁਰਬਾਣੀ ਹਨ ਤਾਂ ਬਾਕੀ ਦਾ ਰਾਮ ਅਵਤਾਰ ਗੁਰਬਾਣੀ ਕਿਉਂ ਨਹੀਂ?

ਕਮਰ ਕ੍ਰਿਪਾਨ ਅਰੁ ਕਰ ਮੇ ਕਲਮ ਗਹੇਸਿੰਘ ਕਵਿਗਨ ਕੇ ਸਮਾਜ ਮੇ ਸੁਹਾਵਤੋ।…

ਕੁਵਰੇਸਹੰਸਰਾਮਮੰਗਲ ਕੀ ਰਚਨਾ ਕੋ ਸੋਧਸੈਨਾਪਤਿ ਸੇ ਜੋ ਨਕਲ ਕਰਾਵਤੋ।

                                      ਅਤੇ
ਲਖ ਅਵਿੱਦ੍ਯ ਨਿਜ ਦੇਸ਼ਕਵੀ ਕੋਵਿਦ ਇਕੱਤ੍ਰ ਕਰ।

ਕਰ ਧਰ ਕਲਮਅਨੂਪ ਰਚ੍ਯੋ ਜਿਹ ਕਾਵ੍ਯ ਮਨੋਹਰ। (ਭਾਈ ਕਾਹਨ ਸਿੰਘ)

ਉਪਰੋਕਤ ਤੁਕਾਂ ਇਹ ਸਿਧ ਕਰਦੀਆਂ ਹਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਭਾਰਤ ਵਾਸੀਆਂ ਦੇ ਵਿੱਦਿਆ ਦਾਤੇ ਸਨ। ਜੇ ਉਹ ਵਿੱਦਿਆ ਨਾ ਦਿੰਦੇ ਤਾਂ ਆਪਾਂ ਅਨਪੜ੍ਹ ਹੀ ਰਹਿ ਜਾਣਾ ਸੀ। ਇਸੇ ਕਰਕੇ ਮੈਂ ਇਹ ਨਵਾਂ ਨਾਅਰਾ ਬਣਾਇਆ ਹੈ; ਵਿੱਦਿਆ ਦਾਤੇ ਦਸ਼ਮੇਸ਼ਪ੍ਰਗਟੇ ਆਪ ਪ੍ਰਮੇਸ਼। ਗੁਰੂ ਜੀ ਨੇ ਅਸਾਨੂੰ ਵਿਦਵਾਨ ਬਨਾਉਣ ਵਾਸਤੇ, ਕਿਰਪਾ ਕਰਕੇ, ਆਪ ਕਵਿਤਾ ਰਚੀ ਅਤੇ ਰਚਵਾਈ। 52 ਵਿਦਵਾਨ ਕਵੀ ਰੱਖੇ, ਇਤਨੇ ਵਿਦਵਾਨ ਕਵੀ, ਇੰਨੀ ਵੱਡੀ ਗਿਣਤੀ ਵਿੱਚ, ਕਿਸੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ, ਕਦੀ ਨਹੀਂ ਰੱਖੇ ਗਏ। ਗੁਰੂ ਜੀ ਨੇ ਬਹੁਤ ਸਾਰੇ ਔਖੇ ਗ੍ਰੰਥਾਂ ਦਾ ਸਰਲ ਭਾਸ਼ਾ ਵਿੱਚ ਅਤੇ ਪੰਜਾਬੀ ਵਿੱਚ ਤਰਜ਼ਮਾ ਕਰਵਾਇਆ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਇਕ ਵੱਡੇ ਭਾਗ ਨੂੰ ਬਚਿਤ੍ਰ ਨਾਟਕ ਨਾਮ ਵੀ ਦਿਤਾ ਗਿਆ ਹੈ। ਉਸ ਸਮੇਂ ਅਨੇਕਾਂ ਗ੍ਰੰਥਾਂ ਦੇ ਰੂਪ ਵਿਚ ਸਾਹਿਤ ਦੀ ਵਡੀ ਰਚਨਾ ਹੋਈ, ਜਿਸ ਵਿਚੋਂ ਕਰੀਬ 100ਵਾਂ ਭਾਗ ਹੀ ਬਚਿਆ ਹੋਇਆ ਹੈ, ਜਿਸਨੂੰ  ਸ੍ਰੀ ਦਸਮ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਇਸ ਦਾ ਪ੍ਰਤੱਖ ਪ੍ਰਮਾਣ, ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਲਿਖੇ ਭਗਵਾਨ ਵਿਸ਼ਨੂੰ ਜੀ ਦੇ 21ਵੇਂ ਅਵਤਾਰ, ਕ੍ਰਿਸ਼ਨ ਅਵਤਾਰ ਦੇ ਪ੍ਰਸੰਗ ਚੋਂ ਮਿਲਦਾ ਹੈ। ਜੇ ਜੇ ਕਿਸਨ ਚਰਿਤ੍ਰ ਦਿਖਾਏ॥ ਦਸਮ ਬੀਚ ਸਭ ਭਾਖ ਸੁਨਾਏ॥ ਗਯਾਰਾ ਸਹਸ ਬਾਨਵੇ ਛੰਦਾ॥ ਕਹੇ ਦਸਮ ਪੁਰ ਬੈਠ ਅਨੰਦਾ‘ (ਅੰਗ 255, ੨੫੫)। ਉਸ ਸਮੇਂ ਕ੍ਰਿਸ਼ਨ ਅਵਤਾਰ ਦੇ 11092 ਛੰਦ ਰਚੇ ਗਏ ਸਨ, ਜਦ ਕਿ, ਇਸ ਸਮੇਂ ਕੇਵਲ 2492 ਛੰਦ ਹੀ ਮਿਲਦੇ ਹਨ। (ਸਰਬਲੋਹ ਗ੍ਰੰਥ ਅਤੇ ਗੋਵਿੰਦ ਗੀਤਾ ਆਦਿ ਕੁਛ ਐਸੇ ਗ੍ਰੰਥ ਮਿਲਦੇ ਹਨ ਜੋ ਗੁਰੂ ਜੀ ਦੇ ਆਪ ਰਚੇ ਜਾਂ ਰਚਵਾਏ ਉਸ ਵੱਡੀ ਸਾਹਿਤ ਰਚਨਾ ਹੋ ਸਕਦੇ ਹਨ)। ਜਦੋਂ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਉਸ ਸਮੇਂ ਜਿੱਥੇ ਹੋਰ ਬਹੁਤ ਵੱਡੇ ਨੁਕਸਾਨ ਹੋਏ, ਉੱਥੇ, ਉਸੇ ਸਮੇਂ ਦੌਰਾਨ ਉਸ ਕੀਮਤੀ ਸਾਹਿਤ ਦਾ ਵੀ ਬਹੁਤ ਵੱਡਾ ਹਿੱਸਾ ਸਿੱਖ ਪੰਥ ਹੱਥੋਂ ਜਾਂਦਾ ਰਿਹਾ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ, ਅਤਿ ਉੱਤਮ ਕੋਟੀ ਦੇ ਸਾਹਿਤ ਦੀ ਰਚਨਾ ਹੈ ਅਤੇ ਸ੍ਰੇਸ਼ਟਤਮ ਕਵਿਤਾ ਉਸ ਵਿੱਚ ਵਿਦਮਾਨ ਹੈ। ਦੁੱਖ ਦੀ ਗੱਲ ਇਹ ਹੈ ਕਿ ਸਿੱਖ ਪੰਥ ਨੇ, ਉਸ ਉੱਤਮ ਕਵਿਤਾ ਰੂਪੀ ਸਾਹਿਤ-ਰਚਨਾ ਵੱਲ ਪੂਰਾ ਧਿਆਨ ਨਹੀਂ ਦਿੱਤਾ, ਪਰ, ਉਸ ਬਾਰੇ ਵਿਵਾਦ ਜ਼ਰੂਰ ਛੇੜ ਦਿੱਤਾ।

ਸਿੱਖ ਵੀਰੋ! ਸਿੱਖ ਧਰਮ; ਸ਼ਰਧਾ ਪੂਰਵਕ ਵਿਸ਼ਵਾਸ ਦਾ ਵਿਸ਼ਾ ਹੈ, ਖੋਜ ਕਰਕੇ ਤਰਕ ਨਾਲ ਸ਼ਰਧਾ ਘਟਾਉਣ ਦਾ ਵਿਸ਼ਾ ਨਹੀਂ। ਇਸ ਲਈ ਖੋਜ ਉਹ ਹੋਣੀ ਚਾਹੀਦੀ ਹੈ, ਜਿਸ ਨਾਲ ਸ਼ਰਧਾ ਵਧੇ, ਵਿਸ਼ਵਾਸ਼ ਦ੍ਰਿੜ ਹੋਵੇ। ਵਿਵਾਦਾਂ ਦਾ ਹਲ ਕੱਢ ਕੇ ਸਮਾਜ ਨੂੰ ਸ਼ਾਂਤੀ ਮਾਰਗ ਦੀ ਸਹੀ ਸੇਧ ਦੇਣ ਨਾਲ ਵਿਦਵਤਾ ਸਿੱਧ ਹੁੰਦੀ ਹੈ। ਨਵੇਂ ਵਿਵਾਦ ਖੜੇ ਕਰਕੇ, ਸਮਾਜ ਨੂੰ ਭੰਭਲ ਭੂਸੇ ਪਾਉਣਾ ਵਿਦਵਤਾ ਨਹੀਂ ਹੈ। ਸਤਿਗੁਰੂ ਜੀ ਨੇ ਸਾਨੂੰ ਵਿਦਵਾਨ ਬਣਾਇਆ ਹੈ। ਇਸ ਲਈ ਸਿੱਖ ਪੰਥ ਨੂੰ ਆਪਣੇ ਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਦੇ ਹੋਏ, ਆਪ ਵਿਦਵਾਨ ਬਣਨਾ ਚਾਹੀਦਾ ਹੈ। ਕਿਉਂਕਿ, ਵਿਦਵਾਨ ਹੀ ਰਾਜ ਕਰਦੇ ਹਨ, ਵਿਦਵਾਨ ਹੀ ਹਰ ਥਾਂ ਉੱਤੇ ਮਾਣ ਪਾਉਂਦੇ ਹਨ, ਜਿਸ ਵਾਸਤੇ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ (ਅੰਗ 1329,੧੩੨੯)

      ਮੇਰੀ ਬੇਨਤੀ ਹੈ, ਆਪਾਂ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਵਿਵਾਦ ਰਹਿਤ ਸੋਚ ਬਣਾ ਕੇ, ਇਸ ਨੂੰ ਵਿੱਦਿਆ ਸਰੋਤ ਅਤੇ ਉੱਤਮ ਸਾਹਿਤ ਦੇ ਰੂਪ ਵਿੱਚ ਲੈ ਕੇ, ਉੱਤਮ ਕਵਿਤਾ ਦਾ ਅਨੰਦ ਮਾਣ ਕੇ, ਵਿਦਿਆ ਦਾਤੇ ਦਸ਼ਮੇਸ਼ ਜੀ ਨੂੰ ਯਾਦ ਕਰਦਿਆਂ ਹੋਇਆਂ, ਆਪ ਵੀ ਉੱਤਮ ਸਾਹਿਤ ਅਤੇ ਮਨੋਹਰ ਕਵਿਤਾ ਰਚਣੀ ਚਾਹੀਦੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਭਗਵਾਨ ਵਿਸ਼ਨੂ ਜੀ ਦੇ 24 ਅਵਤਾਰਾਂ ਦੀਆਂ ਕਥਾਵਾਂ ਲਿਖੀਆਂ ਹੋਈਆਂ ਹਨ ਜਿੰਨਾਂ ਵਿੱਚੋਂ 20ਵੀਂ ਕਥਾ ਰਾਮ ਅਵਤਾਰ ਦੀ ਹੈ। ਇਸ ਵਿੱਚ 70 ਕਿਸਮ ਦੇ ਛੰਦ ਅੰਕਿਤ ਹਨ। ਆਪਾਂ, ਉਹਨਾਂ ਦਾ ਰੂਪ ਜਾਣੀਏ ਅਤੇ ਉਹਨਾਂ ਦਾ ਆਨੰਦ ਮਾਣੀਏ। ਗੁਰੂ ਜੀ ਦੇ ਪੂਰਨਿਆਂ ਉੱਤੇ ਚੱਲਦੇ ਹੋਏ ਐਸੇ ਵਿਲਕਸ਼ਣ ਅਤੇ ਮਨੋਹਰ ਛੰਦਾਂ ਵਿੱਚ, ਛੰਦ ਬੱਧ ਰਚਨਾ, ਆਪਾਂ ਵੀ ਕਰਨੀ ਸ਼ੁਰੂ ਕਰੀਏ।

   ਜੋ ਪੁਰਾਣਿਕ ਕਥਾਵਾਂ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ‘ਸ੍ਰੀ ਦਸਮ ਗ੍ਰੰਥ ਸਾਹਿਬ’ ਵਿੱਚ ਲਿਖੀਆਂ ਹਨ। ਕੁਝ ਸੱਜਣ ਕਹਿੰਦੇ ਹਨ ਕਿ ਐਸੀਆਂ ਹਿੰਦੂ ਮਿਥਿਹਾਸਕ ਕਥਾਵਾਂ ਗੁਰੂ ਜੀ ਨਹੀਂ ਲਿਖ ਸਕਦੇ। ਉਹਨਾਂ ਸੱਜਣਾ ਨੂੰ ਆਪ ਵਿਚਾਰਨ ਦੀ ਲੋੜ ਹੈ, ਕਿ ‘ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ’ ਐਸੀਆਂ ਹਿੰਦੂ ਪੁਰਾਣਿਕ ਕਥਾਵਾਂ ਨਾਲ ਭਰਪੂਰ ਹੈ। ਆਦਿ ਬਾਣੀ ਵਿੱਚ ਲਿਖੀਆਂ ਪੁਰਾਣਿਕ ਕਥਾਵਾਂ ਅਤੇ ਉਹਨਾਂ ਦੀ ਪ੍ਰੋੜ੍ਹਤਾ, ਸਿਰਫ਼ ਭਗਤ ਬਾਣੀ ਵਿੱਚ ਹੀ ਨਹੀਂ, ਗੁਰੂ ਜੀ ਦੀ ਆਪਣੀ ਬਾਣੀ ਵਿੱਚ ਵੀ ਹੈ। ਅੰਤਰ ਕੇਵਲ ਇਤਨਾ ਹੈ ਕਿ ਆਦਿ ਬਾਣੀ ਵਿਚ ਐਸੀਆਂ ਕਥਾਵਾਂ ਸੰਖੇਪ ਵਿਚ ਹਨ, ਜੋ ਦਸਮ ਬਾਣੀ ਵਿਚ ਵਿਸਤਾਰ ਪੂਰਵਕ ਹਨ। ਉਦਾਹਰਨ ਵਾਸਤੇ ਪ੍ਰਮਾਣ:- ਧਰਣੀਧਰਈਸਨਰਸਿੰਘਨਾਰਾਇਣ॥ ਦਾੜਾ ਅਗ੍ਰੇਪ੍ਰਿਥਮਿ ਧਰਾਇਣ॥ ਬਾਵਨ ਰੂਪੁ ਕੀਆ ਤੁਧੁ ਕਰਤੇਸਭ ਹੀ ਸੇਤੀ ਹੈ ਚੰਗਾ॥ ਸ੍ਰੀ ਰਾਮਚੰਦਜਿਸੁ ਰੂਪੁ ਨ ਰੇਖਿਆ॥ ਬਨਵਾਲੀ ਚਕ੍ਰਪਾਣਿਦਰਸਿ ਅਨੂਪਿਆ॥ (ਮਾਰੂ ਮਹਲਾ 5, ੫. ਅੰਗ 1082, ੧੦੮੨)। ਉਪਰੋਕਤ ਆਦਿ ਬਾਣੀ ਦੀਆਂ ਤੁਕਾਂ ਵਿਚ ਅੱਠ ਅਵਤਾਰਾਂ ਦਾ (ਵਿਸ਼ਨੂੰ ਅਵਤਾਰਸ਼ੇਸਨਾਗ ਅਵਤਾਰਨਰ ਸਿੰਘ ਅਵਤਾਰਨਾਰਾਇਣ ਅਵਤਾਰਵਰਾਹ ਅਵਤਾਰਵਾਮਨ ਅਵਤਾਰਰਾਮ ਅਵਤਾਰਕ੍ਰਿਸ਼ਨ ਅਵਤਾਰ) ਜ਼ਿਕਰ ਸਤਿਗੁਰੂ ਅਰਜਨ ਦੇਵ ਜੀ ਨੇ ਆਪਣੀ ਰਸਨਾ ਤੋਂ ਆਪ ਕੀਤਾ ਹੈ ਅਤੇ ਇਹਨਾਂ ਨੂੰ ਪ੍ਰਭੂ ਅਵਤਾਰ ਮੰਨਿਆ ਹੈ।

ਛੰਦ ਦੀ ਜਾਤੀ ਜਾਨਣ ਵਾਸਤੇ: ਛੰਦ ਦੇ ਅੱਖਰ, ਗਣ ਅਤੇ ਮਾਤਰਾ, ਗਿਣ ਕੇ ਉਸ ਦਾ ਰੂਪ ਜਾਣਿਆ ਜਾ ਸਕਦਾ ਹੈ। ਕਾਵਿ ਸ਼ਾਸਤ੍ਰ ਅਨੁਸਾਰ, ਛੰਦ ਚਾਰ ਪ੍ਰਕਾਰ ਦੇ ਹੁੰਦੇ ਹਨ। ਮਾਤ੍ਰਿਕਵਰਣਿਕਅਤੇ ਗਣ। ਤਿੰਨਾਂ ਨੂੰ ਮਿਲਾਕੇ ਚੌਥਾ ਰੂਪ ਮਿਸ਼ਰਿਤ ਬਣਦਾ ਹੈ।

ਏਥੇ ਛੰਦਾਂ ਦੇ ਨਾਮਅੱਖਰ ਕ੍ਰਮ ਅਨੁਸਾਰ ਦਿੱਤੇ ਗਏ ਹਨ। ਸੋਰਠਾਦੋਹਰਾਸੰਗੀਤ ਛਪੈਛਪੈ ਅਤੇ ਛਪਯ ਤੋਂ ਬਿਨ੍ਹਾਂ ਇਥੇ ਲਿਖੇ ਬਾਕੀ ਸਾਰੇ ਛੰਦਾਂ ਦੀਆਂ ਚਾਰ ਤੁਕਾਂ ਹਨ।

 1. ਉਗਾਧ ਛੰਦ:-ਇਸ ਦਾ ਨਾਮਤਿਲਕੜੀਆ ਅਤੇ ਯਸ਼ੋਦਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਪੰਜ ਅੱਖਰ ਹੁੰਦੇ ਹਨ। ਕਹਿਯੋ ਕੁਨਾਰੀ॥ ਕੁਬ੍ਰਿੱਤ ਕਾਰੀ॥ ਕਲੰਕ ਰੂਪਾ॥ ਕੁਵ੍ਰਿਤ ਕੂਪਾ ॥ (ਅੰਗ 212, ੨੧੨)
  2. ਉਗਾਥਾ ਛੰਦ:- ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਦਸ ਅੱਖਰ ਹੁੰਦੇ ਹਨ। ਅਛਿੱਦ ਛਿੱਦੇਅਦੱਗ ਦਾਗੇ॥ ਅਚੋਰ ਚੋਰੇਅਠੱਗ ਠਾਗੇ॥ ਅਭਿੱਦ ਭਿੱਦੇਅਫੋੜ ਫੋੜੇ॥ ਅਕੱਜ ਕੱਜੇਅਜੋੜ ਜੋੜੇ (ਅੰਗ 545,੫੪੫)  ਧਿਆਨਯੋਗ:- ਇਸ ਛੰਦ ਦੀ ਹਰ ਤੁਕ ਵਿੱਚ, ਹਰ ਦੂਸਰਾ ਸ਼ਬਦ  ਨਾਲ ਸ਼ੁਰੂ ਹੁੰਦਾ ਹੈ।
 2. ਉਟੰਙਣ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਈ ਅੱਖਰ ਹੁੰਦੇ ਹਨ। ਚਉਰ ਚੰਦ੍ਰ ਕਰੰਛੱਤ੍ਰ ਸੂਰ ਧਰੰਬੇਦ ਬ੍ਰਹਮਾ ਰਰੰਦੁਆਰ ਮੇਰੇ॥ ਪਾਕ ਪਾਵਕ ਕਰੰਨੀਰ ਬਰਣੰ ਭਰੰਜੱਛ ਬਿਦਿਆ ਧਰੰਕੀਨ ਚੇਰੇ॥ ਅਰਬ ਖਰਬੰ ਪੁਰੰਚਰਬ ਸਰਬੰ ਕਰੇਦੇਖੁ ਕੈਸੇ ਕਰੋਂਬੀਰ ਖੇਤੰ॥ ਚਿੰਕ ਹੈ ਚਾਵਡਾਫਿੰਕ ਹੈ ਫਿੰਕਰੀਨਾਚ ਹੈ ਬੀਰਬੈਤਾਲ ਪ੍ਰੇਤੰ  (ਅੰਗ 576੫੭੬)
 3. ਅਕਰਾ ਛੰਦ:-ਇਸ ਛੰਦ ਦੇ ਨਾਮਅਣਕਾ, ਅਨਹਦ, ਅਨੁਭਵ, ਸ਼ਸ਼ਿਵਦਨਾ, ਚੰਡਰਸਾ ਅਤੇ ਮਧੁਰ ਧੁਨਿ ਵੀ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਜਬ ਪ੍ਰਭ ਮਾਰੇ॥ ਸਬ ਦਲ ਹਾਰੇ॥ ਬਹੁ ਬਿਧਿ ਭਾਗੇ॥ ਦੁਐ ਸਿਸ ਆਗੇ (ਅੰਗ 636, ੬੩੬)
 4. ਅਕੜਾ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਨੌ ਅੱਖਰ ਹੁੰਦੇ ਹਨ। ਕਹੂੰ ਚਿੱਤ੍ਰ ਚਾਰੁ ਕਮਾਨ॥ ਕਹੂੰ ਅੰਗ ਜੋਧਨ ਬਾਨ॥ ਕਹੂੰ ਅੰਗ ਘਾਇ ਭਭੱਕ॥ ਕਹੂੰ ਸ੍ਰੋਣ ਸਰਤ ਛਲੱਕ (ਅੰਗ 631, ੬੩੧)
 5. ਅਜਬਾ ਛੰਦ:-ਇਸ ਦਾ ਨਾਮਅਕਵਾ, ਕੰਨ੍ਯਾ ਅਤੇ ਤੀਰਣਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਘੁੱਮੇ ਘਾਯੰ॥ ਜੁੱਮੇ ਚਾਯੰ॥ ਰੱਜੇ ਰੋਸੰ॥ ਤੱਜੇ ਹੋਸੰ (ਅੰਗ 599, ੫੯੯)
 6. ਅਣਕਾ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਇਸ ਦਾ ਨਾਮ ਅਕਰਾ, ਅਨਹਦਅਨੁਭਵਸ਼ਸ਼ਿਵਦਨਾ‘, ਚੰਡਰਸਾ ਅਤੇ ਮਧੁਰ ਧੁਨਿ ਵੀ ਹੈ। ਲਵ ਅਰਿ ਮਾਰੇ॥ ਤਵ ਦਲ ਹਾਰੇ॥ ਦ੍ਵੈ ਸਿਸ ਜੀਤੇ॥ ਨਹ ਭਯ ਭੀਤੇ (ਅੰਗ 628, ੬੨੮)
 7. ਅਨਕਾ ਛੰਦ:-ਇਸ ਦਾ ਨਾਮਸ਼ਸ਼ੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤਿੰਨ ਅੱਖਰ ਹੁੰਦੇ ਹਨ।

ਅਜਾ ਹੈ॥ ਅਤਾ ਹੈ॥ ਅਲੈ ਹੈ॥ ਅਜੈ ਹੈ (ਅੰਗ 623, ੬੨੩) ਧਿਆਨਯੋਗ; ਉਪਰੋਕਤ ਛੰਦ ਦੀ ਹਰ ਤੁਕ  ਨਾਲ ਸ਼ੁਰੂ ਹੋ ਰਹੀ ਹੈ।

 1. ਅਨਾਦ ਛੰਦ:-ਇਸ ਦਾ ਨਾਮਵਾਪੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ। ਟੁੱਟਰ ਟੀਕਟੁੱਟੇ ਟੋਪ॥ ਭੱਗੇ ਭੂਪਭੰਨੀ ਧੋਪ॥ ਘੁੱਮੇ ਘਾਇਝੂੱਮੀ ਭੂਮ॥ ਅਉਝੜ ਝਾੜਧੂਮੀ ਧੂਮ॥ (ਅੰਗ 602, ੬੦੨)
 2. ਅਨੂਪ ਨਰਾਜ ਛੰਦ:-ਵਰਣ ਮੈਤ੍ਰੀ ਕਰਕੇਅਨੂਪ ਸ਼ਬਦ ਨੂੰ ਨਰਾਜ ਤੋਂ ਪਹਿਲਾਂ ਲਿਖਿਆ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੇ ਦੋ ਰੂਪ ਹੁੰਦੇ ਹਨ। ਇਸ ਦੀ ਹਰ ਤੁਕ ਵਿੱਚ ਲਘੂ ਗੁਰੂ ਦੇ ਕ੍ਰਮ ਅਨੁਸਾਰ, ਇਕ ਰੂਪ ਵਿਚ ਅੱਠ ਅੱਖਰ ਅਤੇ ਦੂਜੇ ਰੂਪ ਵਿਚ ਸੋਲਾਂ ਅੱਖਰ ਹੁੰਦੇ ਹਨ। ਭਭੱਕ ਭੂਤ ਭੈ ਕਰੰ॥ ਚਚੱਕ ਚਉਦਣੋ ਚਕੰ॥ ਤਤੱਖ ਪੱਖਰੰ ਤੁਰੇ॥ ਬੱਜੇ ਨਿਨੱਦ ਸਿੰਧੁਰੇ॥ (ਅੰਗ 605, ੬੦੫) ਇਸ ਦਾ ਦੂਸਰਾ ਰੂਪ ਇਹ ਵੀ ਹੈ: ਭਜੰਤ ਭੈ ਧਰੰ ਭਟੰਬਿਲੋਕ ਭਰਥਣੋ ਰਣੰ॥ ਚਲਯੋ ਚਿਰਾਇ ਕੈ ਚਲੀਬਬਰਖ ਸਾਇਕੋ ਸਿਤੰ॥ ਸੁਕ੍ਰੁਧ ਸਾਇਕੰ ਸਿਸੰਬਬੱਧ ਭਾਲਣੋ ਭਟੰ॥ ਪਪਾਤ ਪ੍ਰਿਥਵੀਯੰ ਹਠੀਮਮੋਹ ਆਸ੍ਰਮੰ ਗਤੰ  (ਅੰਗ 633, ੬੩੩)
 3. ਅਨੰਤ ਤੁਕਾ,ਭੁਜੰਗ ਪ੍ਰਯਾਤ ਛੰਦ:-ਜਿਸ ਛੰਦ ਦੀ ਤੁਕ ਦਾ ਅੰਤ ਨਾ ਮਿਲੇ, ਉਹ ਅਨੰਤ ਤੁਕਾ ਕਿਹਾ ਜਾਂਦਾ ਹੈ। ਰਾਮ ਅਵਤਾਰ ਵਿੱਚ, ਸਵੈਯਾ ਅਤੇ ਭੁਜੰਗ ਪ੍ਰਯਾਤ ਛੰਦ ਸਿਰਲੇਖ ਹੇਠ ਅਨੰਤ ਤੁਕਾ ਦੀ ਉਦਾਹਾਰਣ ਮਿਲਦੀ ਹੈ। ਜਬੈ ਰਾਮ ਦੇਖੈਸਬੈ ਬਿੱਪ ਆਏ॥ ਪਰ੍ਯੋ ਧਾਇ ਪਾਯੰਸੀਆ ਨਾਥ ਜਗਤੰ॥ ਦਯੋ ਆਸਨੰ ਅਰਘੁ ਪਾਦ ਰਘੁ ਤੇਣੰ॥ ਦਈ ਆਸਿਖ ਮੋਨਨੇਸੰ ਪ੍ਰਸਿੰਨ੍ਯਿੰ (ਅੰਗ 621, ੬੨੧)
 4. ਅਪੂਰਬ ਛੰਦ:- ਰਾਮ ਅਵਤਾਰਵਿੱਚ ਇਸਦੇ ਦੋ ਰੂਪ ਆਏ ਹਨ। ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਪਹਿਲਾ: ਉੱਚਰੇ ਸੰਦੇਸ॥ ਉਰਧ ਗੇ ਅਉਧੇਸ॥ ਪੱਤ੍ਰ ਬਾਚੇ ਭਲੇ॥ ਲਾਗ ਸੰਗੰ ਚਲੇ (ਅੰਗ 554, ੫੫੪) ਅਤੇ ਦੂਜਾ ਰੂਪ: ਇਸ ਦਾ ਨਾਮ ਅਰੂਪਾ ਅਤੇ ਕ੍ਰੀੜਾ ਵੀ ਹੈ। ਗਣੇ ਕੇਤੇ॥ ਹਣੇ ਜੇਤੇ॥ ਕਈ ਮਾਰੇ॥ ਕਿਤੇ ਹਾਰੇ (ਅੰਗ 630, ੬੩੦)
 5. ਅਰਧ ਨਰਾਜ ਛੰਦ:-ਇਸ ਛੰਦ ਦਾ ਨਾਮਨਗਸ੍ਵਰੂਪਿਣੀ, ਪ੍ਰਮਾਣਿਕਾ ਅਤੇ ਅੱਧਾ ਨਰਾਜ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ। ਕਰੰਤ ਚਾਚਰੋ ਚਰੰ॥ ਨਚੰਤ ਨਿਰਤਣੋ ਹਰੰ॥ ਪੁਅੰਤ ਪਾਰਬਤੀ ਸਿਰੰ॥ ਹਸੰਤ ਪ੍ਰੇਤਣੀ ਫਿਰੰ॥ (ਅੰਗ 604, ੬੦੪)
 6. ਅਰੂਪਾ ਛੰਦ:-ਇਸ ਛੰਦ ਦਾ ਨਾਮਕ੍ਰੀੜਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। ਮਨੰ ਭਾਈ॥ ਉਰੰ ਲਾਈ॥ ਸਤੀ ਜਾਨੀ॥ ਮਨੈ ਮਾਨੀ‘॥ (ਅੰਗ 638, ੬੩੮)
 7. ਅਲਕਾ ਛੰਦ:-ਇਸ ਛੰਦ ਦਾ ਨਾਮਕੁਸੁਮ ਵਿਚਿਤ੍ਰਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਚਰਪਟ ਰਾਨੀਸਟਪਟ ਧਾਈ॥ ਰਟਪਟ ਰੋਵਤਅਟਪਟ ਆਈ॥ ਚਟਪਟ ਲਾਗੀਅਟਪਟ ਪਾਯੰ॥ ਨਰ ਬਰ ਨਿਰਖੇਰਘੁਬਰ ਰਾਯੰ॥ (ਅੰਗ 614, ੬੧੪) ਧਿਆਨਯੋਗ: ਇਸ ਦੀ ਹਰ ਤੁਕ ਵਿਚ ਅੱਠ ਮੁਕਤੇ ਅੱਖਰ ਹਨ। ਅਤੇ  ਅੱਖਰ ਗਿਆਰਾਂ ਵਾਰੀ ਵਰਤਿਆ ਗਿਆ ਹੈ।
 8. ਅੜੂਹਾ ਛੰਦ:-ਇਸਦਾ ਨਾਮਸੰਯੁਕ੍ਤਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਦਸ ਅੱਖਰ ਹੁੰਦੇ ਹਨ। ਪੁਨਿ ਬੈਠਮੰਤ੍ਰ ਬਿਚਾਰਯੋ॥ ਤੁਮ ਜਾਹੁ ਭਰਥਉਚਾਰਯੋ॥ ਮੁਨਿ ਬਾਲ ਦ੍ਵੈਜਿਨਿ ਮਾਰੀਯੋ॥ ਧਰਿ ਆਨਮੋਹਿ ਦਿਖਾਰੀਯੋ॥ (ਅੰਗ 630, ੬੩੦)
 9. ਸਮਾਨਕਾ ਛੰਦ:-ਇਸ ਦਾ ਨਾਮਪ੍ਰਮਾਣਿਕਾ ਵੀ ਹੈ। ਇਸ ਦੇ ਦੋ ਰੂਪ ਹੁੰਦੇ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਦੇ ਇਕ ਰੂਪ ਵਿੱਚ ਸੱਤ ਅੱਖਰ ਅਤੇ ਦੂਜੇ ਰੂਪ ਵਿਚ ਅੱਠ ਅੱਖਰ ਹੁੰਦੇ ਹਨ। ਇਹ ਰੂਪ ਅੱਠ ਅੱਖਰਾਂ ਵਾਲਾ ਹੈ। ਨਰੇਸ ਦੇਸ ਦੇਸ ਕੇ॥ ਸੁਭੰਤ ਬੇਸ ਬੇਸ ਕੇ॥ ਬਿਸੇਖ ਸੂਰ ਸੋਭਹੀਂ॥ ਸੁਸੀਲ ਨਾਰਿ ਲੋਭਹੀਂ‘॥ (ਅੰਗ 538, ੫੩੮)
 10. ਸਵੈਯਾ ਛੰਦ:-ਅਤਿ ਰੋਚਕ ਅਤੇ ਸਰਵਪ੍ਰਿਯ ਮਨਮੋਹਕ ਛੰਦਸਵੈਯਾ, ਜਿਸ ਦੇ ਕਈ ਰੂਪ ਹਨ। ਜੇ ਸਵੈਯੇ ਦੀਆਂ ਚਾਰੇ ਤੁਕਾਂ ਦਾ ਨਹੀਂ, ਤਾਂ ਘੱਟੋ ਘੱਟ ਦੋ ਤੁਕਾਂ ਦਾ ਅੰਤਿਮ ਅਨੁਪ੍ਰਾਸ ਜ਼ਰੂਰ ਮਿਲਣਾ ਚਾਹੀਦਾ ਹੈ। ਰਾਵਨ ਰੋਸ ਭਰ੍ਯੋ ਰਨ ਮੋਗਹਿ ਬੀਸ ਹੂੰ ਬਾਹਿਹਥ੍ਯਿਾਰ ਪ੍ਰਹਾਰੇ॥ ਭੂੰਮਿਅਕਾਸਦਿਸਾਬਿਦਿਸਾਚਕਿ ਚਾਰ ਰੁੱਕੇਨਹੀ ਜਾਤ ਨਿਹਾਰੇ। ਫੋਕਨ ਤੈਫਲ ਤੈਮੱਧ ਤੈਅੱਧ ਤੈਬਧ ਕੈਰਣਮੰਡਲ ਡਾਰੇ॥ ਛੱਤ੍ਰਧੁਜਾ ਬਰਬਾਜਰਥੀਰਥਕਾਟਿ ਸਭੈ ਰਘੁਰਾਜ ਉਤਾਰੇ॥ (ਅੰਗ 612, ੬੧੨)
 11. ਸਵੈਯਾ ਅਨੰਤ ਤੁਕਾ:-ਜਿਸਸਵੈਯਾ ਦਾ ਤੁਕਾਂਤ ਨਾ ਮਿਲੇ, ਉਹ ਅਨੰਤ ਤੁਕਾ ਸਵੈਯਾ ਕਿਹਾ ਜਾਂਦਾ ਹੈ। ਰੋਸ ਭਰ੍ਯੋਤਜ ਹੋਸ ਨਿਸਾਚਰਸ੍ਰੀ ਰਘੁਰਾਜ ਕੋ ਘਾਇ ਪ੍ਰਹਾਰੇ॥ ਜੋਸ ਬਡੋ ਕਰਿ ਕਉਸਲਿਸੰਅਧ ਬੀਚ ਹੀ ਤੇ ਸਰ ਕਾਟ ਉਤਾਰੇ॥ ਫੇਰ ਬਡੋ ਕਰ ਰੋਸਦਿਵਾਰਦਨਧਾਇ ਪਰੈਂ ਕਪਿ ਪੁੰਜ ਸੰਘਾਰੈਂ॥ ਪਟਿਸਲੋਹ ਹਥੀਪਰਸੰਗੜੀਏਜੰਬੁਵੇਜਮਦਾੜਚਲਾਵੈ (ਅੰਗ 611, ੬੧੧)
 12. ਸਾਰਸੁਤੀ ਛੰਦ:-ਇਸ ਦੇ ਨਾਮਰੁਆਮਣ‘, ਰੁਆਮਲਰੁਆਲਰੁਆਲਾ ਅਤੇ ਰੂਆਲ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸਤਾਰਾਂ ਅੱਖਰ ਹੁੰਦੇ ਹਨ। ਰਾਮ ਪਰਮ ਪਵਿਤ੍ਰ ਹੈਰਘੁਬੰਸ ਕੇ ਅਵਤਾਰ॥ ਦੁਸਟ ਦੈਤਨ ਕੇ ਸੰਘਾਰਕਸੰਤ ਪ੍ਰਾਨ ਅਧਾਰ॥ ਦੇਸਿ ਦੇਸਿ ਨਰੇਸ ਜੀਤਿਅਸੇਸ ਕੀਨ ਗੁਲਾਮ॥ ਜੱਤ੍ਰ ਤੱਤ੍ਰ ਧੁਜਾ ਬਧੀਜੈ ਪੱਤ੍ਰ ਕੀ ਸਬ ਧਾਮ॥ (ਅੰਗ 540, ੫੪੦)
 13. ਸਿਰਖਿੰਡੀ ਛੰਦ:-ਇਸ ਦਾ ਨਾਮਸਿਰੀਖੰਡ ਵੀ ਹੈ। ਇਹ ਪਲਵੰਗਮ ਦਾ ਹੀ ਇੱਕ ਰੂਪ ਹੈ। ਇਸ ਦਾ ਤੁਕਾਂਤ ਬੇ ਮੇਲ ਹੁੰਦਾ ਹੈ। ਪਰ, ਤੁਕ ਦੇ ਵਿਚਾਲੇ ਅਨੁਪ੍ਰਾਸ ਮਿਲਦਾ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਇੱਕੀ ਮਾਤਰਾ ਹੁੰਦੀਆਂ ਹਨ।ਓਰੜਏ ਹੰਕਾਰੀ ਧੱਗਾਂ ਵਾਇ ਕੈਵਾਹਿ ਫਿਰੇ ਤਰਵਾਰੀ ਸੂਰੇ ਸੂਰਿਆਂਵੱਗੇ ਰੁੱਤ ਝੁਲਾਰੀਝਾੜੀ ਕੈਬਰੀਪਾਈ ਧੂੰਮ ਲੁੱਝਾਰੀ  ਰਾਵਣ ਰਾਮ ਦੀ॥ (ਅੰਗ 591, ੫੯੧( ਧਿਆਨਯੋਗ: ਇਸ ਵਿੱਚ ਪੰਜਾਬੀ ਦੀ ਝੱਲਕ ਆਉਂਦੀ ਹੈ।
 14. ਸੁਖਦਾ ਛੰਦ:-ਇਹ ਇਕਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਮਾਤਰਾ ਹੁੰਦੀਆਂ ਹਨ। ਅੰਤ ਵਿਚ ਗੁਰੂ ਤੇ ਲਘੂ ਹੁੰਦਾ ਹੈ। ਇਸ ਦੇ ਦੋ ਰੂਪ ਹਨ। ਇੱਕ ਰੂਪ, ਇਹ ਹੈ। ਪ੍ਰਭੁ ਭ੍ਰਾਤ ਸੰਗਿ॥ ਸੀਅ ਸੰਗ ਸੁਰੰਗ॥ ਤਜਿ ਚਿੰਤ ਅੰਗ॥ ਧਸੇ ਬਨ ਨਿਸੰਗ॥ (ਅੰਗ 327, ੩੨੭)
 15. ਸੁੰਦਰੀ ਛੰਦ:-ਇਸ ਦਾ ਨਾਮਦ੍ਰੁਤ ਵਿਲੰਬਿਤਾ ਵੀ ਹੈ। ਇਹ ਛੰਦ ਮਾਤ੍ਰਿਕ ਅਤੇ ਵਰਣਿਕ ਦੋਵੇਂ ਪ੍ਰਕਾਰ ਦਾ ਹੈ। ਇਸ ਦੇ ਕਈ ਰੂਪ ਹਨ। ਇਸ ਦਾ ਇਹ ਰੂਪ ਮਾਤ੍ਰਿਕ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਉੱਛਲੀਏ ਕੱਛੀ ਕੱਛਾਲੇ॥ ਉੱਡੇ ਜਣੁਪੱਬੰ ਪੱਛਾਲੇ॥ ਜੁੱਟੇ ਭਟਛੁੱਟੇ ਮੁੱਛਾਲੇ॥ ਰੁਲੀਏ ਆਹਾੜੰ ਪਖਰਾਲੇ (ਅੰਗ 524, ੫੨੪)
 16. ਸੋਰਠਾ:-ਇਹ ਛੰਦ ਦੋ ਤੁਕਾਂ ਦਾ ਹੁੰਦਾ ਹੈ। ਦੋਹਰੇ ਤੋਂ ਉਲਟ ਹੈ ਅਤੇ ਇਸ ਵਿੱਚ ਤੁਕਾਂਤ ਦਾ ਮੇਲ ਨਹੀਂ ਹੁੰਦਾ,ਪਰ ਵਿਚਾਲੇ ਮੇਲ ਹੁੰਦਾ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚੌਵੀ ਮਾਤਰਾ ਹੁੰਦੀਆਂ ਹਨ। ਸੁਨਿ ਸੀਅ ਸੁਜਸ ਸੁਜਾਨਰਹੋ ਕੌਸੱਲਿਆ ਤੀਰ ਤੁਮ॥ ਰਾਜ ਕਰਉ ਫਿਰਿ ਆਨਤੋਹਿ ਸਹਿਤਬਨਬਾਸ ਬਸਿ (ਅੰਗ 548, ੫੪੮)

ਰਾਮ ਅਵਤਾਰ ਵਿੱਚ ਸੰਗੀਤ ਸ਼ਬਦ ਪਹਿਲਾਂ ਲਾ ਕੇ ਕਈ ਛੰਦਾਂ ਦੇ ਨਾਮ ਆਏ ਹਨ। ਜਿਵੇਂ ਸੰਗੀਤ ਪਾਧੜੀ ਛੰਦ, ਸੰਗੀਤ ਅਤੇ ਭੁਜੰਗ ਪ੍ਰਯਾਤ ਛੰਦ ਆਦਿ। ਇੱਥੇ ਸੰਗੀਤ ਸ਼ਬਦ ਪਹਿਲਾਂ ਲਾਉਣ ਦਾ ਭਾਵ ਹੈ ਕਿ ਇਹਨਾਂ ਛੰਦਾਂ ਦਾ ਪਾਠ, ਲੈਅ-ਤਾਲ ਦਾ ਧਿਆਨ ਰੱਖ ਕੇ ਕੀਤਾ ਜਾਵੇ। ਜਿੰਨਾਂ ਛੰਦਾਂ ਵਿੱਚ ਵਾਦਯ ਸੰਗੀਤ ਮ੍ਰਿਦੰਗ ਆਦਿ ਪਖਾਵਜ ਦੇ ਬੋਲ ਸ਼ਾਮਿਲ ਹੋਣ, ਉਸ ਛੰਦ ਦੇ ਨਾਮ ਤੋਂ ਪਹਿਲਾਂ ਸੰਗੀਤ ਸ਼ਬਦ ਵਰਤਿਆ ਗਿਆ ਹੈ। ਇਹਨਾਂ ਵਿਚੋਂ ਕਈਆਂ ਦੇ ਰੂਪ ਵੀ ਆਮ ਛੰਦਾਂ ਤੋਂ ਵੱਖਰੇ ਹਨ।

 1. ਸੰਗੀਤ ਛਪੈ ਛੰਦ:-ਇਹ ਇੱਕਵਿਖਮ ਮਾਤ੍ਰਿਕ ਛੰਦ ਹੈ। ਇਸ ਦੀਆਂ ਛੇ ਤੁਕਾਂ ਹੁੰਦੀਆਂ ਹਨ। ਇਸ ਦਾ ਰੂਪ ਛਪੈ ਵਾਲਾ ਹੈ ਅਤੇ ਛੱਪਯ ਨਾਲੋਂ ਵੱਖਰਾ ਹੈ। ਇਸ ਦੀਆਂ ਹਰ ਦੋ-ਦੋ ਤੁਕਾਂ ਦਾ ਤੁਕਾਂਤ ਮਿਲਦਾ ਹੈ। ਨਾਗੜਦੀ ਨਰਾਂਤਕ ਗਿਰਤਦਾਗੜਦੀ ਦੇਵਾਂਤਕੁ ਧਾਯੋ॥ ਜਾਗੜਦੀ ਜੁੱਧ ਕਰ ਤੁੱਮਲਸਾਗੜਦੀ ਸੁਰਲੋਕ ਸਿਧਾਯੋ॥ ਦਾਗੜਦੀ ਦੇਵ ਰਹਸੰਤਆਗੜਦੀ ਅਸੁਰਣ ਰਣ ਸੋਗੰ॥ਸਾਗੜਦੀ ਸਿੱਧ ਸਰ ਸੰਤਨਾਗੜਦੀ ਨਾਚਤ ਤਜਿ ਜੋਗੰ॥ ਖੰਖਾਗੜਦੀ ਖਯਾਹ ਭਏ ਪ੍ਰਾਪਤਿ ਖਲਪਾਗੜਦੀ ਪੁਹਪ ਡਾਰਤ ਅਮਰ॥ ਜੰਜਾਗੜਦੀ ਸਕਲ ਜੈ ਜੈ ਜਪੈਸਾਗੜਦੀ ਸੁਰਪੁਰਹਿ ਨਾਰ ਨਰ॥ (ਅੰਗ 580, ੫੮੦)
 2. ਸੰਗੀਤ ਪਧਿਸਟਕਾ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਗਿਆਰਾਂ ਅੱਖਰ ਹੁੰਦੇ ਹਨ। ਡਾਗੜਦੰਗ ਡਉਰ ਡਾਕਣ ਡਹੱਕ॥ ਕਾਗੜਦੰਗ ਕ੍ਰੂਰ ਕਾਕੰ ਕਹੱਕ॥ ਚਾਗੜਦੰਗ ਚਤ੍ਰ ਚਾਵਡੀ ਚਿਕਾਰ॥ ਭਾਗੜਦੰਗ ਭੂਤ ਡਾਰਤ ਧਮਾਰ॥ (ਅੰਗ 594, ੫੯੪)
 3. 27. ਸੰਗੀਤ ਬਹੜਾ ਛੰਦ:-ਇਹ ਇੱਕਮਾਤ੍ਰਿਕ ਛੰਦ ਹੈ। ਇਥੇ ਸੰਗੀਤ ਬਹੜਾ ਛੰਦ ਬਹੜਾ ਨਾਲੋਂ ਵੱਖਰਾ ਰੂਪ ਹੈ। ਇਸ ਦੀ ਹਰ ਤੁਕ ਵਿੱਚ ਤੀਹ ਮਾਤਰਾ ਹੁੰਦੀਆਂ ਹਨ। ਕਾਗੜਦੀ ਕਟਕ ਕਪਿ ਭਜ੍ਯੋਲਾਗੜਦੀ ਲਛਮਣ ਜੁੱਝਯੋ ਜਬ॥ ਰਾਗੜਦੀ ਰਾਮ ਰਿਸ ਭਰ੍ਯੋਸਾਗੜਦੀ ਗਹਿ ਅੱਸਤ੍ਰ ਸੱਸਤ੍ਰ ਸਬ॥ ਧਾਗੜਦੀ ਧਉਲ ਧੜਹੜ੍ਯੋਕਾਗੜਦੀ ਕੋੜੰਭ ਕੜੱਕਯੋ॥ ਭਾਗੜਦੀ ਭੂੰਮਿ ਭੜਹੜੀਪਾਗੜਦੀ ਜਨ ਪ੍ਰਲੈ ਪਲੱਟ੍ਯੋ (ਅੰਗ 604, ੬੦੪)
 4. 28. ਸੰਗੀਤ ਭੁਜੰਗ ਪ੍ਰਯਾਤ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ।ਹਾਗੜਦੰਗ ਹਨੂਕਾਗੜਦੰਗ ਕੋਪਾ॥ ਬਾਗੜਦੰਗ ਬੀਰਾਨ ਮੋਪਾਵ ਰੋਪਾ॥ ਸਾਗੜਦੰਗ ਸੂਰੰਹਾਗੜਦੰਗ ਹਾਰੇ॥ ਤਾਗੜਤੰਗ ਤੈ ਕੈਹਨੂ ਤਉ ਪੁਕਾਰੇ (ਅੰਗ 605, ੬੦੫)

ਉਪਰੋਕਤ ਚਾਰ ਛੰਦਾਂ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਵਿੱਚ ਪਖਾਵਜ ਦੇ ਬੋਲ ਵਰਤੇ ਗਏ ਹਨ। ਸੰਗੀਤ ਪਧਿਸਟਕਾ ਛੰਦ ਦੇ ਅਖ਼ੀਰ ਵਿੱਚ ਧਮਾਰ ਸ਼ਬਦ ਆਇਆ ਹੈ। ਧਮਾਰ ਪਖਾਵਜ ਨਾਲ ਹੀ ਗਾਈ ਜਾਂਦੀ ਹੈ। ਇਸੇ ਕਰਕੇ ਇਹਨਾਂ ਛੰਦਾਂ ਦੇ ਨਾਮ ਨਾਲ ਸੰਗੀਤ ਸ਼ਬਦ ਲਿਖਿਆ ਗਿਆ ਹੈ ਅਤੇ ਇਸਦਾ ਪੜ੍ਹਨ ਦਾ ਢੰਗ ਵੀ ਲੈਅ-ਤਾਲ ਦੇ ਮੁਤਾਬਿਕ ਹੀ ਹੈ।

 1. 29. ਹੋਹਾ ਛੰਦ:-ਇਸ ਦਾ ਨਾਮਸੁਧੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। ਘੁੱਮੇ ਘਯੰ॥ ਭਰੇ ਭਯੰ॥ ਚਪੇ ਚਲੇ॥ ਭਟੰ ਭਲੇ (ਅੰਗ 595, ੫੯੫)
 2. 30. ਕਬਿੱਤ:-ਇਸ ਦਾ ਨਾਮਮਨਹਰ ਅਤੇ ਮਨਹਰਣ ਵੀ ਹੈ। ਵੈਸੇ ਤਾਂ ਹਰ ਇੱਕ ਛੰਦ ਨੂੰ ਕਬਿੱਤ ਕਿਹਾ ਜਾ ਸਕਦਾ ਹੈ, ਪਰ ਇਸ ਦੀ ਚਾਲ ਨੂੰ ਸੁੰਦਰ ਰੱਖਣ ਲਈ ਕੁਝ ਨਿਯਮ ਵੀ ਥਾਪੇ ਗਏ ਹਨ। ਕਬਿੱਤ ਦੇ ਕਈ ਰੂਪ ਹਨ। ਇਹ ਮੁਕਤ ਜਾਤੀ ਦਾ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਇਕੱਤੀ ਅੱਖਰ ਹੁੰਦੇ ਹਨ। ਨਿਸਾ ਨਿਸਨਾਥਿ ਜਾਨੈਦਿਨ ਦਿਨਪਤਿ ਮਾਨੈਭਿੱਛਕਨ ਦਾਤਾ ਕੈਪ੍ਰਮਾਨੇਮਹਾਂ ਦਾਨਿ ਹੈਂ। ਅਉਖਧੀ ਕੈ ਰੋਗਨਅਨੰਤ ਰੂਪ ਜੋਗਨਸਮੀਪ ਕੈ ਬਿਯੋਗਨਮਹੇਸ ਮਹਾ ਮਾਨ ਹੈਂ॥ ਸਤ੍ਰ ਖੱਗ ਖਯਾਤਾਸਿਸ ਰੂਪਨ ਕੈ ਮਾਤਾਮਹਾਂ ਗਯਾਨੀ ਗਯਾਨ ਗਯਾਤਾਕੈ ਬਿਧਾਤਾ ਕੇ ਸਮਾਨ ਹੈਂ॥ ਗਨਨ ਗਨੇਸ ਮਾਨੇਸੁਰਨ ਸੁਰੇਸ ਜਾਨੇਜੈਸੇ ਪੇਖੇਤੈਸੇਈਲਖੇ ਬਿਰਾਜਮਾਨ ਹੈਂ (ਅੰਗ 535, ੫੩੫)
 3. 31. ਕਲਸ:-ਇਸ ਦਾ ਨਾਮਉੱਲਾਸ ਅਤੇ ਹੁਲਾਸ ਵੀ ਹੈ। ਦੋ ਛੰਦਾਂ ਦੇ ਮੇਲ ਤੋਂ ਕਲਸ ਬਣਾਇਆ ਜਾਂਦਾ ਹੈ। ਤ੍ਰਿਭੰਗੀ ਅਤੇ ਚੌਪਈ ਦੇ ਮੇਲ ਤੋਂ ਇਥੇ ਕਲਸ ਬਣਿਆ ਹੈ। ਇਹ ਇੱਕ ਵਿਖਮ ਮਾਤ੍ਰਿਕ ਛੰਦ ਹੈ। ਭਰਹਰੰਤ ਭੱਜਤਰਣ ਸੂਰੰ॥ ਥਰਹਰ ਕਰਤਲੋਹੇ ਤਨ ਪੂਰੰ॥ ਤੜਭੜ ਬੱਜੈਂ ਤਬਲਅਰ ਤੂਰੰ॥ ਘੁੱਮੀ ਪੇਖ ਸੁਭਟਰਨ ਹੂਰੰ (ਅੰਗ 608, ੬੦੮)
 4. 32. ਕੁਸਮ ਬਚਿਤ੍ਰ ਛੰਦ:-ਇਸ ਦਾ ਨਾਮਕੁਸੁਮ ਵਿਚਿਤ੍ਰਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਗਹਿ ਧਨੁ ਰਾਮੰਸਰ ਬਰ ਪੂਰੰ॥ ਅਰਿ ਬਰ ਥਹਰੇਖਲ ਦਲ ਸੂਰੰ॥ ਨਰ ਬਰ ਹਰਖੇਘਰਿ ਘਰਿ ਅਮਰੰ॥ ਅਮਰਰਿ ਧਰਕੇਲਹਿ ਕਰ ਸਮਰੰ (ਅੰਗ 555, ੫੫੫)
 5. 33. ਕੰਠ ਅਭੂਖਨ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਗਿਆਰਾਂ ਅੱਖਰ ਹੁੰਦੇ ਹਨ। ਆਖਰੀ ਤੁਕ ਵਿੱਚ ਇਸ ਛੰਦ ਦਾ ਨਾਮ ਆਇਆ ਹੈ। ਜੱਜਰ ਭਯੋ ਝੁਰਿਝੰਝਰ ਜਿਉਂ ਤਨ॥ ਰਾਖਤ ਸ੍ਰੀ ਰਘੁਰਾਜ ਬਿਖੈ ਮਨ॥ ਬੈਰਨ ਕੇ ਰਨ ਬ੍ਰਿੰਦ ਨਿਕੰਦਤ॥ ਭਾਸਨ ਕੰਠ ਅਭੂਖਨ ਛੰਦਤ (ਅੰਗ 556, ੫੫੬)
 6. 34. ਗੀਤਾ ਮਾਲਤੀ ਛੰਦ:-ਇਸ ਦਾ ਨਾਮਗੀਤ ਮਾਲਿਤੀ ਅਤੇ ਗੀਯਾਮਾਲਤੀ ਵੀ ਹੈ। ਇਸ ਦੇ ਦੋ ਰੂਪ ਹਨ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅਠਾਈ ਮਾਤਰਾ ਹੁੰਦੀਆਂ ਹਨ। ਪੱਛਰਾਜ ਰਾਵਨ ਮਾਰਿ ਕੈਰਘੁਰਾਜ ਸੀਤਹਿ ਲੈ ਗਯੋ॥ ਨਭਿ ਓਰ ਖੋਰ ਨਿਹਾਰ ਕੈਸੁ ਜਟਾਯੁ ਸੀਅ ਸੰਦੇਸ ਦਯੋ॥ ਤਬ ਜਾਨ ਰਾਮ ਗਏ ਬਲੀਸੀਅ ਸੱਤ ਰਾਵਨ ਹੀ ਹਰੀ॥ ਹਨਵੰਤ ਮਾਰਗ ਮੋ ਮਿਲੇਤਬ ਮਿਤ੍ਰਤਾ ਤਾ ਸੋਂ ਕਰੀ॥ (ਅੰਗ 570, ੫੭੦)
 7. 35. ਚਬੋਲਾ ਛੰਦ:- ਚਉਬੋਲਾਜਾਂਚੌਬੋਲਾ ਛੰਦ ਦੇ ਕਈ ਰੂਪ ਗੁਰੂ ਜੀ ਨੇ ਲਿਖੇ ਹਨ। ਚਉਬੋਲਾ ਕਿਸੇ ਵੀ ਜਾਤੀ ਦਾ ਛੰਦ ਹੋ ਸਕਦਾ ਹੈ, ਜਿਸ ਦੇ ਚਾਰੇ ਅਨੁਪ੍ਰਾਸ ਵੱਖੋ ਵੱਖ ਹੋਣ ਅਤੇ ਤੁਕਾਂਤ ਵੱਖਰੇ ਹੋਣ। ਰਾਮ ਅਵਤਾਰ ਵਿੱਚ ਸਵੱਈਏ ਦਾ ਇੱਕ ਭੇਦ ਵੀ ਚਉਬੋਲਾ ਦੇ ਨਾਮ ਹੇਠ ਆਇਆ ਹੈ। ਕਿਉਂਕਿ, ਇਸਦੇ ਚਾਰੇ ਤੁਕਾਂਤ ਅਤੇ ਅਨੁਪ੍ਰਾਸ ਵੱਖੋ ਵੱਖ ਹਨ।

ਸ੍ਰੀ ਰਘੁਰਾਜ ਸਰਾਸਨ ਲੈਰਿਸ ਠਾਟ ਘਨੀ ਰਨ ਬਾਨ ਪ੍ਰਹਾਰੇ॥ ਬੀਰਨ ਮਾਰ ਦੁਸਾਰ ਗਏ ਸਰਅੰਬਰ ਤੇ ਬਰਸੇ ਜਨ ਓਰੇ॥ ਬਾਜਗਜੀਰਥਸਾਜਗਿਰੇ ਧਰਪਤ੍ਰ ਅਨੇਕ ਸੁ ਕਉਨ ਗਨਾਵੈ॥ ਫਾਗਨ ਪਉਨ ਪ੍ਰਚੰਡ ਬਹੇ ਬਨਪੱਤ੍ਰਨ ਤੇ ਜਨ ਪੱਤ੍ਰ ਉਡਾਨੇ॥ (ਅੰਗ 611, ੬੧੧)

ਚਉਬੋਲਾ ਦਾ ਹੀ ਦੂਸਰਾ ਭੇਦ ਇੱਥੇ ਆਇਆ ਹੈ, ਜਿਸ ਵਿੱਚ ਚਾਰ ਭਾਸ਼ਾਵਾਂ ਹਨ। ਪਰ, ਇੱਥੇ ਵੀ ਤੁਕਾਂਤ ਅਤੇ ਅਨੁਪ੍ਰਾਸ ਨਹੀਂ ਮਿਲਦੇ। ਇੱਥੇ ਚਾਰ ਭਾਸ਼ਾਵਾਂ ਹੋਣ ਕਰਕੇ ਇਸਦਾ ਨਾਮ ਚਉਬੋਲਾ ਦਿੱਤਾ ਗਿਆ ਹੈ। ਇਸ ਵਿਚ ਬ੍ਰਿਜ ਭਾਸ਼ਾਮੁਲਤਾਨੀ, ਡਿੰਗਲਅਤੇ ਖੜੀ ਹਿੰਦੀ ਹੈ। ਗਾਜੇ ਮਹਾਂ ਸੂਰਘੁਮੀ ਰਣੰ ਹੂਰਭਰਮੀ ਨਭੰ ਪੂਰਿਬੇਖੰ ਅਨੂਪੰ॥ ਵਲੇ ਵੱਲ ਸਾਈਜੀਵੀ ਜੁੱਗਾਂ ਤਾਈਤੈਂਡੇ ਘੋਲੀ ਜਾਈਅਲਾਵੀਤ ਐਸੇ॥ ਲਗੋ ਨਾਰ ਥਾਨੇਬਰੋ ਰਾਜ ਮਾਨੇਕਹੋ ਅਉਰ ਕਾਨੇਹਠੀ ਛਾਡ ਥੇ ਸੋ॥ ਬਰੋ ਆਨ ਮੋਕੋਭਜੋ ਆਸ ਤੋਕੋਚਲੋ ਦੇਵ ਲੋਕੋਤਜੋ ਬੇਗ ਲੰਕਾ॥ (ਅੰਗ 611, ੬੧੧)

 1. 36. ਚਰਪਟ ਛੀਗਾ ਕੇ ਆਦ ਕ੍ਰਿਤ ਛੰਦ:-ਇਹ’ਚਰਪਟ ਛੰਦ‘ ਦਾ ਹੀ ਇੱਕ ਰੂਪ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਮਾਤਰਾ ਹੁੰਦੀਆਂ ਹਨ। ਦੁਰਦੰ ਗਾਮੀ॥ ਧਰਮੰ ਧਾਮੀ॥ ਜੋਗੰ ਜ੍ਵਾਲੀ॥ ਜੋਤੰ ਮਾਲੀ (ਅੰਗ 526, ੫੨੬)
 2. 37. ਚਾਚਰੀ ਛੰਦ:-ਇਸ ਦਾ ਨਾਮਸੁਧੀ ਅਤੇ ਸ਼ਸ਼ੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤਿੰਨ ਅੱਖਰ ਹੁੰਦੇ ਹਨ। ਉਠਾਏ॥ ਗਿਰਾਏ॥ ਭਗਾਏ॥ ਦਿਖਾਏ॥ (ਅੰਗ 627, ੬੨੭)
 3. 38. ਚੌਪਈ:- ਚੌਪਈਨਾਮ ਦੇ ਥੱਲੇ ਕਈ ਪ੍ਰਕਾਰ ਦੇ ਛੰਦ,ਵੱਖੋ ਵੱਖਰੇ ਰੂਪਾਂ ਵਿੱਚ ਲਿਖੇ ਗਏ ਹਨ। ਮਾਤਰਾ ਅਤੇ ਗਣ ਦੇ ਅੰਤਰ ਨਾਲ ਇਸ ਦੇ ਕਈ ਰੂਪ ਮੰਨੇ ਗਏ ਹਨ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਪੰਦਰਾਂ ਮਾਤਰਾ ਹੁੰਦੀਆਂ ਹਨ। ਅਬ ਮੈ ਕਹੌ ਰਾਮ ਅਵਤਾਰਾ॥ ਜੈਸ ਜਗਤ ਮੋ ਕਰਾ ਪਸਾਰਾ॥ ਬਹੁਤੁ ਕਾਲ ਬੀਤਤ ਭ੍ਯੋ ਜਬੈ॥ ਅਸੁਰਨ ਬੰਸ ਪ੍ਰਗਟ ਭ੍ਯੋ ਤਬੈ॥ (ਅੰਗ 506, ੫੦੬)
 4. 39. ਚੌਪਈ ਛੰਦ:-ਇਹਚੌਪਈ ਦਾ ਹੀ ਰੂਪ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਰਾਵਣਾਦਿ ਰਣ ਹਾਂਕ ਸੰਘਾਰੇ॥ ਭਾਂਤ ਭਾਂਤ ਸੇਵਕ ਗਣ ਤਾਰੇ॥ ਲੰਕਾ ਦਈ ਟੰਕ ਜਨੁ ਦੀਨੋ॥ ਇਹ ਬਿਧ ਰਾਜ ਜਗਤ ਮੈ ਕੀਨੋ॥ (ਅੰਗ 639, ੬੩੯)
 5. 40. ਛਪਯ ਛੰਦ:-ਇਸ ਦੀਆਂ ਛੇ ਤੁਕਾਂ ਹੋਣ ਕਰਕੇ ਇਸ ਦਾ ਨਾਮਛਪਯ ਅਤੇ ਖਟਪਟ ਹੈ। ਇਹ ਇੱਕ ਵਿਖਮ ਮਾਤ੍ਰਿਕ ਛੰਦ ਹੈ। ਇਸ ਦੀਆਂ ਤੁਕਾਂ ਵਿੱਚ ਮਾਤਰਾ ਵੱਧ-ਘੱਟ ਹੁੰਦੀਆਂ ਹਨ। ਵਿਦਵਾਨਾਂ ਨੇ ਇਸਦੇ 71 ਭੇਦ ਮੰਨੇ ਹਨ। ਪਹਿਲੀਆਂ ਚਾਰ ਤੁਕਾਂ ਦਾ ਤੁਕਾਂਤ ਆਪਸ ਵਿਚ ਮਿਲਦਾ ਹੈ ਪਰ ਅਖੀਰਲੀਆਂ ਦੋ ਤੁਕਾਂ ਦਾ ਤੁਕਾਂਤ ਪਹਿਲੀਆਂ ਚਾਰ ਤੁਕਾਂ ਨਾਲ ਨਹੀਂ ਮਿਲਦਾ। ਉਤੈ ਦੂਤ ਰਾਵਣੈ ਜਾਇਹਤ ਬੀਰ ਸੁਣਾਯੋ॥ ਇਤ ਕਪਿਪਤ ਅਰੁ ਰਾਮਦੂਤ ਅੰਗਦਹਿ ਪਠਾਯੋ॥ ਕਹੀ ਕੱਥਤਿੱਹ ਸੱਥਗੱਥ ਕਰਿਤੱਥ ਸੁਨਾਯੋ॥ ਮਿਲਹੁ ਦੇਹੁ ਜਾਨਕੀਕਾਲ ਨਾਤਰ ਤੁਹਿ ਆਯੋ॥ ਪਗ ਭੇਟਚਲਤ ਭਯੋ ਬਾਲ ਸੁਤਪ੍ਰਿਸਟ ਪਾਨ ਰਘੁਬਰ ਧਰੇ॥ ਭਰ ਅੰਕਪੁਲਕ ਤਨ ਪਸਜਿਯੋਭਾਂਤ ਅਨਿ ਆਸਿਖ ਕਰੇ॥ (ਅੰਗ 572, ੫੭੨)
 6. 41. ਛਪੈ ਛੰਦ:-ਇਸ ਛੰਦ ਦੀਆਂ ਛੇ ਤੁਕਾਂ ਹੁੰਦੀਆਂ ਹਨ ਪਰ, ਇਸ ਦਾ ਰੂਪ ਛੱਪਯ ਨਾਲੋਂ ਵੱਖਰਾ ਹੈ। ਇਹ ਇੱਕ ਵਿਖਮ ਮਾਤ੍ਰਿਕ ਛੰਦ ਹੈ। ਇਸ ਵਿਚ ਹਰ ਦੋ ਤੁਕਾਂ ਦੇ ਤੁਕਾਂਤ ਆਪਸ ਵਿਚ ਮਿਲਦੇ ਹਨ। ਇੱਕ ਇੱਕ ਆਰੁਹੇਇੱਕ ਇੱਕਨ ਕੱਹ ਤੱਕੈਂ॥ ਇੱਕ ਇੱਕ ਲੈ ਚੱਲੈਂਇੱਕ ਕਹ ਇੱਕ ਉੱਚਕੈਂ॥ ਇੱਕ ਇੱਕ ਸਰ ਬਰਖਇੱਕ ਧਨ ਕਰਖ ਰੋਸ ਭਰ॥ ਇੱਕ ਇੱਕ ਤਰਫੰਤਇੱਕ ਭਵ ਸਿੰਧ ਗਏ ਤਰਿ॥ ਰਣਿ ਇੱਕ ਇੱਕ ਸਾਵੰਤ ਭਿੜੈਂਇੱਕ ਇੱਕ ਹੁਐ ਬਿੱਝੜੈ॥ ਨਰ ਇੱਕ ਅਨਿਕ ਸਸਤ੍ਰਣ ਭਿੜੇਇੱਕ ਇੱਕ ਅਵਝੜ ਝੜੈਂ॥ (ਅੰਗ 596, ੫੯੬) ਪਾਠਕ ਗਿਣਤੀ ਕਰਨ ਕਿ ਉਪਰੋਕਤ ਛੰਦ ਵਿੱਚ ਕਿੰਨੀ ਵਾਰੀ ਇੱਕ ਸ਼ਬਦ ਵਰਤਿਆ ਗਿਆ ਹੈ। ਪਰ, ਉਹ ਬੁਰਾ ਨਹੀਂ ਲੱਗਦਾ।
 7. 42.  ਝੂਲਨਾ ਛੰਦ:-ਇਸ ਨੂੰਸਵੱਈਏ ਦਾ ਮਣਿਧਰ ਰੂਪ ਵੀ ਮੰਨਿਆ ਗਿਆ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚੌਵੀ ਅੱਖਰ ਹੁੰਦੇ ਹਨ। ਗਣ ਅਤੇ ਮਾਤ੍ਰਿਕ ਛੰਦ ਦੇ ਭੇਦ ਕਾਰਨ ਇਸ ਦੇ ਕਈ ਰੂਪ ਹਨ। ਸੁਨੇ ਕੂਕ ਕੇਕੋਕਲਾ ਕੋਪ ਕੀਨੇਮੁਖੰ ਦੇਖ ਕੈ ਚੰਦਦਾਰੇਰ ਖਾਈ॥ ਲਖੈ ਨੈਨ ਬਾਂਕੇਮਨੈ ਮੀਨ ਮੋਹੈਲਖੇ ਜਾਸਕੇਸੂਰ ਕੀ ਜੋਤਿ ਛਾਈ॥ ਮਨੋ ਫੂਲ ਫੂਲੇਲਗੇ ਨੈਨ ਝੂਲੇਲਖੇ ਲੋਗ ਭੂਲੇਬਨੇ ਜੋਰ ਐਸੇ॥ ਲਖੇ ਨੈਨ ਥਾਰੇਬਿਧੇ ਰਾਮ ਪਿਆਰੇਰੰਗੇ ਰੰਗ ਸ਼ਾਰਾਬਸ਼ਹਾਬ ਜੈਸੇ॥ (ਅੰਗ 558, ੫੫੮)
 8. 43. ਝੂਲਾ ਛੰਦ:-ਇਸ ਦਾ ਨਾਮਸੋਮਰਾਜੀ ਅਤੇ ਅਰਧ ਭੁਜੰਗ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਬਿਧੁ ਬਾਕ ਬੈਣੀ॥ ਮ੍ਰਿਗੀ ਰਾਜ ਨੈਣੀ॥ ਕਟੰ ਛੀਨ ਦੇਸੀ॥ ਪਰੀ ਪਦਮਿਨੀ ਸੀ॥ (ਅੰਗ 557, ੫੫੭)
 9. 44. ਤਾਰਕਾ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤੇਰਾਂ ਅੱਖਰ ਹੁੰਦੇ ਹਨ। ਰਨ ਰਾਜ ਕੁਮਾਰ ਬਿਰੱਚਹਿ ਗੇ॥ ਸਰ ਸੇਲ ਸਰਾਸਨ ਨੱਚਹਿ ਗੇ॥ ਸੁ ਬਿਰੁੱਧ ਅਵਧਿਸੁ ਗਾਜਹਿ ਗੇ॥ ਰਣਰੰਗਹਿ ਰਾਮ ਬਿਰਾਜਹਿ ਗੇ॥ (ਅੰਗ 564, ੫੬੪)
 10. 45. ਤਿਲਕਾ ਛੰਦ:-ਇਸ ਛੰਦ ਦੇ ਨਾਮਅਕਵਾਅਜਬਾ ਅਤੇ ਕਨ੍ਯਾ ਵੀ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। ਅਉਰੈ ਭੇਸ॥ ਖੁੱਲੇ ਕੇਸ॥ ਸਸਤ੍ਰੰ ਛੋਰ॥ ਦੈ ਦੈ ਕੋਰ॥ (ਅੰਗ 635, ੬੩੫)
 11. 46. ਤਿਲਕੜੀਆ ਛੰਦ:-ਇਸ ਦੇ ਨਾਮਉਗਾਧ ਅਤੇ ਯਸ਼ੋਦਾ ਵੀ ਹਨ। ਇਹ ਇਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਪੰਜ ਅੱਖਰ ਹੁੰਦੇ ਹਨ। ਖਹੰਤ ਖੱਤ੍ਰੀ॥ ਭਿਰੰਤ ਅੱਤ੍ਰੀ॥ ਬੁਠੰਤ ਬਾਣੰ॥ ਖਿਵੈ ਕ੍ਰਿਪਾਣੰ (ਅੰਗ 590, ੫੯੦)
 12. 47. ਤ੍ਰਿਗਤਾ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ।  ਯੁੱਧ ਸਮੇਂ ਇਹ ਛੰਦ ਮਾਰੂ ਰਾਗ ਵਿੱਚ ਗਾਉਣ ਲਈ ਵਰਤਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਇਹ ਅਜਬਾ ਅਤੇ ਅਕਵਾ ਦਾ ਹੀ ਰੂਪ ਹੈ। ਵਿਸ਼ੇਸ ਲੱਛਣ; ਇਸ ਦੀ ਹਰੇਕ ਤੁਕ ਵਿੱਚ ਇੱਕ ਹੀ ਅੱਖਰ, ਤਿੰਨ ਵਾਰੀ ਆਉਂਦਾ ਹੈ। ਇਸ ਦਾ ਪਾਠ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਪਾਠ ਦੇ ਪਹਿਲੇ ਰੂਪ ਦਾ ਨਾਮ ਰਮਾ ਜਾਂ ਦੇਵੀ ਵੀ ਹੈ। ਤੱਤ ਤਾਜੀ॥ ਗੱਗ ਗਾਜੀ॥ ਮੱਮ ਮਾਰੇ॥ ਤੱਤ ਤਾਰੇ॥  ਪਾਠ ਦਾ ਦੂਸਰਾ ਰੂਪ: ਤੱ ਤੱ ਤਾਜੀ॥ ਗੱ ਗੱ ਗਾਜੀ॥ ਮੱ ਮੱ ਮਾਰੇ॥ ਤੱ ਤੱ ਤਾਰੇ (ਅੰਗ 601, ੬੦੧)
 13. 48. ਤ੍ਰਿਣਣਿਣ ਛੰਦ:-ਇਹਅਕਰਾਅਣਕਾਸ਼ਸ਼ਿਵਦਨਾ ਦਾ ਹੀ ਰੂਪ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਇਸ ਦੇ ਨਾਮ ਦਾ ਕਾਰਨ ਯੁੱਧ ਵਿੱਚ ਹੋਣ ਵਾਲੇ ਸ਼ਬਦਾਂ ਦਾ ਅਨੁਕਰਣ ਅਤੇ ਛੰਦ ਦੇ ਮੁੱਢ ਤ੍ਰਿਣਣਿਣ ਪਾਠ ਹੈ। ਤ੍ਰਿਣਣਿਣ ਤੀਰੰ॥ ਬ੍ਰਿਣਣਿਣ ਬੀਰੰ॥ ਢ੍ਰਣਣਣ ਢਾਲੰ॥ ਜ੍ਰਣਣਣ ਜ੍ਵਾਲੰ…… ਖ੍ਰਣਣਣ ਖੋਲੰ॥ ਬ੍ਰਣਣਣ ਬੋਲੰ॥ ਕ੍ਰਣਣਣ ਰੋਸੰ॥ ਜ੍ਰਣਣਣ ਜੋਸੰ॥ (ਅੰਗ 600, ੬੦੦)
 14. 49. ਤ੍ਰਿਭੰਗੀ ਛੰਦ:-ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬੱਤੀ ਮਾਤਰਾ ਹੁੰਦੀਆਂ ਹਨ ਅਤੇ ਹਰ ਤੁਕ ਵਿਚ ਤਿੰਨ ਅਨੁਪ੍ਰਾਸ ਹੋਣੇ ਜਰੂਰੀ ਹਨ। ਘੁੱਮੀ ਰਣ ਹੂਰੰਨਭ ਝੜ ਪੂਰੰਲਖ ਲਖ ਸੂਰੰਮਨ ਮੋਹੀ॥ ਆਰੁਣ ਤਨ ਬਾਣੰਛਬ ਅਪ੍ਰਮਾਣੰਅਣਦੁਤ ਖਾਣੰਤਨ ਸੋਹੀ॥ ਕਾਛਨੀ ਸੁਰੰਗੰਛਬਿ ਅੰਗ ਅੰਗੰਲੱਜਤ ਅਨੰਗੰਲਖ ਰੂਪੰ॥ ਸਾਇਕ ਦ੍ਰਿੱਗ ਹਰਣੀਕੁਮੱਤ ਪ੍ਰਜਰਣੀਬਰ ਬਰ ਬਰਣੀਬੁੱਧ ਕੂਪੰ॥ (ਅੰਗ 608, ੬੦੮)
 15. 50. ਤੋਟਕ ਛੰਦ:-ਇਸਦਾ ਦਾ ਨਾਮਅਸਤਾਕਿਲਕਾ ਅਤੇ ਤਾਕਤ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਭਾਂਤਿ ਕਥਾਉਹ ਠੌਰ ਭਈ॥ ਅਬ ਰਾਮ ਜਯਾਪਰ ਬਾਤ ਗਈ॥ ਕੁਹੜਾਮ ਜਹਾਂਸੁਨੀਐ ਸਹਰੰ॥ ਤੱਹ ਕੌਸਲ ਰਾਜਨ੍ਰਿਪੇਸ ਬਰੰ (ਅੰਗ 507, ੫੦੭)
 16. 51. ਦੋਹਰਾ:-ਦੋ ਤੁਕਾਂ ਵਾਲੇ ਛੰਦ ਨੂੰਦੋਹਰਾ ਕਿਹਾ ਜਾਂਦਾ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚੌਵੀ ਮਾਤਰਾ ਹੁੰਦੀਆਂ ਹਨ। ਦੋਹਰੇ ਵਿੱਚ ਮਾਤ੍ਰਿਕ ਗਣਾਂ ਨੂੰ ਵੱਧ-ਘੱਟ ਅਤੇ ਅੱਗੇ-ਪਿੱਛੇ ਕਰਕੇ ਕਈ ਰੂਪ ਬਣ ਜਾਂਦੇ ਹਨ। ਪਹਿਲਾ ਰੂਪ: ਭੂਪ ਧਰਨਬਿਨ ਬੁੱਧਿ ਗਿਰ੍ਯੋਸੁਨਤ ਬਚਨ ਤ੍ਰਿਯ ਕਾਨ॥ ਜਿਮ ਮ੍ਰਿਗੇਸ ਬਨ ਕੇ ਬਿਖੈਬਧ੍ਯੋ ਬੱਧਕ ਬਰਿ ਬਾਨ (ਅੰਗ 547, ੫੪੭) ਦੂਸਰਾ ਰੂਪ:ਲੁੱਥ ਜੁੱਥ ਬਿੱਥੁਰ ਰਹੀਰਾਵਣ ਰਾਮ ਬਿਰੁੱਧ॥ ਹਤ੍ਯੋ ਮਹੋਦਰ ਦੇਖ ਕਰਿਹਰਿ ਅਰਿ ਫਿਰਿਯੋ ਸੁ ਕ੍ਰੁੱਧ॥ (ਅੰਗ 591, ੫੯੧)
 17. 52. ਦੋਧਕ ਛੰਦ:-ਇਸ ਦਾ ਨਾਮਬੰਧੁ ਅਤੇ ਮੋਦਕ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਗਿਆਰਾਂ ਅੱਖਰ ਹੁੰਦੇ ਹਨ। ਘੋਰ ਉਠੀ ਘਹਰਾਇ ਘਟਾ ਤਬ॥ ਚਾਰੋ ਦਿਸ ਦਿਗ ਦਾਹ ਲਖਯੋ ਸਬ॥ ਮੰਤ੍ਰੀ ਮਿਤ੍ਰ ਸਬੈ ਅਕੁਲਾਨੇ॥ ਭੂਪਤਿ ਸੋ ਇੱਹ ਭਾਂਤ ਬਖਾਨੇ (ਅੰਗ 537, ੫੩੭)
 18. 53. ਨਗ ਸਰੂਪੀ ਛੰਦ:-ਇਸ ਦਾ ਨਾਮਨਗਸਰੂਪਿਣੀਨਗਸ੍ਵਰੂਪਿਣੀ ਅਤੇ ਪ੍ਰਮਾਣਿਕਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ। ਅਨੇਕ ਸੰਤ ਤਾਰਣੰ॥ ਅਦੇਵ ਦੇਵ ਕਾਰਣੰ॥ ਸੁਰੇਸ ਭਾਇ ਰੂਪਣੰ॥ ਸਮ੍ਰਿੱਧ ਸਿੱਧ ਕੂਪਣੰ (ਅੰਗ 542, ੫੪੨)
 19. 54. ਨਗ ਸਰੂਪੀ ਅੱਧਾ ਛੰਦ:-ਇਸ ਦਾ ਨਾਮਸੁਧੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਚਾਰ ਅੱਖਰ ਹੁੰਦੇ ਹਨ। ਨਰੇਸ ਜੀ॥ ਉਸੇਸ ਲੀ॥ ਘੁਮੇ ਘਿਰੇ॥ ਧਰਾ ਗਿਰੇ॥ (ਅੰਗ 543, ੫੪੩)
 20. 55. ਨਰਾਜ ਛੰਦ:-ਇਸ ਦਾ ਨਾਮਨਰਾਚ, ਨਾਗਰਾਜ, ਪੰਚ ਚਾਮਰ ਅਤੇ ਵਿਚਿਤ੍ਰਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਅੱਖਰ ਹੁੰਦੇ ਹਨ। ਅਖੰਡ ਖੰਡ ਖੰਡ ਕੈਅਡੰਡ ਡੰਡ ਦੰਡ ਹੈਂ॥ ਅਜੀਤ ਜੀਤ ਜੀਤ ਕੈਬਿਸੇਖ ਰਾਜ ਮੰਡ ਹੈਂ॥ ਕਲੰਕ ਦੂਰ ਕੈ ਸਬੈਨਿਸੰਕ ਲੰਕ ਘਾਇ ਹੈਂ॥ ਸੁ ਜੀਤ ਬਾਹ ਬੀਸਗਰਬ ਈਸ ਕੋ ਮਿਟਾਇ ਹੈਂ (ਅੰਗ 512, ੫੧੨) ਧਿਆਨਯੋਗ: ਇਸ ਦੀ ਪਹਿਲੀ ਤੁਕ ਵਿਚ ਡਡਾ ਅੱਖਰ ਅੱਠ ਵਾਰੀ ਵਰਤਿਆ ਗਿਆ ਹੈ। ਫਿਰ ਵੀ ਰੋਚਕ ਲਗਦਾ ਹੈ।
 21. 56. ਨਵ ਨਾਮਕ ਛੰਦ:-ਇਸ ਦਾ ਨਾਮਨਰਹਰੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਅੱਠ ਅੱਖਰ ਹੁੰਦੇ ਹਨ।  ਉਝਰਤ ਜੁੱਝ ਕਰ॥ ਬਿਝੁਰਤ ਜੁੱਝ ਨਰ॥ ਹਰਖਤ ਮਸਹਰ॥ ਬਰਖਤ ਸਿਤ ਸਰ (ਅੰਗ 590, ੫੯੦)
 22. 57. ਪਾਧਰੀ ਛੰਦ:-ਇਹ ਇੱਕਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਤਬ ਰੁੱਕ੍ਯੋ ਸੈਨਮਕਰਾਛ ਆਨ॥ ਕਹ ਜਾਹੁ ਰਾਮਨਹੀ ਪੈਹੋ ਜਾਨ॥ ਜਿਨ ਹਤਯੋ ਤਾਤਰਣ ਮੋ ਅਖੰਡ॥ ਸੋ ਲਰੋ ਆਨਮੋਸੋਂ ਪ੍ਰਚੰਡ (ਅੰਗ 599, ੫੯੯)
 23. 58. ਪਾਧੜੀ ਛੰਦ:-ਇਹ ਇੱਕਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਇੰਦ੍ਰਾਰਿ ਵੀਰਕੁੱਪ੍ਯੋ ਕਰਾਲ॥ ਮੁਕਤੰਤ ਬਾਣਗਹਿ ਧਨੁ ਬਿਸਾਲ॥ ਥਰਕੰਤ ਲੁੱਥਫਰਕੰਤ ਬਾਹ॥ ਜੁਝੰਤ ਸੂਰਅੱਛਰੈ ਉਛਾਹ (ਅੰਗ 592, ੫੯੨)
 24. 59. ਬਹੜਾ ਛੰਦ:-ਇਸ ਦਾ ਨਾਮਪੁਨਹਾ ਵੀ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਇੱਕੀ ਮਾਤਰਾ ਹੁੰਦੀਆਂ ਹਨ। ਸਿਮਟ ਸਾਂਗ ਸੰਗ੍ਰਹੈਸਮੁਹ ਹੁਐ ਜੂਝਹੀ॥ ਟੂਕ ਟੂਕ ਹੁਐ ਗਿਰਤਨ ਘਰ ਕੱਹੁ ਬੂਝਹੀ॥ ਖੰਡ ਖੰਡ ਹੁਐ ਗਿਰਤਖੰਡ ਧਨ ਖੰਡ ਰਨ॥ ਤਨਿਕ ਤਨਿਕ ਲਗ ਜਾਂਹਿਅਸਨ ਕੀ ਧਾਰ ਤਨ (ਅੰਗ 603, ੬੦੩)
 25. 60. ਬਹੋੜਾ ਛੰਦ:-ਇਸ ਦਾ ਨਾਮਪਾਧੜੀ ਵੀ ਹੈ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਤਬ ਰੁੱਕਯੋ ਤਾਸਸੁਗ੍ਰੀਵ ਆਨ॥ ਕਹਾ ਜਾਤ ਬਾਲਨਹੀ ਪੈਸ ਜਾਨ॥ ਤਬ ਹਣ੍ਯੋ ਬਾਣਤਿਹ ਭਾਲ ਤੱਕ॥ ਤਿੱਹ ਲਗ੍ਯੋ ਭਾਲ ਮੌਰਹ੍ਯੋ ਚੱਕ॥ (ਅੰਗ 633, ੬੩੩)
 26. 61. ਬਿਜੈ ਛੰਦ:-ਇਹਸਵੈਯੇ ਦਾ ਹੀ ਇੱਕ ਰੂਪ ਹੈ। ਇਸ ਦਾ ਨਾਮ ਮੱਤ ਗਯੰਦ‘, ਇੰਦਵ ਅਤੇ ਮਾਲਤੀ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤੇਈ ਅੱਖਰ ਹੁੰਦੇ ਹਨ। ਚੰਦ ਕੀ ਅੰਸ ਚਕੋਰਨ ਕੈ ਕਰਿਮੋਰਨ ਬਿੱਦੁਲਤਾ ਅਨਮਾਨੀ॥ ਮੱਤ ਗਇੰਦਨ ਇੰਦ੍ਰ ਬਧੂਭੁਨਸਾਰ ਛਟਾ ਰਵਿ ਕੀ ਜੀਅ ਜਾਨੀ॥ ਦੇਵਨਦੋਖਨ ਕੀ ਹਰਤਾਅਰ ਦੇਵਨਕਾਲ ਕ੍ਰਿਯਾ ਕਰ ਮਾਨੀ॥ ਦੇਸਨ ਸਿੰਧਦਿਸੇਸਨ ਬ੍ਰਿਧਜੋਗੇਸਨ ਗੰਗ ਕੈ ਰੰਗ ਪਛਾਨੀ (ਅੰਗ 552, ੫੫੨) ਧਿਆਨਯੋਗ: ਇਸ ਦੀ ਤੀਜੀ ਤੁੱਕ ਵਿੱਚ ਦੋ ਵਾਰ ਦੇਵਨ ਸ਼ਬਦ ਆਇਆ ਹੈ। ਪਹਿਲੇ ਦੇਵਨ ਦਾ ਅਰਥ ਦੇਵਤੇ ਹੈ ਅਤੇ ਦੂਜੇ ਦੇਵਨ ਦਾ ਅਰਥ ਹੈ ਦੈਂਤ।
 27. 62. ਬਿਰਾਜ ਛੰਦ:-ਇਸਦਾ ਦੂਸਰਾ ਨਾਮਵਿਜੋਹਾ ਅਤੇ ਵਿਮੋਹਾ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਹੱਕ ਦੇਬੀ ਕਰੰ॥ ਸੱਦ ਭੈਰੋ ਰਰੰ॥ ਚਾਵਡੀ ਚਿੰਕਰੰ॥ ਡਾਕਣੀ ਡਿੰਕਰੰ (ਅੰਗ 586, ੫੮੬)
 28. 63. ਭੁਜੰਗ ਪ੍ਰਯਾਤ ਛੰਦ:-ਇਹ ਇੱਕਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਅੱਖਰ ਹੁੰਦੇ ਹਨ। ਜਿਣੀ ਰਾਮ ਸੀਤਾਸੁਣੀ ਸ੍ਰਉਣ ਰਾਮੰ॥ ਗਹੇ ਸੱਸਤ੍ਰ ਅਸਤ੍ਰੰਰਿਸਯੋ ਤਉਨ ਜਾਮੰ॥ ਕਹਾ ਜਾਤ ਭਾਖਯੋਰਹੁ ਰਾਮ ਠਾਢੇ॥ ਲਖੋ ਆਜ ਕੈਸੇਭਏ ਬੀਰ ਗਾਢੇ (ਅੰਗ 523, ੫੨੩)। ਇਸ ਛੰਦ ਵਿੱਚ ਦੋ ਰਾਮ ਜੀ ਦਾ ਸੰਵਾਦ ਲਿਖਿਆ ਹੈ। ਪਹਿਲੀ ਤੁਕ ਵਿੱਚ ਦੋ ਵਾਰੀ ਰਾਮ ਸ਼ਬਦ ਆਇਆ ਹੈ, ਪਹਿਲੇ ਤੋਂ ਭਾਵ ਰਾਮਚੰਦਰ ਜੀ ਅਤੇ ਦੂਸਰੇ ਤੋਂ ਪਰਸਰਾਮ ਜੀ ਹੈ।
 29. 64. ਮਕਰਾ ਛੰਦ:-ਇਹ ਇੱਕਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਮਾਤਰਾ ਹੁੰਦੀਆਂ ਹਨ। ਇਸ ਛੰਦ ਦੇ ਅੰਤਿਮ ਅਨੁਪ੍ਰਾਸ ਤਿੰਨ ਤਰਾਂ ਦੇ ਹੁੰਦੇ ਹਨ। ਜਿਨ੍ਹਾਂ ਵਿਚੋਂ ਇਕ ਰੂਪ ਇਹ ਹੈ। ਰੋਸਨ ਜਹਾਨ ਖੂਬੀ॥ ਜਾਹਿਰ ਕਲੀਮ ਹਫਤ ਜਿ॥ ਆਲਮ ਖੁਸਾਇ ਜਲਵਾ॥ ਵਹ ਗੁਲ ਚਿਹਰ ਕਹਾਂ ਹੈ॥ (ਅੰਗ 617੬੧੭)
 30. 65. ਮਧੁਰ ਧੁਨਿ ਛੰਦ:-ਇਸ ਦੇ ਨਾਮਅਕਰਾਅਣਕਾਅਨਹਦਅਨੁਭਵਸ਼ਸ਼ਿਵਦਨਾ ਅਤੇ ਉਭਰਸਾ ਵੀ ਹਨ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਛਰ ਹਰ ਅੰਗੰ॥ ਚਰ ਖਰ ਸੰਗੰ॥ ਜਰ ਬਰ ਜਾਮੰ॥ ਝਰ ਹਰ ਰਾਮੰ॥ (ਅੰਗ 526, ੫੨੬)
 31. 66. ਮਨੋਹਰ ਛੰਦ:-ਇਸ ਦਾ ਨਾਮਬਿਜੈ ਅਤੇ ਮੱਤ ਗਯੰਦ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਤੇਈ ਅੱਖਰ ਹੁੰਦੇ ਹਨ। ਜਉ ਨ ਰਹਉ ਸਸੁਰਾਰ ਕ੍ਰਿਸੋਦਰਜਾਹਿ ਪਿਤਾ ਗ੍ਰਿਹ ਤੋਹਿ ਪਠੈ ਦਿਉ॥ ਨੈਕ ਸੁਭਾਨਨ ਤੇ ਹਮ ਕਉਜੋਈ ਠਾਟ ਕਹੋਸੋਈ ਗਾਠ ਗਿਠੈ ਦਿਉ॥ ਜੇ ਕਿਛੁ ਚਾਹ ਕਰੋ ਧਨ ਕੀਟੁਕ ਮੋਹ ਕਹੋਸਭ ਤੋਹਿ ਉਠੈ ਦਿਉ॥ ਕੇਤਕ ਅਉਧ ਕੋ ਰਾਜ ਸੁਲੋਚਨਰੰਕ ਕੋ ਲੰਕ ਨਿਸੰਕ ਲੁਟੈ ਦਿਉ (ਅੰਗ 549, ੫੪੯)
 32. 67. ਮ੍ਰਿਤਗਤ ਛੰਦ:-ਇਸ ਦਾ ਨਾਮਅਮ੍ਰਿਤ ਗਤਿ ਵੀ ਹੈ। ਇਸ ਦੇ ਕਈ ਰੂਪ ਹਨ। ਇਹ ਇੱਕ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਬਾਰਾਂ ਮਾਤਰਾ ਹੁੰਦੀਆਂ ਹਨ। ਅਰਿ ਹਰਿਨਰ ਕਰ ਜਾਨੇ॥ ਦੁਖ ਹਰਸੁਖ ਕਰ ਮਾਨੇ॥ ਪੁਰ ਧਰਨਰ ਬਰ ਸੇ ਹੈ॥ ਰੂਪ ਅਨੂਪ ਅਭੈ ਹੈ॥ (ਅੰਗ 622, ੬੨੨)
 33. 68. ਮੋਹਣੀ ਛੰਦ:-ਇਸ ਦੇ ਇਕ ਰੂਪ ਦਾ ਨਾਮਮੋਦਕ ਵੀ ਹੈ। ਇਸ ਛੰਦ ਦੇ ਵਰਣਿਕ ਅਤੇ ਮਾਤਰਿਕ ਦੋਵੇਂ ਰੂਪ ਹਨ। ਇਹ ਰੂਪ ਮਾਤ੍ਰਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸੋਲਾਂ ਮਾਤਰਾ ਹੁੰਦੀਆਂ ਹਨ। ਝੱਲੈ ਅਵਝੜੀਯੰ ਉੱਝਾੜੰ॥ ਰਣਿ ਉਠੈ ਬੈਹੈਂ ਬੱਬਾੜੰ॥ ਘੈ ਘੁੱਮੇ ਘਾਯੰ ਅੱਘਾਯੰ॥ ਭੂਅ ਡਿੱਗੇ ਅੱਧੋ ਅੱਧਾਯੰ (ਅੰਗ 589, ੫੮੯)
 34. 69. ਰਸਾਵਲ ਛੰਦ:-ਇਸ ਦਾ ਨਾਮਰੋਲਾ ਅਤੇ ਅਰਧ ਭੁਜੰਗ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਛੇ ਅੱਖਰ ਹੁੰਦੇ ਹਨ। ਚਲੀ ਮੋਦ ਕੈ ਕੈ॥ ਹਨੂੰ ਸੰਗ ਲੈ ਕੈ॥ ਸੀਆ ਰਾਮ ਦੇਖੇ॥ ਉਹੀ ਰੂਪ ਲੇਖੇ (ਅੰਗ 615, ੬੧੫)
 35. 70. ਰੂਆਮਲ ਛੰਦ:-ਇਸ ਦਾ ਨਾਮਰੂਆਲ ਵੀ ਹੈ। ਇਹ ਇੱਕ ਵਰਣਿਕ ਛੰਦ ਹੈ। ਇਸ ਦੀ ਹਰ ਤੁਕ ਵਿੱਚ ਸਤਾਰਾਂ ਅੱਖਰ ਹੁੰਦੇ ਹਨ। ਪਸਮ ਬਸਤ੍ਰ ਪਟੰਬਰਾਦਿਕਦੀਏ ਭੂਪਨ ਭੂਪ॥ ਰੂਪ ਅਨੂਪ ਸਰੂਪ ਸੋਭਿਤਕਉਨ ਇੰਦ੍ਰ ਕੁਰੂਪ॥ ਦੁਸਟ ਪੁਸਟ ਤ੍ਰਸੈ ਸਬੈਥਰਹਰਯੋ ਸੁਨਿ ਗਿਰਰਾਇ॥ ਕਾਟਿ ਕਾਟਿ ਨ ਦੈ ਮੁਝੈ ਨ੍ਰਿਪਬਾਂਟਿ ਬਾਂਟਿ ਲੁਟਾਇ (ਅੰਗ 513, ੫੧੩)

ਅੰਤਿਕਾ:- ਇਹ ਜਗ ਧੂਅਰੋ ਧਉਲਹਰਿਕਿਹ ਕੇ ਆਯੋ ਕਾਮ॥ ਰਘੁਬਰ ਬਿਨੁ ਸੀਅ ਨਾ ਜੀਐਸੀਅ ਬਿਨੁ ਜੀਐ ਨ ਰਾਮ॥ (ਅੰਗ 640, ੬੪੦)

ਵੱਲੋਂ-ਵਰਤਮਾਨ ਨਾਮਧਾਰੀ ਪੰਥ ਮੁੱਖੀ ਠਾਕੁਰ ਦਲੀਪ ਸਿੰਘ

Related Articles

- Advertisement -spot_img

Latest Articles