ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਸਾਲਾਨਾ ਤਰਕਸ਼ੀਲ ਨਾਟਕ ਮੇਲਾ 18 ਜੂਨ ਨੂੰ

ਸਰੀ, 5 ਜੂਨ (ਹਰਦਮ ਮਾਨ)–ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਸਾਲਾਨਾ ਤਰਕਸ਼ੀਲ ਨਾਟਕ ਮੇਲਾ 18 ਜੂਨ ਨੂੰ ਬਾਅਦ ਦੁਪਹਿਰ ਇਕ ਵਜੇ ਤੋਂ ਚਾਰ ਵਜੇ ਤੱਕ ਪੰਜਾਬ ਬੈਂਕੁਇਟ ਹਾਲ (ਪਾਇਲ ਬਿਜਨਸ ਸੈਂਟਰ) ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਅਵਤਾਰ ਬਾਈ ਨੇ ਦੱਸਿਆ ਹੈ ਕਿ ਇਸ ਮੇਲੇ ਵਿਚ ਵਿਦਿਆਰਥੀਆਂ ਦੀ ਹੁੰਦੀ ਲੁੱਟ ਅਤੇ ਤਰਾਸਦੀ ਨੂੰ ਦਰਸਾਉਂਦਾ ਕੁਲਵਿੰਦਰ ਖਹਿਰਾ ਦਾ ਲਿਖਿਆ ਨਾਟਕ ‘ਮੈਂ ਕਿਤੇ ਨਹੀਂ ਗਿਆ” ਪੇਸ਼ ਕੀਤਾ ਜਾਵੇਗਾ। ਰਜਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਇਸ ਨਾਟਕ ਵਿਚ ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੁੱਲਾਂਪੁਰ) ਮੁੱਖ ਅਦਾਕਾਰ ਹੋਣਗੇ। ਉਨ੍ਹਾਂ ਦੱਸਿਆ ਕਿ ਨਾਟਕ ਦੇਖਣ ਦੀ ਕੋਈ ਟਿਕਟ ਨਹੀਂ ਅਤੇ ਸਾਰੇ ਚਾਹਵਾਨਾਂ ਲਈ ਖੁੱਲ੍ਹਾ ਸੱਦਾ ਹੈ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

- Advertisement -spot_img

Latest Articles